02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਗੁਰਦੁਆਰਾ ਰਾਮਗੜ੍ਹੀਆ ਵਿਖੇ ਫਲਦਾਰ ਅਤੇ ਔਸ਼ਧੀ ਬੂਟੇ ਮੁਫ਼ਤ ਵੰਡੇ ਹਰ ਸਨਿਚਰਵਾਰ ਭਾਈ ਘਨੱਈਆ ਵੈੱਲਫੇਅਰ ਸੁਸਾਇਟੀ ਵਲੋਂ ਵੰਡੇ ਜਾਣਗੇ ਬੂਟੇ

ਜਲਾਲਾਬਾਦ, 1 ਅਗਸਤ(ਜਤਿੰਦਰ ਪਾਲ ਸਿੰਘ)-ਵਾਤਾਵਰਨ ਦੀ ਸੰਭਾਲ ਅਤੇ ਹਰਿਆਵਲ ਵਧਾਉਣ ਦੇ ਉਦੇਸ਼ ਨਾਲ ਭਾਈ ਘਨੱਈਆ ਵੈੱਲਫੇਅਰ ਸੁਸਾਇਟੀ ਵਲੋਂ ਗੁਰਦੁਆਰਾ ਰਾਮਗੜ੍ਹੀਆ, ਜਲਾਲਾਬਾਦ ਵਿਖੇ ਹਰ ਸਨਿਚਰਵਾਰ ਬੂਟਿਆਂ ਦਾ ਲੰਗਰ ਲਗਾਇਆ ਗਿਆ। ਲੋਕਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਅੱਜ ਹਰ ਤਰਾਂ ਦੇ ਬੂਟੇ ਵੰਡੇ ਗਏ।

ਗੁਰਦੁਆਰਾ ਰਾਮਗੜ੍ਹੀਆ ਵਿਖੇ ਬੂਟਿਆਂ ਦੇ ਲੰਗਰ ਦੌਰਾਨ ਲੋਕਾਂ ਨੂੰ ਮੁਫ਼ਤ ਬੂਟੇ ਵੰਡਦੇ ਹੋਏ ਭਾਈ ਘਨੱਈਆ ਵੈੱਲਫੇਅਰ ਸੁਸਾਇਟੀ ਦੇ ਅਹੁਦੇਦਾਰ। ਤਸਵੀਰ-ਜਤਿੰਦਰ ਪਾਲ ਸਿੰਘ 02-08-2026
ਜਲਾਲਾਬਾਦ, 1 ਅਗਸਤ(ਜਤਿੰਦਰ ਪਾਲ ਸਿੰਘ)-ਵਾਤਾਵਰਨ ਦੀ ਸੰਭਾਲ ਅਤੇ ਹਰਿਆਵਲ ਵਧਾਉਣ ਦੇ ਉਦੇਸ਼ ਨਾਲ ਭਾਈ ਘਨੱਈਆ ਵੈੱਲਫੇਅਰ ਸੁਸਾਇਟੀ ਵਲੋਂ ਗੁਰਦੁਆਰਾ ਰਾਮਗੜ੍ਹੀਆ, ਜਲਾਲਾਬਾਦ ਵਿਖੇ ਹਰ ਸਨਿਚਰਵਾਰ ਬੂਟਿਆਂ ਦਾ ਲੰਗਰ ਲਗਾਇਆ ਗਿਆ। ਲੋਕਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਅੱਜ ਹਰ ਤਰਾਂ ਦੇ ਬੂਟੇ ਵੰਡੇ ਗਏ। ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਅਹੁਦੇਦਾਰ ਭਗਵਾਨ ਸਿੰਘ ਸੱਗੂ ਨੇ ਦੱਸਿਆ ਕਿ ਵਧ ਰਹੇ ਪ੍ਰਦੂਸ਼ਣ ਅਤੇ ਗਲੋਬਲ ਵਾਰਮਿੰਗ ਨੂੰ ਦੇਖਦਿਆਂ ਬੂਟੇ ਲਗਾਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਬਣ ਗਿਆ ਹੈ। ਜਿਸ ਲਈ ਇਸ ਮੁਹਿੰਮ ਤਹਿਤ ਹਰ ਸ਼ਨੀਵਾਰ ਸਵੇਰੇ 11:30 ਵਜੇ ਆਉਣ ਵਾਲੇ ਲੋਕਾਂ ਨੂੰ ਫਲਦਾਰ, ਔਸ਼ਧੀ, ਛਾਂਦਾਰ ਅਤੇ ਸਜਾਵਟੀ ਬੂਟੇ ਮੁਫ਼ਤ ਵੰਡੇ ਜਾਣਗੇ, ਤਾਂ ਜੋ ਵੱਧ ਤੋਂ ਵੱਧ ਲੋਕ ਬੂਟੇ ਲਗਾਉਣ ਲਈ ਪ੍ਰੇਰਿਤ ਹੋਣ। ਉਨ੍ਹਾਂ ਲੋਕਾਂ ਨੂੰ ਆਪਣੇ ਮਾਤਾ-ਪਿਤਾ, ਗੁਰੂ ਜਾਂ ਕਿਸੇ ਪਿਆਰੇ ਦੀ ਯਾਦ ਵਿਚ ਘੱਟੋ-ਘੱਟ ਇਕ ਬੂਟਾ ਲਗਾਉਣ ਅਤੇ ਉਸ ਦੀ ਨਿਯਮਿਤ ਸੰਭਾਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਅੰਜੀਰ, ਫ਼ਾਲਸਾ, ਅੰਗੂਰ, ਆੜੂ, ਸੇਬ, ਪਪੀਤਾ, ਅਮਰੂਦ, ਜ਼ਾਮਨ, ਆਂਵਲਾ, ਅਨਾਰ, ਸ਼ਹਿਤੂਤ, ਅਮਲਤਾਸ, ਅਰਜਨ, ਮੋਰਿੰਗਾ, ਕਚਨਾਰ, ਸੁਖਚੈਨ, ਨੀਮ, ਬਕੈਨ, ਟਾਹਲੀ, ਪਿੱਪਲ, ਬਰਗਦ, ਗੁਲਾਬ, ਹਿਬਿਸਕਸ, ਚਾਂਦਨੀ, ਬੋਗਨਵਿਲੀਆ, ਸਦਾਬਹਾਰ, ਹਰੜ ਅਤੇ ਬਹੇੜਾ ਸਮੇਤ ਕਈ ਕਿਸਮਾਂ ਦੇ ਬੂਟੇ ਉਪਲਬਧ ਹੋਣਗੇ। ਭਗਵਾਨ ਸਿੰਘ ਸੱਗੂ ਨੇ ਕਿਹਾ ਕਿ ਜੇਕਰ ਹਰ ਪਰਿਵਾਰ ਹਰ ਸਾਲ ਇੱਕ ਬੂਟਾ ਲਗਾ ਕੇ ਉਸ ਦੀ ਸੰਭਾਲ ਦਾ ਸੰਕਲਪ ਲਵੇ ਤਾਂ ਆਉਣ ਵਾਲੇ ਸਾਲਾਂ ਵਿਚ ਇਲਾਕੇ ਨੂੰ ਹੋਰ ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਇਆ ਜਾ ਸਕਦਾ ਹੈ। ਉਨ੍ਹਾਂ ਇਲਾਕਾ ਵਾਸੀਆਂ ਨੂੰ ਹਰ ਸ਼ਨੀਵਾਰ ਸਵੇਰੇ 11:30 ਵਜੇ ਗੁਰਦੁਆਰਾ ਰਾਮਗੜ੍ਹੀਆ ਪਹੁੰਚ ਕੇ ਇਸ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ।
ਪਿਛਲੀ ਖ਼ਬਰ 70 ਵੀਆਂ ਜ਼ੋਨਲ ਪੱਧਰੀ ਸਕੂਲੀ ਗਤਕਾ ਖੇਡਾਂ ’ਚ ਪੈਨੇਸੀਆ ਸਕੂਲ ਨੇ ਜਿੱਤੇ 34 ਸੋਨ, 8 ਚਾਂਦੀ ਦੇ ਤਗਮੇ 34 ਵਿਦਿਆਰਥੀ ਜ਼ਿ... ਅਗਲੀ ਖ਼ਬਰ ਸੈਕਰਡ ਹਾਰਟ ਕਾਨਵੈਂਟ ਸਕੂਲ ਦੀਆਂ ਵਿਦਿਆਰਥਣਾਂ ਨੇ ਰਿਜਨਲ ਬੈਡਮਿੰਟਨ ਮੁਕਾਬਲਿਆਂ ’ਚ ਗੱਡੇ ਝੰਡੇ, ਹਾਸਿਲ ਕੀਤੇ ਸੋਨ ਤਗਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।