13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਲਾਇਨਜ਼ ਕਲੱਬ ਆਕਾਸ਼ ਨੇ ਪੰਛੀਆਂ ਲਈ ਲਗਾਏ ਪਰਿੰਡੇ

ਅਜੀਤ ਡੈਸਕ 22-07-2026
ਅਬੋਹਰ, 21 ਜੁਲਾਈ (ਵਿਵੇਕ ਹੂੜੀਆ)-ਲਾਇਨਜ਼ ਕਲੱਬ ਆਕਾਸ਼ ਅਬੋਹਰ ਵਲੋਂ ਸੇਵਾ ਅਤੇ ਵਾਤਾਵਰਨ ਸੰਭਾਲ ਦੇ ਮਨੋਰਥ ਨਾਲ ਤਾਰਾ ਐਸਟੇਟ ਵਿਖੇ ਬੇਜ਼ਬਾਨ ਪੰਛੀਆਂ ਲਈ ਪਾਣੀ ਅਤੇ ਦਾਣੇ ਵਾਸਤੇ ਪਰਿੰਡੇ ਲਗਾਏ ਗਏ। ਇਸ ਮੌਕੇ ਕਲੱਬ ਮੈਂਬਰਾਂ ਨੇ ਆਮ ਲੋਕਾਂ ਨੂੰ ਵੀ ਆਪਣੇ ਘਰਾਂ, ਦੁਕਾਨਾਂ ਅਤੇ ਜਨਤਕ ਥਾਵਾਂ ’ਤੇ ਪਰਿੰਡੇ ਲਗਾਉਣ ਦੀ ਅਪੀਲ ਕੀਤੀ। ਪ੍ਰੋਜੈਕਟ ਚੇਅਰਮੈਨ ਨਰੋਤਮ ਨੜ੍ਹਾ ਨੇ ਕਿਹਾ ਕਿ ਕੁਦਰਤ ਅਤੇ ਪੰਛੀਆਂ ਦੀ ਸੇਵਾ ਕਰਨਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਇਸ ਮੌਕੇ ਡਿਪਟੀ ਡਿਸਟ੍ਰਿਕਟ ਗਵਰਨਰ ਐਮ.ਜੇ.ਐਫ. ਸ਼ਾਮ ਲਾਲ ਅਰੋੜਾ, ਰੀਜਨ ਚੇਅਰਪਰਸਨ ਸੁਮੇਸ਼ ਭਠੇਜਾ, ਕਲੱਬ ਪ੍ਰਧਾਨ ਵਿਪਨ ਗਰਗ, ਭਗਵਾਨ ਅਤੇ ਅਰਵਿੰਦ ਕੁਮਾਰ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਪਿਛਲੀ ਖ਼ਬਰ ਸੋਕੇ ਦੇ ਚੱਲਦੇ ਕਿਸਾਨ ਪ੍ਰੇਸ਼ਾਨ, ਝੋਨੇ ਦੀ ਫ਼ਸਲ ’ਚ ਪਾਣੀ ਸੁੱਕਿਆ ਸਰਹੱਦੀ ਖੇਤਰ ਵਿਚ ਝੋਨੇ ਦੀ ਪਿਛੇਤੀ ਲਵਾਈ ਹੋਈ ਪ੍... ਅਗਲੀ ਖ਼ਬਰ ਲੀਗਲ ਏਡ ਡਿਫੈਂਸ ਕਾਊਂਸਲ ਪਾਲਿਸੀ ਦੇ ਵਿਰੋਧ ’ਚ ਵਕੀਲਾਂ ਵਲੋਂ ਅਦਾਲਤੀ ਕੰਮਕਾਜ ਦਾ ਮੁਕੰਮਲ ਬਾਈਕਾਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।