02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਕਾਂਗਰਸ ’ਚ ਦਲਿਤਾਂ ਦਾ ਕੋਈ ਸਨਮਾਨ ਨਹੀਂ, ਹੁਣ ਸਿਰਫ਼ ਵੋਟ ਬੈਂਕ ਬਣ ਕੇ ਰਹਿ ਗਏ-ਸੁਸ਼ੀਲ ਸਿਆਗ

ਅਬੋਹਰ, 1 ਅਗਸਤ (ਵਿਵੇਕ ਹੂੜੀਆ)-ਭਾਜਪਾ ਆਗੂ ਅਤੇ ਸਰਪੰਚ ਯੂਨੀਅਨ ਬੱਲੂਆਣਾ ਦੇ ਸਾਬਕਾ ਪ੍ਰਧਾਨ ਸੁਸ਼ੀਲ ਸਿਆਗ ਢੀਂਗਾ ਵਾਲੀ ਨੇ ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ’ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਿਚ ਹੁਣ ਦਲਿਤਾਂ ਦਾ ਕੋਈ ਸਨਮਾਨ ਨਹੀਂ ਰਿਹਾ।

ਅਜੀਤ ਡੈਸਕ 02-08-2026
ਅਬੋਹਰ, 1 ਅਗਸਤ (ਵਿਵੇਕ ਹੂੜੀਆ)-ਭਾਜਪਾ ਆਗੂ ਅਤੇ ਸਰਪੰਚ ਯੂਨੀਅਨ ਬੱਲੂਆਣਾ ਦੇ ਸਾਬਕਾ ਪ੍ਰਧਾਨ ਸੁਸ਼ੀਲ ਸਿਆਗ ਢੀਂਗਾ ਵਾਲੀ ਨੇ ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ’ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਿਚ ਹੁਣ ਦਲਿਤਾਂ ਦਾ ਕੋਈ ਸਨਮਾਨ ਨਹੀਂ ਰਿਹਾ। ਸਿਆਗ ਨੇ ਸਾਬਕਾ ਦਲਿਤ ਮੁੱਖ ਮੰਤਰੀ (ਚਰਨਜੀਤ ਸਿੰਘ ਚੰਨੀ) ਦਾ ਹਵਾਲਾ ਦਿੰਦਿਆਂ ਕਿਹਾ ਕਿ ਜਦੋਂ ਕਾਂਗਰਸ ਹਾਈਕਮਾਂਡ ਅਤੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਇਕ ਸਾਬਕਾ ਮੁੱਖ ਮੰਤਰੀ ਦਾ ਪੱਖ ਸੁਣਨ ਲਈ ਤਿਆਰ ਨਹੀਂ ਹਨ, ਤਾਂ ਆਮ ਦਲਿਤ ਵਰਕਰ ਦੀ ਕੀ ਹੈਸੀਅਤ ਰਹਿ ਜਾਂਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕਮਜ਼ੋਰ ਹਾਈਕਮਾਂਡ ਪੰਜਾਬ ਕਾਂਗਰਸ ਦੀ ਧੜੇਬੰਦੀ ਅੱਗੇ ਬੇਬਸ ਹੋ ਚੁੱਕੀ ਹੈ ਅਤੇ ਇੰਚਾਰਜ ’ਤੇ ਵੀ ਪੱਖਪਾਤ ਦੇ ਦੋਸ਼ ਲੱਗ ਰਹੇ ਹਨ। ਉਨ੍ਹਾਂ ਦਲਿਤ ਆਗੂਆਂ ਅਤੇ ਵਰਕਰਾਂ ਨੂੰ ਭਾਜਪਾ ਨਾਲ ਜੁੜਨ ਦਾ ਸੁਝਾਅ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੇਰਾ ਸੱਚਖੰਡ ਬੱਲਾਂ ਅੱਗੇ ਨਤਮਸਤਕ ਹੋ ਕੇ ਅਤੇ ਕਾਸ਼ੀ ਲਈ ਵਿਸ਼ੇਸ਼ ਟਰੇਨ ਚਲਾ ਕੇ ਦਲਿਤ ਭਾਈਚਾਰੇ ਨੂੰ ਸਹੀ ਮਾਣ-ਸਤਿਕਾਰ ਦਿੱਤਾ ਹੈ।
ਪਿਛਲੀ ਖ਼ਬਰ ਜੱਟ ਭਾਈਚਾਰਾ ਪੰਜਾਬ ਏਕਤਾ ਦੀ 21 ਮੈਂਬਰੀ ਕਾਰਜਕਾਰੀ ਕਮੇਟੀ ਦਾ ਗਠਨ 6 ਮਹੀਨਿਆਂ ’ਚ ਪੂਰੇ ਪੰਜਾਬ ਅੰਦਰ ਸੰਗਠਨ ਮਜ਼ਬੂਤ... ਅਗਲੀ ਖ਼ਬਰ ਸਕੂਲ ਆਫ਼ ਐਮੀਨੈਂਸ ਫ਼ਾਜ਼ਿਲਕਾ ਦੇ 4 ਵਿਦਿਆਰਥੀਆਂ ਨੇ ਨੀਟ ਪ੍ਰੀਖਿਆ ਕੀਤੀ ਪਾਸ ਪ੍ਰਿੰਸੀਪਲ ਹਰੀ ਚੰਦ ਕੰਬੋਜ ਹੋਏ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।