02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਅਰੋੜਾ ਵਿਕਾਸ ਮੰਚ ਦੇ ਮੁਫ਼ਤ ਮੈਰਿਜ ਬਿਊਰੋ ਕੈਂਪ ’ਚ 100 ਤੋਂ ਵੱਧ ਨੌਜਵਾਨਾਂ ਦੇ ਨਾਂਅ ਦਰਜ

ਅਜੀਤ ਡੈਸਕ 08-07-2026
ਫਾਜ਼ਿਲਕਾ, 7 ਜੁਲਾਈ (ਦਵਿੰਦਰ ਪਾਲ ਸਿੰਘ)-ਅਰੋੜਾ ਵਿਕਾਸ ਮੰਚ ਵਲੋਂ ਫ਼ਾਜ਼ਿਲਕਾ ਦੇ ਸਥਾਨਕ ਆਰੀਆ ਸਮਾਜ ਮੰਦਰ ਵਿਖੇ ਇਕ ਮੁਫ਼ਤ ਮੈਰਿਜ ਬਿਊਰੋ ਕੈਂਪ ਪ੍ਰਧਾਨ ਗਗਨ ਚੁੱਘ ਦੀ ਪ੍ਰੇਰਨਾ ਨਾਲ ਲਗਾਇਆ ਗਿਆ। ਕੈਂਪ ਦਾ ਉਦਘਾਟਨ ਖੱਤਰੀ ਸਭਾ ਪੰਜਾਬ ਦੇ ਮੀਤ ਪ੍ਰਧਾਨ ਅਤੇ ਫ਼ਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਮੂਲੜੀ, ਅਰੋੜਾ ਵਿਕਾਸ ਮੰਚ ਦੇ ਚੇਅਰਮੈਨ ਡਾ. ਨਵਦੀਪ ਜਸੂਜਾ, ਪ੍ਰਧਾਨ ਅੰਮ੍ਰਿਤ ਸਚਦੇਵਾ, ਸੰਦੀਪ ਮੱਕੜ, ਨੈਸ਼ਨਲ ਐਵਾਰਡੀ ਪ੍ਰਿੰਸੀਪਲ ਰਾਜਿੰਦਰ ਵਿਖੋਨਾ, ਰਾਜ ਅਰੋੜਾ, ਅਸ਼ਵਨੀ ਅਹੂਜਾ ਅਤੇ ਰਾਕੇਸ਼ ਭਠੇਜਾ ਨੇ ਸਾਂਝੇ ਤੌਰ ’ਤੇ ਕੀਤਾ। ਕੈਂਪ ਦੌਰਾਨ ਸੈਂਕੜੇ ਮਾਪਿਆਂ ਅਤੇ ਖ਼ੁਦ ਵਿਆਹ ਯੋਗ ਨੌਜਵਾਨਾਂ ਨੇ ਆਰੀਆ ਸਮਾਜ ਮੰਦਰ ਪਹੁੰਚ ਕੇ ਆਪਣੇ ਨਾਂਅ ਰਜਿਸਟਰਡ ਕਰਵਾਏ। ਕੈਂਪ ਬਾਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਅੰਮ੍ਰਿਤ ਸਚਦੇਵਾ ਨੇ ਦੱਸਿਆ ਕਿ ਕੈਂਪ ਵਿਚ ਅਰੋੜਾ, ਖੱਤਰੀ ਅਤੇ ਬਹਾਵਲਪੁਰੀ ਬਿਰਾਦਰੀ ਦੇ ਵਿਆਹ ਯੋਗ ਲੜਕੇ-ਲੜਕੀਆਂ ਦੇ ਨਾਂਅ ਦਰਜ ਕੀਤੇ ਗਏ ਹਨ। ਇਹ ਸਾਰੇ ਨਾਂਅ ਅਰੋੜਾ ਵਿਕਾਸ ਮੰਚ ਦੀ ਵੈੱਬਸਾਈਟ ਦੇ ਮੈਰਿਜ ਬਿਊਰੋ ਪੇਜ ’ਤੇ ਅੱਪਲੋਡ ਕੀਤੇ ਜਾਣਗੇ, ਜਿਸ ਤੋਂ ਬਾਅਦ ਲੜਕੇ-ਲੜਕੀਆਂ ਦੇ ਮਾਪਿਆਂ ਦੀ ਮੀਟਿੰਗ ਕਰਵਾ ਕੇ ਰਿਸ਼ਤੇ ਤੈਅ ਕਰਵਾਉਣ ਦੇ ਯਤਨ ਕੀਤੇ ਜਾਣਗੇ। ਇਹ ਸਾਰੀ ਪ੍ਰਕਿਰਿਆ ਪੂਰੀ ਤਰ੍ਹਾਂ ਮੁਫ਼ਤ ਰੱਖੀ ਗਈ ਹੈ। ਪ੍ਰਧਾਨ ਅੰਮ੍ਰਿਤ ਸਚਦੇਵਾ ਨੇ ਅੱਗੇ ਦੱਸਿਆ ਕਿ ਸੰਸਥਾਪਕ ਪ੍ਰਧਾਨ ਗਗਨ ਚੁੱਘ ਵਲੋਂ ਸਮਾਜਿਕ ਬੁਰਾਈਆਂ ਜਿਵੇਂ ਨਸ਼ਾ, ਦਾਜ ਪ੍ਰਥਾ ਅਤੇ ਅਨਪੜ੍ਹਤਾ ਖ਼ਿਲਾਫ਼ ਜੰਗ ਛੇੜੀ ਗਈ ਹੈ। ਇਸ ਤਹਿਤ ਨੌਜਵਾਨਾਂ ਨੂੰ ਨਸ਼ਾ ਛੱਡਣ ਦੀ ਪ੍ਰੇਰਨਾ ਦੇਣ, ਅਰੋੜਾ-ਖੱਤਰੀ ਬਿਰਾਦਰੀ ਦੇ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੀ ਮਦਦ ਕਰਨ ਦੇ ਨਾਲ-ਨਾਲ ਹੁਣ ਮੈਰਿਜ ਬਿਊਰੋ ਵੈੱਬਸਾਈਟ ਰਾਹੀਂ ਪਰਿਵਾਰਾਂ ਨੂੰ ਚੰਗੇ ਵਰ-ਕੰਨਿਆ ਦੀ ਭਾਲ ਵਿਚ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੈਂਪ ਦੀ ਸਫਲਤਾਪੂਰਵਕ ਸਮਾਪਤੀ ਤੋਂ ਬਾਅਦ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਇਕ ਅਹਿਮ ਮੀਟਿੰਗ ਚੇਅਰਮੈਨ ਡਾ. ਨਵਦੀਪ ਜਸੂਜਾ ਦੀ ਦੇਖਰੇਖ ਹੇਠ ਹੋਈ। ਇਸ ਮੀਟਿੰਗ ਵਿਚ ਕੈਂਪ ਦੌਰਾਨ ਰਜਿਸਟਰਡ ਕੀਤੇ ਗਏ ਸਾਰੇ ਨੌਜਵਾਨਾਂ ਦੇ ਪ੍ਰੋਫਾਈਲ ਮੈਰਿਜ ਬਿਊਰੋ ਦੇ ਪੇਜ ’ਤੇ ਜਲਦ ਤੋਂ ਜਲਦ ਅੱਪਲੋਡ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।
ਪਿਛਲੀ ਖ਼ਬਰ ਝੋਨੇ ਦੀ ਸਿੱਧੀ ਬਿਜਾਈ ਦੀ ਰਜਿਸਟਰੇਸ਼ਨ ਦੀ ਆਖ਼ਰੀ ਮਿਤੀ 10 ਜੁਲਾਈ ਅਗਲੀ ਖ਼ਬਰ ਨੌਜਵਾਨ ਦੀ ਨਹਿਰ ਦੀ ਪੁਲ ਨਾਲ ਲਟਕਦੀ ਲਾਸ਼ ਬਰਾਮਦ, ਪੁਲਿਸ ਜਾਂਚ ’ਚ ਜੁਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।