12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਫ਼ਾਜ਼ਿਲਕਾ ਸ਼ਹਿਰ ਦੇ ਸਮੁੱਚੇ ਵਿਕਾਸ ਲਈ ਕੌਂਸਲ ਦੇ ਨਵੇਂ ਬੋਰਡ ਦਾ ਪੂਰਨ ਸਹਿਯੋਗ ਕਰਾਂਗਾ-ਵਿਧਾਇਕ ਸਵਨਾ

ਅਜੀਤ ਡੈਸਕ 22-07-2026
* ਕਿਹਾ, ਵਿਰੋਧੀ ਹਾਰ ਤੋਂ ਬੌਖ਼ਲਾ ਕੇ ਗ਼ਲਤ ਬਿਆਨਬਾਜ਼ੀ ਕਰ ਰਹੇ ਹਨ * ਮੇਰਾ ਮਕਸਦ ਸ਼ਹਿਰ ਦਾ ਵਿਕਾਸ ਕਰਵਾਉਣਾ ਹੈ
ਫ਼ਾਜ਼ਿਲਕਾ, 21 ਜੁਲਾਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਨਗਰ ਕੌਂਸਲ ਫ਼ਾਜ਼ਿਲਕਾ ਦੇ ਅਹੁਦੇਦਾਰਾਂ ਦੀ ਚੋਣ ਪ੍ਰਕਿਰਿਆ ਅੰਦਰ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਦੇ ਸ਼ਾਮਿਲ ਨਾ ਹੋਣ ’ਤੇ ਕਿਹਾ ਹੈ ਕਿ ਸ਼ਹਿਰ ਦੇ ਸਮੁੱਚੇ ਵਿਕਾਸ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੇ ਨਿਰਪੱਖ ਰਹਿਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ 4 ਕੌਂਸਲਰ ਸਨ। ਜਿਸ ਨਾਲ ਆਮ ਆਦਮੀ ਪਾਰਟੀ ਦਾ ਬੋਰਡ ਨਹੀਂ ਬਣ ਸਕਦਾ ਸੀ। ਕਿਉਂ ਕਿ ਉਹ ਧੱਕੇਸ਼ਾਹੀ ਦੀ ਰਾਜਨੀਤੀ ਨਹੀਂ ਅਪਣਾਉਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਜੇਕਰ ਧੱਕੇਸ਼ਾਹੀ ਨਾਲ ਬੋਰਡ ਬਣਾਉਣਾ ਹੁੰਦਾ ਤਾਂ ਪਹਿਲਾ ਉਹ ਵਿਰੋਧੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਨਾ ਭਰਨ ਦਿੰਦੇ। ਫਿਰ ਵੋਟਾਂ ਵਾਲੇ ਦਿਨ ਧੱਕੇ ਨਾਲ ਆਪਣੇ ਉਮੀਦਵਾਰਾਂ ਨੂੰ ਜਿਤਾ ਲੈਂਦੇ। ਉਨ੍ਹਾਂ ਕਿਹਾ ਕਿ ਵੋਟਰਾਂ ਨੂੰ ਮਿਲਿਆ ਲੋਕਤੰਤਰ ਦਾ ਵੋਟ ਦਾ ਅਧਿਕਾਰ ਨਹੀਂ ਖੋਹਣਾ ਚਾਹੁੰਦੇ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕੌਂਸਲਰਾਂ ਅਤੇ ਪਾਰਟੀ ਨੇ ਫ਼ੈਸਲਾ ਲਿਆ ਕਿ ਸ਼ਹਿਰ ਦੇ ਸਮੁੱਚੇ ਵਿਕਾਸ ਲਈ ਜਿਸ ਵੀ ਪਾਰਟੀ ਦਾ ਬੋਰਡ ਬਣੇਗਾ ਤਾਂ ਉਹ ਉਸ ਬੋਰਡ ਨੂੰ ਪੂਰਨ ਸਮਰਥਨ ਦੇਣਗੇ ਅਤੇ ਸਰਕਾਰ ਤੋਂ ਵਿਕਾਸ ਗਰਾਂਟਾਂ ਲਿਆਉਣਗੇ ਤਾਂ ਜੋ ਸ਼ਹਿਰ ਦਾ ਪੂਰਨ ਵਿਕਾਸ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਆਗੂ ਆਪਣੀ ਗੁਆਚੀ ਛਾਪ ਨੂੰ ਬਣਾਉਣ ਲਈ ਆਮ ਆਦਮੀ ਪਾਰਟੀ ’ਤੇ ਝੂਠੀ ਦੂਸ਼ਣਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਉਂਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦੇਣਗੀਆਂ। ਉਨ੍ਹਾਂ ਕਿਹਾ ਕਿ ਭਾਵੇਂ ਨਗਰ ਕੌਂਸਲ ਚੋਣਾਂ ਵਿਚ ਕੌਂਸਲਰ ਆਮ ਆਦਮੀ ਪਾਰਟੀ ਦੇ ਘੱਟ ਜਿੱਤੇ ਹਨ ਪਰ ਕੁੱਲ ਵੋਟਾਂ ਉਹ ਕਾਂਗਰਸ ਪਾਰਟੀ ਨਾਲੋਂ ਜ਼ਿਆਦਾ ਲੈ ਕੇ ਗਏ ਹਨ। ਇਸ ਮੌਕੇ ’ਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਨਿਲ ਕੁਮਾਰ ਸੇਠੀ, ਖਜ਼ਾਨ ਸਿੰਘ, ਟਰੱਕ ਯੂਨੀਅਨ ਦੇ ਪ੍ਰਧਾਨ ਮਨਜੋਤ ਸਿੰਘ ਖੇੜਾ, ਸੁਨੀਲ ਮੈਣੀ ਕੌਂਸਲਰ, ਬਾਬੂ ਸਿੰਘ ਬਾਜਵਾ, ਸੁਰਿੰਦਰ ਕੰਬੋਜ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਭਾਈ ਘਨੱਈਆ ਜੀ ਸੇਵਾ ਸੁਸਾਇਟੀ ਵਲੋਂ ਅਬੋਹਰ ਦੇ 3 ਸਥਾਨਾਂ ’ਤੇ ਚਲਾਇਆ ਵਿਸ਼ੇਸ਼ ਸਫ਼ਾਈ ਅਭਿਆਨ ਅਗਲੀ ਖ਼ਬਰ ਸਕੂਲੀ ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਨਾਲ ਜੋੜਨ ਲਈ ‘ਪ੍ਰੇਰਨਾ ਦੀ ਪਾਠਸ਼ਾਲਾ’ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।