ਡੱਬਵਾਲਾ ਕਲਾਂ ਵਿਖੇ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਗਰੂਕਤਾ ਕੈਂਪ ਲਗਾਇਆ
ਫ਼ਾਜ਼ਿਲਕਾ, 6 ਅਗਸਤ (ਦਵਿੰਦਰ ਪਾਲ ਸਿੰਘ)-ਸਿਹਤ ਵਿਭਾਗ ਫ਼ਾਜ਼ਿਲਕਾ ਵਲੋਂ ਡੱਬਵਾਲਾ ਕਲਾਂ ਵਿਖੇ ‘ਮਾਂ ਦੇ ਦੁੱਧ ਦੀ ਮਹੱਤਤਾ’ ਬਾਰੇ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਸਿਹਤ ਅਧਿਕਾਰੀਆਂ ਸਤਵੰਤ ਕੌਰ, ਵੰਦਨਾ ਕੰਬੋਜ ਅਤੇ ਗੁਰਿੰਦਰ ਕੌਰ ਨੇ ਦੱਸਿਆ ਕਿ ਜਨਮ ਤੋਂ ਪਹਿਲੇ ਛੇ ਮਹੀਨੇ ਬੱਚੇ ਲਈ ਸਿਰਫ਼ ਮਾਂ ਦਾ ਦੁੱਧ ਹੀ ਸਭ ਤੋਂ ਪੌਸ਼ਟਿਕ ਅਤੇ ਸੁਰੱਖਿਅਤ ਖ਼ੁਰਾਕ ਹੈ।
ਅਜੀਤ ਡੈਸਕ
07-08-2026