07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਜਲ ਸਪਲਾਈ ਤੇ ਸੈਨੀਟੇਸ਼ਨ ਇੰਪਲਾਈਜ਼ ਯੂਨੀਅਨ ਜ਼ੋਨ ਫ਼ਿਰੋਜ਼ਪੁਰ ਦੇ ਆਗੂਆਂ ਅਤੇ ਮੈਂਬਰਾਂ ਦੀ ਮੀਟਿੰਗ

ਅਜੀਤ ਡੈਸਕ 07-07-2026
ਫ਼ਿਰੋਜਪੁਰ, 6 ਜੁਲਾਈ (ਕੁਲਬੀਰ ਸਿੰਘ ਸੋਢੀ)-ਜਲ ਸਪਲਾਈ ’ਤੇ ਸੈਨੀਟੇਸ਼ਨ ਇੰਪਲਾਈਜ਼ ਯੂਨੀਅਨ ਜੌਨ ਫ਼ਿਰੋਜ਼ਪੁਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਬੰਗੀ ਦੀ ਅਗਵਾਈ ਵਿਚ ਹੋਈ। ਮੀਟਿੰਗ ਵਿਚ ਰਾਜ ਕੁਮਾਰ ਬੰਗੀ ਨੇ ਦੱਸਿਆ ਕਿ ਡਵੀਜ਼ਨ ਜ਼ੀਰਾ ਅਤੇ ਫ਼ਿਰੋਜ਼ਪੁਰ ਵਿਚ ਕਾਰਜਕਾਰੀ ਇੰਜੀਨੀਅਰ ਦੀ ਬਦਲੀ ਹੋਣ ਕਰਕੇ ਅਜੇ ਤੱਕ ਕਾਰਜਕਾਰੀ ਇੰਜੀਨੀਅਰ ਦੀ ਪੋਸਟ ਖ਼ਾਲੀ ਹੈ। ਜਿਸ ਕਰਕੇ ਦਫ਼ਤਰ ਦੇ ਕੰਮ ਰੁਕੇ ਪਏ ਹਨ। ਜਿਸ ਕਰਕੇ ਮੁਲਜ਼ਮਾਂ ਦੀਆਂ ਤਨਖ਼ਾਹਾਂ ਅਜੇ ਤੱਕ ਨਾ ਮਿਲਣ ਕਰਕੇ ਮੁਲਾਜ਼ਮਾਂ ਵਿਚ ਭਾਰੀ ਰੋਸ ਹੈ। ਉਨ੍ਹਾਂ ਦੱਸਿਆ ਕਿ ਕਰੀਬ ਇਕ ਮਹੀਨਾ ਬੀਤ ਚੱਲਿਆ ਹੈ ’ਤੇ ਸਰਕਾਰ ਵਲੋਂ ਕਿਸੇ ਵੀ ਨਵੇਂ ਕਾਰਜਕਾਰੀ ਇੰਜੀਨੀਅਰ ਨੂੰ ਖ਼ਾਲੀ ਪਈ ਪੋਸਟ ਤੇ ਭੇਜਿਆ ਨਹੀਂ ਗਿਆ, ਕਿਉਂਕਿ ਇਸ ਨਾਲ ਜਿੱਥੇ ਦਫ਼ਤਰ ਦੇ ਕੰਮਕਾਜ ਰੁਕਿਆ ਹੈ, ਉੱਥੇ ਖਪਤਕਾਰਾਂ ਦੀਆਂ ਮੁਸ਼ਕਲਾਂ ਸਬੰਧੀ ਆਈਆਂ ਅਰਜ਼ੀਆਂ ਦਾ ਨਿਪਟਾਰਾ ਨਹੀਂ ਹੋ ਸਕਿਆ। ਉਨ੍ਹਾਂ ਦੱਸਿਆ ਕਿ ਸਰਕਾਰ ਦੀ ਹਦਾਇਤਾਂ ਹਨ ਕਿ ਮੁਲਾਜ਼ਮਾਂ ਦੀਆਂ ਤਨਖ਼ਾਹ 7 ਤਾਰੀਖ਼ ਤੋਂ ਪਹਿਲਾ ਦਿੱਤੀਆਂ ਜਾਣ, ਜਦਕਿ ਅਜਿਹਾ ਤਾਂ ਹੀ ਸੰਭਵ ਹੈ ਜੇਕਰ ਕੋਈ ਕਾਰਜਕਾਰੀ ਇੰਜੀਨੀਅਰ ਵਾਲੀ ਖ਼ਾਲੀ ਪਈ ’ਤੇ ਬੈਠੇਗਾ। ਮੀਟਿੰਗ ਵਿਚ ਜਨਰਲ ਸਕੱਤਰ ਗੁਰਜੰਟ ਸਿੰਘ ਨੇ ਦੱਸਿਆ ਕਿ 15 ਜੁਲਾਈ 2026 ਤੱਕ ਮੁਲਾਜ਼ਮਾਂ ਨੂੰ ਤਨਖ਼ਾਹ ਨਾ ਦਿੱਤੀਆਂ ਗਈਆਂ ਤਾਂ ਜ਼ਿਲ੍ਹਾ ਫ਼ਿਰੋਜ਼ਪੁਰ ਵਲੋਂ ਸਰਕਲ ਫ਼ਿਰੋਜ਼ਪੁਰ ਦਾ ਘੇਰਾਉ ਕੀਤਾ ਜਾਵੇਗਾ। ਮੀਟਿੰਗ ਵਿਚ ਜ਼ਿਲ੍ਹਾ ਪੈੱ੍ਰਸ ਸਕੱਤਰ ਗੁਰਮੇਲ ਸਿੰਘ ਸੱਬਰਵਾਲ, ਦਿਨੇਸ਼ ਸਿੰਘ ਖਾਤੀ, ਬਲੀ ਸਿੰਘ, ਮਿਹਰ ਸਿੰਘ, ਦਰਸ਼ਨ ਸਿੰਘ, ਸੰਜੀਵ ਕੁਮਾਰ ਆਦਿ ਸ਼ਾਮਲ ਸਨ।
ਪਿਛਲੀ ਖ਼ਬਰ ਕਿਸਾਨ ਆਗੂ ਅਜੈ ਵਧਵਾ ਨੇ ਅਬੋਹਰ ਵਿਧਾਨ ਸਭਾ ਤੋਂ ਚੋਣ ਲੜਨ ਦਾ ਦਾਅਵਾ ਠੋਕਿਆ ਅਗਲੀ ਖ਼ਬਰ ਬਿਜਲੀ ਸਪਲਾਈ ਦੇ ਕੱਟਾਂ ਨੇ ਲੋਕਾਂ ਦੇ ਕੱਢੇ ਤ੍ਰਾਹ, ਆਰਥਿਕ ਢਾਂਚਾ ਵਿਗੜਿਆ ਖਾਣ-ਪੀਣ ਦਾ ਸਾਮਾਨ ਬਚਾਉਣ ਲਈ ਲੋਕ ਜਨਰੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।