20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਸਰਵਹਿੱਤਕਾਰੀ ਵਿੱਦਿਆ ਮੰਦਰ ਜਲਾਲਾਬਾਦ ’ਚ ‘ਵੰਦੇ ਮਾਤਰਮ’ ਦੇ ਸੰਪੂਰਨ ਗਾਇਣ ਦੀਆਂ ਤਿਆਰੀਆਂ ਜ਼ੋਰਾਂ ’ਤੇ

ਜਲਾਲਾਬਾਦ 19 ਸਤੰਬਰ (ਜਸਕਰਨ ਸਿੰਘ ਤਨੇਜਾ)- ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਦੇ ਮੌਕੇ ’ਤੇ ਵਿੱਦਿਆ ਭਾਰਤੀ ਵਲੋਂ ਰਾਸ਼ਟਰੀ ਪੱਧਰ ’ਤੇ 25 ਸਤੰਬਰ ਨੂੰ ਵਿਸ਼ੇਸ਼ ਸੰਪੂਰਨ ਵੰਦੇ ਮਾਤਰਮ ਗਾਇਣ ਕਰਵਾਇਆ ਜਾ ਰਿਹਾ ਹੈ। ਇਸ ਤਹਿਤ ਦੇਸ਼ ਭਰ ਦੇ ਵਿੱਦਿਆ ਮੰਦਰਾਂ, ਵਿਦਿਆਰਥੀਆਂ ਤੇ ਸਮਾਜ ਦੇ ਹੋਰ ਵਰਗਾਂ ਵਲੋਂ 25 ਸਤੰਬਰ ਨੂੰ ਸਵੇਰੇ 11 ਵਜੇ ਇਕੋ ਸਮੇਂ ਇਕ ਸੁਰ ਵਿਚ ‘ਵੰਦੇ ਮਾਤਰਮ’ ਦਾ ਗਾਇਣ ਕੀਤਾ ਜਾਵੇਗਾ।

ਸਕੂਲ ਦੇ ਵਿਦਿਆਰਥੀ ਵੰਦੇ ਮਾਤਰਮ ਦਾ ਅਭਿਆਸ ਕਰਦੇ ਹੋਏ। ਤਸਵੀਰ-ਜਸਕਰਨ ਸਿੰਘ ਤਨੇਜਾ 20-09-2026
ਜਲਾਲਾਬਾਦ 19 ਸਤੰਬਰ (ਜਸਕਰਨ ਸਿੰਘ ਤਨੇਜਾ)- ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਦੇ ਮੌਕੇ ’ਤੇ ਵਿੱਦਿਆ ਭਾਰਤੀ ਵਲੋਂ ਰਾਸ਼ਟਰੀ ਪੱਧਰ ’ਤੇ 25 ਸਤੰਬਰ ਨੂੰ ਵਿਸ਼ੇਸ਼ ਸੰਪੂਰਨ ਵੰਦੇ ਮਾਤਰਮ ਗਾਇਣ ਕਰਵਾਇਆ ਜਾ ਰਿਹਾ ਹੈ। ਇਸ ਤਹਿਤ ਦੇਸ਼ ਭਰ ਦੇ ਵਿੱਦਿਆ ਮੰਦਰਾਂ, ਵਿਦਿਆਰਥੀਆਂ ਤੇ ਸਮਾਜ ਦੇ ਹੋਰ ਵਰਗਾਂ ਵਲੋਂ 25 ਸਤੰਬਰ ਨੂੰ ਸਵੇਰੇ 11 ਵਜੇ ਇਕੋ ਸਮੇਂ ਇਕ ਸੁਰ ਵਿਚ ‘ਵੰਦੇ ਮਾਤਰਮ’ ਦਾ ਗਾਇਣ ਕੀਤਾ ਜਾਵੇਗਾ। ਇਸ ਵਿਸ਼ਾਲ ਮੁਹਿੰਮ ਨਾਲ ਲਗਭਗ ਇੱਕ ਕਰੋੜ ਵਿਦਿਆਰਥੀਆਂ ਤੇ ਲੋਕਾਂ ਦੇ ਜੁੜਨ ਦੀ ਉਮੀਦ ਹੈ। ਇਸੇ ਉਦੇਸ਼ ਨੂੰ ਲੈ ਕੇ ਸਰਵਹਿੱਤਕਾਰੀ ਵਿੱਦਿਆ ਮੰਦਰ ਜਲਾਲਾਬਾਦ ਵਿਚ ਵਿਦਿਆਰਥੀਆਂ ਤੇ ਅਧਿਆਪਕਾਂ ਵਲੋਂ ‘ਵੰਦੇ ਮਾਤਰਮ’ ਦੇ ਸੰਪੂਰਨ ਗਾਇਣ ਦੀਆਂ ਤਿਆਰੀਆਂ ਪੂਰੇ ਉਤਸ਼ਾਹ ਤੇ ਜੋਸ਼ ਨਾਲ ਕੀਤੀਆਂ ਜਾ ਰਹੀਆਂ ਹਨ। ਵਿਦਿਆਰਥੀਆਂ ਨੂੰ ਗਾਇਣ ਦੇ ਸ਼ਬਦਾਂ, ਸੁਰ ਤੇ ਲੈਅ ਦਾ ਵਿਸ਼ੇਸ਼ ਅਭਿਆਸ ਕਰਵਾਇਆ ਜਾ ਰਿਹਾ ਹੈ ਤਾਂ ਜੋ 25 ਸਤੰਬਰ ਨੂੰ ਸਮੂਹਿਕ ਗਾਇਣ ਸੁਚਾਰੂ ਤੇ ਪ੍ਰਭਾਵਸ਼ਾਲੀ ਢੰਗ ਨਾਲ ਸੰਪੰਨ ਹੋ ਸਕੇ। ਸਕੂਲ ਦੇ ਪ੍ਰਿੰਸੀਪਲ ਗੁਰਮੀਤ ਸਿੰਘ ਨੇ ਕਿਹਾ ਕਿ ‘ਵੰਦੇ ਮਾਤਰਮ’ ਸਿਰਫ਼ ਇਕ ਗੀਤ ਨਹੀਂ, ਸਗੋਂ ਦੇਸ਼ ਦੀ ਆਜ਼ਾਦੀ ਦੀ ਲੜਾਈ ਤੇ ਰਾਸ਼ਟਰੀ ਚੇਤਨਾ ਨਾਲ ਜੁੜਿਆ ਇਕ ਮਹੱਤਵਪੂਰਨ ਪ੍ਰਤੀਕ ਹੈ। ਉਨ੍ਹਾਂ ਦੱਸਿਆ ਕਿ ਸਕੂਲ ਵਿਚ ਇਸ ਪ੍ਰੋਗਰਾਮ ਲਈ ਵਿਸ਼ੇਸ਼ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤੇ ਵਿਦਿਆਰਥੀ ਪੂਰੇ ਉਤਸ਼ਾਹ ਨਾਲ ਇਸ ਵਿਚ ਭਾਗ ਲੈ ਰਹੇ ਹਨ। ਸਕੂਲ ਦੇ ਪ੍ਰਧਾਨ ਅਨਿਲ ਵਲੇਚਾ ਨੇ ਕਿਹਾ ਕਿ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਦਾ ਇਹ ਮੌਕਾ ਦੇਸ਼ ਦੀ ਏਕਤਾ, ਰਾਸ਼ਟਰੀ ਭਾਵਨਾ ਤੇ ਦੇਸ਼-ਭਗਤੀ ਨੂੰ ਮਜ਼ਬੂਤ ਕਰਨ ਦਾ ਮਹੱਤਵਪੂਰਨ ਮੌਕਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਆਪਣੇ ਦੇਸ਼ ਦੀ ਮਹਾਨ ਵਿਰਾਸਤ ਤੇ ਇਤਿਹਾਸ ਨਾਲ ਜੋੜਨ ਲਈ ਅਜਿਹੇ ਉਪਰਾਲੇ ਬਹੁਤ ਜ਼ਰੂਰੀ ਹਨ। ਮੈਨੇਜਰ ਰਾਜੀਵ ਦਹੂਜਾ ਨੇ ਕਿਹਾ ਕਿ ਸਰਵਹਿੱਤਕਾਰੀ ਵਿੱਦਿਆ ਮੰਦਰ ਜਲਾਲਾਬਾਦ ਵਲੋਂ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ। ਸਕੂਲ ਦੀ ਪੂਰੀ ਪ੍ਰਬੰਧਕੀ ਕਮੇਟੀ, ਪ੍ਰਿੰਸੀਪਲ, ਅਧਿਆਪਕਾਂ ਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਤਿਆਰੀਆਂ ਲਗਾਤਾਰ ਜਾਰੀ ਹਨ। 25 ਸਤੰਬਰ ਨੂੰ ਸਵੇਰੇ 11 ਵਜੇ ਸਰਵਹਿੱਤਕਾਰੀ ਵਿੱਦਿਆ ਮੰਦਰ, ਜਲਾਲਾਬਾਦ ਵੀ ਦੇਸ਼ ਭਰ ਵਿਚ ਹੋਣ ਵਾਲੇ ਇਸ ਵਿਸ਼ਾਲ ਸਮੂਹਿਕ ‘ਵੰਦੇ ਮਾਤਰਮ’ ਗਾਇਣ ਦਾ ਹਿੱਸਾ ਬਣੇਗਾ।
ਪਿਛਲੀ ਖ਼ਬਰ ਵਿਧਾਇਕ ਸਵਨਾ ਨੇ ‘ਮੁੱਖ ਮੰਤਰੀ ਤੀਰਥ ਯਾਤਰਾ’ ਤਹਿਤ ਵਾਰਡ 10 ਤੇ 12 ਤੋਂ ਬੱਸਾਂ ਕੀਤੀਆਂ ਰਵਾਨਾ ਅਗਲੀ ਖ਼ਬਰ ਸ੍ਰੀ ਅਰੋੜਵੰਸ਼ ਵੈੱਲਫੇਅਰ ਸੁਸਾਇਟੀ ਵਲੋਂ ਬਾਰ ਐਸੋਸੀਏਸ਼ਨ ਫ਼ਾਜ਼ਿਲਕਾ ਦੇ ਨਵੇਂ ਪ੍ਰਧਾਨ ਸਿਧਾਰਥ ਖੁਰਾਨਾ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।