05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਯੋਗ ਨੂੰ ਹਰ ਘਰ ਤੱਕ ਪਹੁੰਚਾਉਣ ਲਈ ਅਬੋਹਰ, ਫ਼ਾਜ਼ਿਲਕਾ ਅਤੇ ਜਲਾਲਾਬਾਦ ’ਚ ਹਰ ਰੋਜ਼ ਚੱਲ ਰਹੀਆਂ ਹਨ 570 ਮੁਫ਼ਤ ਯੋਗਾ ਕਲਾਸਾਂ

ਅਜੀਤ ਡੈਸਕ 11-07-2026
ਅਬੋਹਰ, 10 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਯੋਗ ਨੂੰ ਹਰ ਘਰ ਤੱਕ ਪਹੁੰਚਾਉਣ ਅਤੇ ਸਿਹਤ ਨੂੰ ਤੰਦਰੁਸਤ ਬਣਾਉਣ ਦੇ ਸੰਕਲਪ ਨੂੰ ਪੂਰਾ ਕਰਨ ਲਈ ਪੂਰੇ ਪੰਜਾਬ ’ਚ ਸੀ.ਐਮ ਦੀ ਯੋਗ ਸ਼ਾਲਾ ਚਲਾਈ ਜਾ ਰਹੀ ਹੈ। ਸੀ.ਐਮ ਦੀ ਯੋਗ ਸ਼ਾਲਾ ਪ੍ਰਾਜੈਕਟ ਤਹਿਤ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਹਰ ਰੋਜ਼ ਸਵੇਰੇ ਅਤੇ ਸ਼ਾਮ 570 ਯੋਗਾ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਇਸ ਤਹਿਤ ਹੁਣ ਤੱਕ 22 ਹਜ਼ਾਰ ਤੋਂ ਵੱਧ ਮੈਂਬਰ ਮੁਫ਼ਤ ਯੋਗਾ ਲਈ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਮੁੱਖ ਮੰਤਰੀ ਯੋਗ ਸ਼ਾਲਾ ਪ੍ਰੋਗਰਾਮ ਤਹਿਤ ਟਰੇਨਰ ਨਵਿੰਦਰ ਕੰਬੋਜ ਪਿਛਲੇ ਢਾਈ ਸਾਲਾਂ ਤੋਂ ਗਲੀ ਨੰਬਰ 6, ਪਟੇਲ ਪਾਰਕ, ਅਬੋਹਰ ਵਿਚ ਹਰ ਰੋਜ਼ ਸਵੇਰੇ 5:15 ਵਜੇ ਤੋਂ 6:15 ਵਜੇ ਤੱਕ ਕੰਮ ਕਰ ਰਹੇ ਹਨ, ਜੋ ਸਮਾਜ ਨੂੰ ਤੰਦਰੁਸਤ ਬਣਾਉਣ ਲਈ ਇਕ ਸ਼ਲਾਘਾਯੋਗ ਯਤਨ ਕਰ ਰਹੇ ਹਨ। ਜ਼ਿਲ੍ਹੇ ਵਿਚ ਲੋਕਾਂ ਦੀ ਵੱਧ ਰਹੀ ਭਾਗੀਦਾਰੀ ਦਰਸਾਉਂਦੀ ਹੈ ਕਿ ਲੋਕ ਯੋਗ ਪ੍ਰਤੀ ਜਾਗਰੂਕ ਹੋ ਰਹੇ ਹਨ। ਆਪਣੇ ਰੋਜ਼ਾਨਾ ਜੀਵਨ ਵਿਚ, ਆਮ ਲੋਕਾਂ ਨੂੰ ਤਣਾਅ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਸਰਵਾਈਕਲ ਆਦਿ ਵਰਗੀਆਂ ਕਈ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਤੋਂ ਰਾਹਤ ਮਿਲ ਰਹੀ ਹੈ। ਮੁੱਖ ਮੰਤਰੀ ਯੋਗ ਸ਼ਾਲਾ ਪ੍ਰੋਜੈਕਟ ਇੰਚਾਰਜ ਅਤੇ ਐੱਸ.ਡੀ.ਐਮ ਕਿਰਪਾਲ ਵੀਰ ਸਿੰਘ ਨੇ ਕਿਹਾ ਕਿ ਅਸੀਂ ਜ਼ਿਲ੍ਹੇ ਦੇ ਸਾਰੇ ਨਾਗਰਿਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਨੇੜਲੇ ਯੋਗਾ ਕੇਂਦਰ ਨਾਲ ਜੁੜਨ ਅਤੇ ਨਿਯਮਿਤ ਤੌਰ ’ਤੇ ਯੋਗਾ ਕਰਨ ਅਤੇ ਇਕ ਸਿਹਤਮੰਦ ਅਤੇ ਰੰਗੀਨ ਪੰਜਾਬ ਦੀ ਸਿਰਜਣਾ ਵਿਚ ਯੋਗਦਾਨ ਪਾਉਣ। ਸ਼ਹੀਦ ਊਧਮ ਸਿੰਘ ਕਲੱਬ ਦੇ ਚੇਅਰਮੈਨ ਐਡਵੋਕੇਟ ਦੇਸਰਾਜ ਕੰਬੋਜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਯੋਗਾ ਦੇ ਸਰੀਰਕ ਅਤੇ ਮਾਨਸਿਕ ਲਾਭ ਸਮਾਜ ਦੇ ਹਰ ਵਰਗ ਤੱਕ ਪਹੁੰਚਣ ਤਾਂ ਜੋ ਹਰ ਨਾਗਰਿਕ ਸਿਹਤਮੰਦ, ਤਣਾਅ ਮੁਕਤ ਅਤੇ ਊਰਜਾਵਾਨ ਜੀਵਨ ਬਤੀਤ ਕਰ ਸਕੇ।
ਪਿਛਲੀ ਖ਼ਬਰ ਜ਼ਿਲ੍ਹੇ ਦੇ ਮਕਾਨ ਮਾਲਕ, ਕਿਰਾਏਦਾਰ ਅਤੇ ਘਰੇਲੂ ਨੌਕਰ ਰੱਖਣ ਵਾਲਿਆਂ ਦਾ ਪੂਰਾ ਪਤਾ ਅਤੇ ਸ਼ਨਾਖ਼ਤੀ ਸਬੂਤ ਜ਼ਰੂਰ ਰੱਖਣ-ਜ਼ਿਲ੍ਹ... ਅਗਲੀ ਖ਼ਬਰ ਪੰਜਾਬ ਮੁਲਾਜ਼ਮ ਪੈਨਸ਼ਨਰ ਸਾਂਝਾ ਫ਼ਰੰਟ ਨੇ ਹਲਕਾ ਇੰਚਾਰਜ ਨੂੰ ਸੌਂਪਿਆਂ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।