13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਸੋਕੇ ਦੇ ਚੱਲਦੇ ਕਿਸਾਨ ਪ੍ਰੇਸ਼ਾਨ, ਝੋਨੇ ਦੀ ਫ਼ਸਲ ’ਚ ਪਾਣੀ ਸੁੱਕਿਆ ਸਰਹੱਦੀ ਖੇਤਰ ਵਿਚ ਝੋਨੇ ਦੀ ਪਿਛੇਤੀ ਲਵਾਈ ਹੋਈ ਪ੍ਰਭਾਵਿਤ

ਅਜੀਤ ਡੈਸਕ 22-07-2026
ਮੰਡੀ ਲਾਧੂਕਾ, 21 ਜੁਲਾਈ (ਰਾਕੇਸ਼ ਛਾਬੜਾ)-ਇਸ ਸਰਹੱਦੀ ਖੇਤਰ ਵਿਚ ਲਗਾਤਾਰ ਪੈ ਰਹੇ ਸੋਕੇ ਦੇ ਕਾਰਨ ਕਿਸਾਨਾਂ ਦੀ ਚਿੰਤਾ ਵੱਧ ਗਈ ਹੈ। ਜੇਠ, ਹਾੜ ਅਤੇ ਸਾਵਣ ਦੇ ਪਹਿਲੇ ਹਫ਼ਤੇ ਮੀਂਹ ਨਾ ਪੈਣ ਕਾਰਨ ਝੋਨੇ ਦੀ ਫ਼ਸਲ ਨੂੰ ਲੋੜੀਂਦੀ ਨਮੀ ਨਹੀਂ ਮਿਲ ਰਹੀ ਹੈ, ਜਿਸ ਦਾ ਅਸਰ ਝੋਨੇ ਦੀ ਫ਼ਸਲ ਦੇ ਵਿਕਾਸ ਤੇ ਪੈ ਰਿਹਾ ਹੈ। ਪਿੰਡ ਨੁਰਸਮੰਦ ਦੇ ਕਿਸਾਨ ਜਗਸੀਰ ਕੰਬੋਜ ਨੇ ਕਿਹਾ ਹੈ ਜੇਕਰ ਆਉਣ ਵਾਲੇ ਕੁੱਝ ਦਿਨਾਂ ਵਿਚ ਮੀਂਹ ਨਾ ਪਿਆ ਤਾਂ ਝੋਨੇ ਦੀ ਫ਼ਸਲ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੋਕੇ ਵਰਗੇ ਹਲਾਤਾਂ ਦੇ ਕਾਰਨ ਪਿਛੇਤੇ ਝੋਨੇ ਦੀ ਲਵਾਈ ਵੀ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋ ਰਹੀ ਹੈ। ਇਸ ਸਰਹੱਦੀ ਖੇਤਰ ਵਿਚ ਮੀਂਹ ਨਾ ਪੈਣ ਕਾਰਨ ਸਾਉਣੀ ਦੀਆਂ ਸਾਰੀਆਂ ਫ਼ਸਲਾਂ ਸੋਕੇ ਦੀ ਮਾਰ ਝੱਲ ਰਹੀਆਂ ਹਨ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਤਰਪ੍ਰੀਤ ਸਿੰਘ ਬਰਾੜ ਨੇ ਕਿਹਾ ਹੈ ਵਧਦੇ ਤਾਪਮਾਨ ਅਤੇ ਖ਼ੁਸ਼ਕ ਮੌਸਮ ਦੇ ਕਾਰਨ ਖੇਤਾਂ ਦੀ ਮਿੱਟੀ ਵਿਚੋਂ ਨਮੀ ਘਟਦੀ ਜਾ ਰਹੀ ਹੈ, ਉਨ੍ਹਾਂ ਨੇ ਕਿਹਾ ਹੈ ਜੇਕਰ ਇਸ ਪ੍ਰਕਾਰ ਮੌਸਮ ਕੁੱਝ ਦਿਨ ਹੋਰ ਰਿਹਾ ਤਾਂ ਝੋਨੇ ਦੀ ਫ਼ਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਖੇਤਾਂ ਵਿਚ 12 ਘੰਟੇ ਨਿਰੰਤਰ ਬਿਜਲੀ ਸਪਲਾਈ ਅਤੇ ਨਹਿਰੀ ਪਾਣੀ ਵੀ ਪੂਰੀ ਮਾਤਰਾ ਵਿਚ ਦਿੱਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਦਰਪੇਸ਼ ਸੋਕੇ ਵਰਗੇ ਹਲਾਤਾਂ ਦਾ ਮੁਕਾਬਲਾ ਕੀਤਾ ਜਾ ਸਕੇ।
ਪਿਛਲੀ ਖ਼ਬਰ ਡਾਕੂਮੈਂਟਰੀ ਰਾਹੀਂ ਪਿੰਡ ਵਾਸੀਆਂ ਅਤੇ ਨੌਜਵਾਨਾਂ ਤੱਕ ਪਹੁੰਚਾਇਆ ਗੁਰੂ ਰਵਿਦਾਸ ਜੀ ਦਾ ਸੰਦੇਸ਼ ਅਗਲੀ ਖ਼ਬਰ ਲਾਇਨਜ਼ ਕਲੱਬ ਆਕਾਸ਼ ਨੇ ਪੰਛੀਆਂ ਲਈ ਲਗਾਏ ਪਰਿੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।