14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਲਾਇਨਜ਼ ਕਲੱਬ ਵਿਸ਼ਾਲ ਦੇ ਨਵ-ਨਿਯੁਕਤ ਪ੍ਰਧਾਨ ਅਸ਼ੋਕ ਵਾਟਸ ਵਲੋਂ ਟੀਮ ਦਾ ਐਲਾਨ * ਸੰਜੀਵ ਗਰੋਵਰ ਸਕੱਤਰ, ਨੀਰਜ ਸ਼ਰਮਾ ਕੈਸ਼ੀਅਰ ਅਤੇ ਪ੍ਰਿੰਸੀਪਲ ਅਸ਼ਵਨੀ ਅਹੂਜਾ ਪ੍ਰੋਜੈਕਟ ਸਕੱਤਰ ਨਿਯੁਕਤ *1 ਜੁਲਾਈ ਨੂੰ ਗਊਸ਼ਾਲਾ ’ਚ ਹਰਾ ਚਾਰਾ ਪਾ ਕੇ ਅਤੇ ਛਬੀਲ ਲਗਾ ਕੇ ਕੀਤੀ ਜਾਵੇਗੀ ਨਵੇਂ ਕਾਰਜਕਾਲ ਦੀ ਸ਼ੁਰੂਆਤ

ਅਜੀਤ ਡੈਸਕ 30-06-2026
ਫ਼ਾਜ਼ਿਲਕਾ, 29 ਜੂਨ (ਅਮਰਜੀਤ ਸ਼ਰਮਾ)-ਸਮਾਜ ਸੇਵੀ ਸੰਸਥਾ ਲਾਈਨਜ਼ ਕਲੱਬ ਫ਼ਾਜ਼ਿਲਕਾ ਵਿਸ਼ਾਲ ਦੀ ਇਕ ਅਹਿਮ ਮੀਟਿੰਗ ਨਵ-ਨਿਯੁਕਤ ਪ੍ਰਧਾਨ ਅਸ਼ੋਕ ਵਾਟਸ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ। ਇਸ ਮੀਟਿੰਗ ਵਿਚ ਸਾਲ 2026-27 ਦੀ ਨਵੀਂ ਕਾਰਜਕਾਰਨੀ ਦਾ ਐਲਾਨ ਕੀਤਾ ਗਿਆ। ਨਵ-ਨਿਯੁਕਤ ਪ੍ਰਧਾਨ ਅਸ਼ੋਕ ਵਾਟਸ ਨੇ ਸੀਨੀਅਰ ਮੈਂਬਰ ਸੰਜੀਵ ਗਰੋਵਰ ਨੂੰ ਕਲੱਬ ਦਾ ਸਕੱਤਰ, ਨੀਰਜ ਸ਼ਰਮਾ ਨੂੰ ਕੈਸ਼ੀਅਰ ਅਤੇ ਪ੍ਰਿੰਸੀਪਲ ਅਸ਼ਵਨੀ ਅਹੂਜਾ ਨੂੰ ਕਲੱਬ ਦਾ ਪ੍ਰੋਜੈਕਟ ਸਕੱਤਰ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਟੀਮ ਦਾ ਵਿਸਤਾਰ ਕਰਦਿਆਂ ਸੁਨੀਲ ਰਾਣਾ, ਮਹੇਸ਼ ਬੱਬਰ ਅਤੇ ਬੰਟੀ ਸ਼ਰਮਾ ਨੂੰ ਉਪ-ਪ੍ਰਧਾਨ, ਨਿਤਿਨ ਬੱਬਰ ਨੂੰ ਸਹਿ-ਸਕੱਤਰ, ਕੁਲਦੀਪ ਗਰੋਵਰ ਨੂੰ ਸਹਿ-ਖਜ਼ਾਨਚੀ, ਪਵਨ ਬਜਾਜ ਨੂੰ ਟੇਲ-ਟਵਿਸਟਰ, ਡਾ. ਦਿਨੇਸ਼ ਕਟਾਰੀਆ ਨੂੰ ਟੇਮਰ, ਨਰਿੰਦਰ ਸਚਦੇਵਾ ਨੂੰ ਕਲੱਬ ਚੇਅਰਪਰਸਨ, ਓ. ਪੀ. ਸਚਦੇਵਾ ਨੂੰ ਕਲੱਬ ਐਡਮਿਨਿਸਟਰੇਟਰ, ਐਡਵੋਕੇਟ ਸ਼ੇਖਰ ਛਾਬੜਾ ਨੂੰ ਉਪ-ਚੇਅਰਪਰਸਨ, ਅਜੈ ਨਾਰੰਗ ਨੂੰ ਸਰਵਿਸ ਚੇਅਰਪਰਸਨ, ਲੱਕੀ ਛਾਬੜਾ ਨੂੰ ਐਲ.ਸੀ.ਆਈ.ਐਫ. ਕੋਆਰਡੀਨੇਟਰ, ਡਾ. ਮਨੋਜ ਨਾਰੰਗ ਨੂੰ ਚੇਅਰਮੈਨ ਐਂਟਰਟੇਨਮੈਂਟ ਕਮੇਟੀ ਅਤੇ ਐਡਵੋਕੇਟ ਰਿਤੇਸ਼ ਗਗਨੇਜਾ ਨੂੰ ਕਲੱਬ ਦਾ ਲੀਗਲ ਐਡਵਾਈਜ਼ਰ ਨਿਯੁਕਤ ਕੀਤਾ ਗਿਆ ਹੈ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਨਵ-ਨਿਯੁਕਤ ਪ੍ਰਧਾਨ ਅਸ਼ੋਕ ਵਾਟਸ ਨੇ ਦੱਸਿਆ ਕਿ 1 ਜੁਲਾਈ ਦੀ ਸਵੇਰ ਨੂੰ ਕਲੱਬ ਦੇ ਸਮੂਹ ਮੈਂਬਰਾਂ ਵਲੋਂ ਗਊਸ਼ਾਲਾ ਵਿਖੇ ਜਾ ਕੇ ਗਾਵਾਂ ਨੂੰ ਹਰਾ ਚਾਰਾ ਖੁਆ ਕੇ ਨਵੀਂ ਟੀਮ ਦੇ ਕਾਰਜਕਾਲ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਤੋਂ ਬਾਅਦ ਗਊਸ਼ਾਲਾ ਰੋਡ ’ਤੇ ਸਥਿਤ ਓ.ਪੀ.ਸਚਦੇਵਾ ਦੇ ਦਫ਼ਤਰ ਦੇ ਬਾਹਰ ਰਾਹਗੀਰਾਂ ਲਈ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ ਜਾਵੇਗੀ। ਅਸ਼ੋਕ ਵਾਟਸ ਨੇ ਕਿਹਾ ਕਿ ਕਲੱਬ ਵਲੋਂ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਲੋੜਵੰਦ ਅਤੇ ਬੇਸਹਾਰਾ ਲੋਕਾਂ ਦੀ ਭਲਾਈ ਲਈ ਵੱਧ ਤੋਂ ਵੱਧ ਸਮਾਜ ਸੇਵੀ ਪ੍ਰੋਜੈਕਟ ਉਲੀਕੇ ਜਾਣਗੇ।
ਪਿਛਲੀ ਖ਼ਬਰ ਮੋਹਾਲੀ ਦੇ ਕੌਂਸਲਰ ਨਸੀਬ ਸਿੰਘ ਸੰਧੂ ਦੇ ਅਲੀਪੁਰ ਪਹੁੰਚਣ ’ਤੇ ਭਾਕਿਯੂ ਲੱਖੋਵਾਲ ਵਲੋਂ ਸਵਾਗਤ ਅਗਲੀ ਖ਼ਬਰ ਆਤਮ ਵੱਲਭ ਵਿਦਿਆਲਿਆ ਵਿਚ ’ਨਵ-ਚੇਤਨਾ’ ਸਮਰ ਕੈਂਪ ਸਮਾਪਤ, ਵਿਦਿਆਰਥੀਆਂ ਨੇ ਸਿੱਖੇ ਜੀਵਨ ਦੇ ਅਮਲੀ ਹੁਨਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।