05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਡੀ.ਐਲ.ਐੱਡ ਦੂਜੇ ਸਾਲ ਦੀ ਪ੍ਰੀਖਿਆ ’ਚ ਡਾਈਟ ਫਿਰੋਜ਼ਪੁਰ ਦੀਆਂ ਵਿਦਿਆਰਥਣਾਂ ਦਾ ਸ਼ਾਨਦਾਰ ਪ੍ਰਦਰਸ਼ਨ ਪਹਿਲੀਆਂ ਪੰਜ ਪੁਜ਼ੀਸ਼ਨਾਂ ’ਤੇ ਕੀਤਾ ਕਬਜ਼ਾ

ਫਿਰੋਜ਼ਪੁਰ, 4 ਅਗਸਤ (ਗੁਰਿੰਦਰ ਸਿੰਘ)-ਰਾਜ ਵਿੱਦਿਅਕ ਸਿਖਲਾਈ ਅਤੇ ਖੋਜ ਪਰਿਸ਼ਦ (ਐੱਸ. ਸੀ.

ਡੀ.ਐਲ.ਐੱਡ ਦੂਜੇ ਸਾਲ ਦੀਆਂ ਪ੍ਰੀਖਿਆਵਾਂ ਵਿਚ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੀਆਂ ਡਾਈਟ ਫਿਰੋਜ਼ਪੁਰ ਦੀਆਂ ਵਿਦਿਆਰਥਣਾਂ। ਅਜੀਤ ਤਸਵੀਰ 05-08-2026
ਫਿਰੋਜ਼ਪੁਰ, 4 ਅਗਸਤ (ਗੁਰਿੰਦਰ ਸਿੰਘ)-ਰਾਜ ਵਿੱਦਿਅਕ ਸਿਖਲਾਈ ਅਤੇ ਖੋਜ ਪਰਿਸ਼ਦ (ਐੱਸ.ਸੀ.ਈ.ਆਰ.ਟੀ.), ਮੋਹਾਲੀ ਵਲੋਂ ਡੀ.ਐਲ.ਐੱਡ ਸੈਸ਼ਨ 2023-25 ਦੇ ਦੂਜੇ ਸਾਲ ਦੀਆਂ ਕਰਵਾਈਆਂ ਗਈਆਂ ਪ੍ਰੀਖਿਆਵਾਂ ਦੇ ਐਲਾਨੇ ਨਤੀਜਿਆਂ ਵਿਚ ਡਾਈਟ ਫਿਰੋਜ਼ਪੁਰ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੰਸਥਾ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਐਲਾਨੇ ਗਏ ਨਤੀਜਿਆਂ ਅਨੁਸਾਰ ਮਨਪ੍ਰੀਤ ਕੌਰ ਪੁੱਤਰੀ ਲੇਖ ਰਾਜ ਨੇ 950 ਵਿਚੋਂ 840 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਸਿਮਰਨ ਪੁੱਤਰੀ ਰਾਕੇਸ਼ ਕੁਮਾਰ ਨੇ 838 ਅੰਕਾਂ ਨਾਲ ਦੂਜਾ, ਨੇਹਾ ਧੂੜਿਆਂ ਪੁੱਤਰੀ ਸ਼ਾਮ ਲਾਲ ਨੇ 836 ਅੰਕਾਂ ਨਾਲ ਤੀਜਾ, ਪ੍ਰਿਅੰਕਾ ਪੁੱਤਰੀ ਧਰਮਪਾਲ ਅਤੇ ਸਲੋਨੀ ਪੁੱਤਰੀ ਦਰਸ਼ਨ ਲਾਲ ਚਾਵਲਾ ਨੇ 832-832 ਅੰਕ ਪ੍ਰਾਪਤ ਕਰਕੇ ਸਾਂਝੇ ਤੌਰ ’ਤੇ ਚੌਥਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਸਿਮਰਨ ਪੁੱਤਰੀ ਸੁਰਿੰਦਰ ਮੋਹਨ ਨੇ 830 ਅੰਕਾਂ ਨਾਲ ਪੰਜਵਾਂ ਸਥਾਨ ਪ੍ਰਾਪਤ ਕੀਤਾ। ਜ਼ਿਕਰਯੋਗ ਹੈ ਕਿ ਪਹਿਲੀਆਂ ਪੰਜੇ ਪੁਜ਼ੀਸ਼ਨਾਂ ਵਿਦਿਆਰਥਣਾਂ ਨੇ ਆਪਣੇ ਨਾਮ ਕੀਤੀਆਂ, ਜੋ ਲੜਕੀਆਂ ਦੀ ਯੋਗਤਾ, ਮਿਹਨਤ ਅਤੇ ਉਨ੍ਹਾਂ ਨੂੰ ਮਿਲਣ ਵਾਲੇ ਉਚਿੱਤ ਮੌਕਿਆਂ ਦਾ ਪ੍ਰਤੀਕ ਹੈ। ਸੰਸਥਾ ਦੇ ਹੋਰ ਵਿਦਿਆਰਥੀਆਂ ਨੇ ਵੀ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਸੰਸਥਾ ਦੀ ਸਾਖ਼ ਨੂੰ ਹੋਰ ਮਜ਼ਬੂਤ ਕੀਤਾ। ਵਿਦਿਆਰਥੀਆਂ ਦੀ ਇਸ ਪ੍ਰਾਪਤੀ ’ਤੇ ਸੰਸਥਾ ਦੇ ਪ੍ਰਿੰਸੀਪਲ ਸੀਮਾ ਨੇ ਸਮੂਹ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਨਤੀਜੇ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੀ ਸਮਰਪਿਤ ਸੇਵਾ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹਨ। ਇਸ ਸਫਲਤਾ ਵਿਚ ਕਲਾਸ ਇੰਚਾਰਜ ਗਗਨਦੀਪ ਗੱਖੜ, ਫੈਕਲਟੀ ਮੈਂਬਰ ਆਰਤੀ ਸਚਦੇਵਾ, ਅਮਰਜੋਤੀ ਮਾਂਗਟ, ਸਰਬ ਸ਼ਕਤੀਮਾਨ ਸਿੰਘ, ਗੌਰਵ ਮੁੰਜਾਲ, ਪਰਮਜੀਤ ਕੌਰ, ਰਾਜੀਵ ਜਿੰਦਲ, ਕਮਲ ਸ਼ਰਮਾ, ਗੌਰਵ ਤ੍ਰਿਖਾ, ਹਰਿੰਦਰ ਸਿੰਘ, ਸੁਮਨ ਕੁਮਾਰੀ ਅਤੇ ਆਕਾਸ਼ਵੀਰ ਦਾ ਵੀ ਸਲਾਘਾਯੋਗ ਯੋਗਦਾਨ ਰਿਹਾ।
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਜੀਵਨ ’ਤੇ ਆਧਾਰਿਤ ਰੱਜੀਵਾਲਾ ਪਿੰਡਾਂ ’ਚ ਦਿਖਾਏ ਡਾਕੂਮੈਂਟਰੀ ਸ਼ੋਅ ਅਗਲੀ ਖ਼ਬਰ ਮੱਖੂ ਇਲਾਕੇ ’ਚ ਵੱਡੇ ਪੱਧਰ ’ਚ ਪਾਣੀ ਵਾਲੀਆਂ ਮੋਟਰਾਂ ਦੀ ਹੋ ਰਹੀ ਹੈ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।