14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਮੋਹਾਲੀ ਦੇ ਕੌਂਸਲਰ ਨਸੀਬ ਸਿੰਘ ਸੰਧੂ ਦੇ ਅਲੀਪੁਰ ਪਹੁੰਚਣ ’ਤੇ ਭਾਕਿਯੂ ਲੱਖੋਵਾਲ ਵਲੋਂ ਸਵਾਗਤ

ਅਜੀਤ ਡੈਸਕ 30-06-2026
ਜ਼ੀਰਾ,29 ਜੂਨ (ਕਥੂਰੀਆ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਮੱਲਾਂਵਾਲਾ ਦੇ ਪ੍ਰਧਾਨ ਡਾ. ਸਰਵਣ ਸਿੰਘ ਦੇ ਭੂਆ ਦੇ ਲੜਕੇ ਅਤੇ ਮਿਊਂਸੀਪਲ ਕਾਰਪੋਰੇਸ਼ਨ ਮੋਹਾਲੀ ਦੇ ਕੌਂਸਲਰ ਨਸੀਬ ਸਿੰਘ ਸੰਧੂ ਦੇ ਪਿੰਡ ਅਲੀਪੁਰ ਪਹੁੰਚਣ ’ਤੇ ਯੂਨੀਅਨ ਦੇ ਅਹੁਦੇਦਾਰਾਂ ਸੂਬਾ ਮੀਤ ਪ੍ਰਧਾਨ ਹਰਦਿਆਲ ਸਿੰਘ ਅਲੀਪੁਰ, ਗੁਰਪ੍ਰਤਾਪ ਸਿੰਘ ਜਨਰਲ ਸੈਕਟਰੀ ਬਲਾਕ ਮੱਲਾਂਵਾਲਾ, ਬਲਿਹਾਰ ਸਿੰਘ,ਗੁਰਸਾਹਿਬ ਸਿੰਘ, ਹੀਰਾ ਸਿੰਘ ਅਤੇ ਬਲਰਾਜ ਸਿੰਘ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਕੌਂਸਲਰ ਨਸੀਬ ਸਿੰਘ ਸੰਧੂ ਨਾਲ ਕਿਸਾਨ ਆਗੂਆਂ ਨੇ ਪੰਜਾਬ ਦੇ ਕਿਸਾਨੀ ਮਸਲਿਆਂ ਤੋਂ ਇਲਾਵਾ ਸੂਬੇ ਦੇ ਮੌਜੂਦਾ ਅਤੇ ਭਵਿੱਖ ਦੇ ਸੰਭਾਵਿਤ ਰਾਜਨੀਤਿਕ ਹਾਲਾਤਾਂ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ। ਇਸ ਸਮੇਂ ਚਮਕੌਰ ਸਿੰਘ ਜ਼ਿਲਾ ਮੀਤ ਪ੍ਰਧਾਨ,ਪਲਵਿੰਦਰ ਸਿੰਘ, ਬਲਵਿੰਦਰ ਸਿੰਘ ਜ਼ੀਰਾ,ਜਲੌਰ ਸਿੰਘ, ਜਸਕਰਨ ਸਿੰਘ ਕੋਠੇ,ਸਰਵਣ ਸਿੰਘ, ਦਲਜੀਤ ਸਿੰਘ,ਚਮਕੌਰ ਸਿੰਘ,ਗੁਰਮੀਤ ਸਿੰਘ ,ਗੁਰਪ੍ਰਤਾਪ ਸਿੰਘ, ਸੁਖਦੇਵ ਸਿੰਘ,ਹਰਜਿੰਦਰ ਸਿੰਘ ਸਰਪੰਚ,ਮਿੰਟਾਂ ਸਿੰਘ ਖੋਸਾ ਦਲ ਸਿੰਘ ਆਦਿ ਕਿਸਾਨ ਆਗੂ ਅਤੇ ਵਰਕਰ ਵੀ ਹਾਜ਼ਰ ਸਨ ।
ਪਿਛਲੀ ਖ਼ਬਰ ਪਟਿਆਲਾ ਵਿਖੇ ਹੋਏ ਸੋਲੋ ਲੋਕ ਡਾਂਸ ਮੁਕਾਬਲਿਆਂ ’ਚ ਜਸਨੂਰ ਕੌਰ ਢਿੱਲੋਂ ਰਹੀ ਅੱਵਲ ਅਗਲੀ ਖ਼ਬਰ ਲਾਇਨਜ਼ ਕਲੱਬ ਵਿਸ਼ਾਲ ਦੇ ਨਵ-ਨਿਯੁਕਤ ਪ੍ਰਧਾਨ ਅਸ਼ੋਕ ਵਾਟਸ ਵਲੋਂ ਟੀਮ ਦਾ ਐਲਾਨ * ਸੰਜੀਵ ਗਰੋਵਰ ਸਕੱਤਰ, ਨੀਰਜ ਸ਼ਰਮਾ ਕੈਸ਼ੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।