05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਮੱਖੂ ਇਲਾਕੇ ’ਚ ਵੱਡੇ ਪੱਧਰ ’ਚ ਪਾਣੀ ਵਾਲੀਆਂ ਮੋਟਰਾਂ ਦੀ ਹੋ ਰਹੀ ਹੈ ਚੋਰੀ

ਮੱਖੂ,4 ਅਗਸਤ (ਕੁਲਵਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਇਕਾਈ ਗੱਟਾ ਬਾਦਸ਼ਾਹ ਦੇ ਆਗੂਆਂ ਵਲੋਂ ਪੈ੍ੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਜਦੋਂ ਦਾ ਝੋਨੇ ਦਾ ਸੀਜ਼ਨ ਸ਼ੁਰੂ ਹੋਇਆ ਹੈ ਅਤੇ ਕਿਸਾਨਾਂ ਨੇ ਆਪਣੇ ਝੋਨੇ ਦੀ ਫ਼ਸਲ ਪਾਲਨ ਲਈ ਖੇਤਾਂ ਵਿਚ ਲਗਾਈਆਂ ਪਾਣੀ ਵਾਲੀਆਂ ਮੋਟਰਾਂ ਦੀ ਚੋਰੀ ਵੱਡੇ ਪੱਧਰ ’ਤੇ ਹੋ ਰਹੀ ਹੈ। 2 ਅਗਸਤ ਦੀ ਰਾਤ ਬਲਾਕ ਮੱਖੂ ਦੇ ਪਿੰਡ ਨਿਜ਼ਾਮਦੀਨ ਵਾਲਾ ਕੁੱਝ ਚੋਰ ਮੋਟਰਾਂ ਦੀ ਚੋਰੀ ਕਰਕੇ ਨੈਸ਼ਨਲ ਹਾਈਵੇ 54 ਦੇ ਕਰੀਬ ਬੈਠੇ ਹੋਏ ਸਨ ਅਤੇ ਝੋਨੇ ਨੂੰ ਫੇਰਾ ਮਾਰਨ ਗਏ ਕੁੱਝ ਨੌਜਵਾਨਾਂ ਨੇ ਜਦ ਉਨ੍ਹਾਂ ਨੂੰ ਦੇਖਿਆ ਤਾਂ ਚੋਰੀ ਕਰਨ ਆਏ ਚੋਰ ਮੋਟਰਾਂ ਨੂੰ ਛੱਡ ਕੇ ਮੌਕੇ ਤੋਂ ਭੱਜ ਗਿਆ ।

ਅਜੀਤ ਡੈਸਕ 05-08-2026
ਮੱਖੂ,4 ਅਗਸਤ (ਕੁਲਵਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਇਕਾਈ ਗੱਟਾ ਬਾਦਸ਼ਾਹ ਦੇ ਆਗੂਆਂ ਵਲੋਂ ਪੈ੍ੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਜਦੋਂ ਦਾ ਝੋਨੇ ਦਾ ਸੀਜ਼ਨ ਸ਼ੁਰੂ ਹੋਇਆ ਹੈ ਅਤੇ ਕਿਸਾਨਾਂ ਨੇ ਆਪਣੇ ਝੋਨੇ ਦੀ ਫ਼ਸਲ ਪਾਲਨ ਲਈ ਖੇਤਾਂ ਵਿਚ ਲਗਾਈਆਂ ਪਾਣੀ ਵਾਲੀਆਂ ਮੋਟਰਾਂ ਦੀ ਚੋਰੀ ਵੱਡੇ ਪੱਧਰ ’ਤੇ ਹੋ ਰਹੀ ਹੈ। 2 ਅਗਸਤ ਦੀ ਰਾਤ ਬਲਾਕ ਮੱਖੂ ਦੇ ਪਿੰਡ ਨਿਜ਼ਾਮਦੀਨ ਵਾਲਾ ਕੁੱਝ ਚੋਰ ਮੋਟਰਾਂ ਦੀ ਚੋਰੀ ਕਰਕੇ ਨੈਸ਼ਨਲ ਹਾਈਵੇ 54 ਦੇ ਕਰੀਬ ਬੈਠੇ ਹੋਏ ਸਨ ਅਤੇ ਝੋਨੇ ਨੂੰ ਫੇਰਾ ਮਾਰਨ ਗਏ ਕੁੱਝ ਨੌਜਵਾਨਾਂ ਨੇ ਜਦ ਉਨ੍ਹਾਂ ਨੂੰ ਦੇਖਿਆ ਤਾਂ ਚੋਰੀ ਕਰਨ ਆਏ ਚੋਰ ਮੋਟਰਾਂ ਨੂੰ ਛੱਡ ਕੇ ਮੌਕੇ ਤੋਂ ਭੱਜ ਗਿਆ । ਬੀਤੀ ਰਾਤ ਪਿੰਡ ਗੱਟਾ ਬਾਦਸ਼ਾਹ ਅਤੇ ਕੁੱਝ ਨੌਜਵਾਨਾਂ ਨੇ ਇਕ ਗੱਡੀ ਨੂੰ ਸ਼ੱਕੀ ਹੱਲ ਹਾਲਤ ਵਿਚ ਦੇਖਿਆ ਤਾਂ ਉਸ ਗੱਡੀ ਦਾ ਪਿੱਛਾ ਕੀਤਾ ਤਾਂ ਉਹ ਗੱਡੀ ਭਜਾ ਕੇ ਲੈ ਗਏ ਪਰ ਅੱਗੇ ਜਾ ਕੇ ਉਨ੍ਹਾਂ ਦੀ ਗੱਡੀ ਨਹਿਰ ਦੇ ਕਿਨਾਰੇ ਫਸ ਗਈ। ਉਨ੍ਹਾਂ ਦੱਸਿਆ ਕਿ ਜਦ ਅਸੀਂ ਸਵੇਰੇ ਦੇਖਿਆ ਤਾਂ ਗੱਡੀ ਵਿਚ ਸਾਨੂੰ ਦੋ ਨੌਜਵਾਨ ਬੈਠੇ ਦਿਸੇ ਤਾਂ ਅਸੀਂ ਉਨ੍ਹਾਂ ਨੂੰ ਸ਼ੱਕ ਦੇ ਅਧਾਰ ’ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਉਨ੍ਹਾਂ ਦੇ ਵਿਰੁੱਧ ਥਾਣੇ ਦਰਖਾਸਤ ਵੀ ਦਿੱਤੀ ਗਈ ਹੈ। ਕਿਸਾਨ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਇਨ੍ਹਾਂ ਦੇ ਸਾਥੀਆਂ ਨੂੰ ਵੀ ਪੁਲਿਸ ਗ੍ਰਿਫ਼ਤਾਰ ਕਰੇ ਤਾਂ ਜੋ ਮੋਟਰ ਚੋਰਾਂ ਤੇ ਕਾਬੂ ਪਾਇਆ ਜਾ ਸਕੇ। ਜੇਕਰ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਅਸੀਂ ਪ੍ਰਭਾਵਿਤ ਕਿਸਾਨਾਂ ਦੇ ਸਹਿਯੋਗ ਨਾਲ ਧਰਨਾ ਵੀ ਲਗਾ ਸਕਦੇ ਹਾਂ। ਜਦ ਇਸ ਸੰਬੰਧ ਵਿਚ ਥਾਣਾ ਮੱਖੂ ਦੇ ਮੁਖੀ ਇੰਸਪੈਕਟਰ ਜਤਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਅਸੀਂ ਸ਼ੱਕੀ ਵਿਅਕਤੀਆਂ ਦੀ ਪੜਤਾਲ ਕਰ ਰਹੇ ਹਾਂ ਜੇਕਰ ਉਹ ਦੋਸ਼ੀ ਪਾਏ ਗਏ ਤਾਂ ਉਨ੍ਹਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਡੀ.ਐਲ.ਐੱਡ ਦੂਜੇ ਸਾਲ ਦੀ ਪ੍ਰੀਖਿਆ ’ਚ ਡਾਈਟ ਫਿਰੋਜ਼ਪੁਰ ਦੀਆਂ ਵਿਦਿਆਰਥਣਾਂ ਦਾ ਸ਼ਾਨਦਾਰ ਪ੍ਰਦਰਸ਼ਨ ਪਹਿਲੀਆਂ ਪੰਜ ਪੁਜ਼ੀਸ਼ਨ... ਅਗਲੀ ਖ਼ਬਰ ਗੋਲੂ ਕਾ ਮੋੜ ਦੇ ਦੁਕਾਨਦਾਰਾਂ ਨੇ ਲਗਾਏ ਕੜਾਹ ਪ੍ਰਸ਼ਾਦ ਦੇ ਲੰਗਰ ਅਤੇ ਛਬੀਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।