14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਪਟਿਆਲਾ ਵਿਖੇ ਹੋਏ ਸੋਲੋ ਲੋਕ ਡਾਂਸ ਮੁਕਾਬਲਿਆਂ ’ਚ ਜਸਨੂਰ ਕੌਰ ਢਿੱਲੋਂ ਰਹੀ ਅੱਵਲ

ਅਜੀਤ ਡੈਸਕ 30-06-2026
ਮੰਡੀ ਅਰਨੀਵਾਲਾ, 29 ਜੂਨ (ਨਿਸ਼ਾਨ ਸਿੰਘ ਮੋਹਲ਼ਾ)-ਮਨਪ੍ਰੀਤ ਪ੍ਰੋਡਕਸ਼ਨ ’ਤੇ ਉਕਾਬ ਫਾਊਂਡੇਸ਼ਨ ਵਲੋਂ ਉਮੈਕਸੀ ਮਾਲ ਪਟਿਆਲਾ ਦੇ ਵਿਚ ਨੱਚਦਾ ਪੰਜਾਬ ਚੈਂਪੀਅਨਸ਼ਿਪ-2026 ਕਰਵਾਈ ਗਈ। ਜਿਸ ਵਿਚ ਵਰਗ ਇਕ ’ਚ 11 ਸਾਲ ਤੱਕ ਦੇ ਅਤੇ ਵਰਗ ਦੋ ਵਿਚ 12 ਤੋਂ 16 ਸਾਲ ਤੱਕ ਦੇ ਬੱਚਿਆਂ ਦੇ ਸੋਲੋ ਲੋਕ ਡਾਂਸ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਜੱਜਮੈਂਟ ਹਰਦੀਪ ਸਿੰਘ, ਮੈਡਮ ਹਰਿੰਦਰ ਹੁੰਦਲ, ਸਿਮਰਨ ਬਿੱਲਾ ਨੇ ਕੀਤੀ ਜਦਕਿ ਐਂਕਰਿੰਗ ਰਫ਼ੀ ਅਵੀਰਾਜ ਨੇ ਕੀਤੀ। ਉਮਰ ਵਰਗ 16 ਸਾਲ ਵਿਚ ਫ਼ਾਜ਼ਿਲਕਾ ਦੇ ਪਿੰਡ ਮੁਰਾਦ ਵਾਲਾ ਦਲ ਸਿੰਘ ਦੀ ਜਸਨੂਰ ਕੌਰ ਢਿੱਲੋਂ ਪੁੱਤਰੀ ਫ਼ਤਿਹ ਸਿੰਘ ਢਿੱਲੋਂ ਨੇ ਪਹਿਲਾ ਸਥਾਨ ਹਾਸਲ ਕਰਕੇ ਫ਼ਾਜ਼ਿਲਕਾ ਜ਼ਿਲ੍ਹੇ, ਆਪਣੇ ਮਾਤਾ - ਪਿਤਾ ਅਤੇ ਆਪਣੇ ਕੋਚ ਆਕਾਸ਼ ਕਾਲੜਾ ਦਾ ਨਾਮ ਰੌਸ਼ਨ ਕੀਤਾ।
ਪਿਛਲੀ ਖ਼ਬਰ aਮੋਟਰਾਂ ਵਾਲੀ ਬਿਜਲੀ 8 ਘੰਟੇ ਦੇਣ ਦੇ ਦਾਅਵੇ ਨਿਕਲੇ ਖੋਖਲੇ, ਝੋਨੇ ਦੀ ਲਵਾਈ ਦੇ ਸੀਜ਼ਨ ’ਚ ਕਿਸਾਨ ਪ੍ਰੇਸ਼ਾਨ ਪੰਜਾਬ ਸਰ... ਅਗਲੀ ਖ਼ਬਰ ਮੋਹਾਲੀ ਦੇ ਕੌਂਸਲਰ ਨਸੀਬ ਸਿੰਘ ਸੰਧੂ ਦੇ ਅਲੀਪੁਰ ਪਹੁੰਚਣ ’ਤੇ ਭਾਕਿਯੂ ਲੱਖੋਵਾਲ ਵਲੋਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।