07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਅਭਿਸ਼ੇਕ ਕਾਲਜ ਦੇ ਸਕਾਊਟਸ ਐਂਡ ਗਾਈਡਜ਼ ਵਲੰਟੀਅਰਾਂ ਨੇ ਸ਼ਿਮਲਾ ਵਿਖੇ ਦਿਖਾਇਆ ਆਪਣਾ ਹੁਨਰ

ਅਬੋਹਰ, 6 ਅਗਸਤ(ਵਿਵੇਕ ਹੂੜੀਆ)-ਅਭਿਸ਼ੇਕ ਕਾਲਜ ਅਬੋਹਰ ਦੇ ਸਕਾਊਟਸ ਐਂਡ ਗਾਈਡਜ਼ ਦੇ ਵਿਦਿਆਰਥੀਆਂ ਨੇ ਤਾਰਾ ਦੇਵੀ (ਸ਼ਿਮਲਾ) ਵਿਖੇ ਆਯੋਜਿਤ ਚਾਰ ਦਿਨਾ ਵਿਸ਼ੇਸ਼ ਕੈਂਪ ਵਿਚ ਭਾਗ ਲੈ ਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਰਾਜ ਪੱਧਰੀ ਕੈਂਪ ਦੌਰਾਨ ਵਿਦਿਆਰਥਣਾਂ ਨੇ ਹਾਈਕਿੰਗ, ਟਰੈਕਿੰਗ, ਖੇਡਾਂ ਅਤੇ ਵੱਖ-ਵੱਖ ਸਭਿਆਚਾਰਕ ਗਤੀਵਿਧੀਆਂ ਵਿਚ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਆਪਣੀ ਸਰੀਰਕ ਸਮਰੱਥਾ, ਟੀਮ ਵਰਕ ਅਤੇ ਲੀਡਰਸ਼ਿਪ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ।

ਅਜੀਤ ਡੈਸਕ 07-08-2026
ਅਬੋਹਰ, 6 ਅਗਸਤ(ਵਿਵੇਕ ਹੂੜੀਆ)-ਅਭਿਸ਼ੇਕ ਕਾਲਜ ਅਬੋਹਰ ਦੇ ਸਕਾਊਟਸ ਐਂਡ ਗਾਈਡਜ਼ ਦੇ ਵਿਦਿਆਰਥੀਆਂ ਨੇ ਤਾਰਾ ਦੇਵੀ (ਸ਼ਿਮਲਾ) ਵਿਖੇ ਆਯੋਜਿਤ ਚਾਰ ਦਿਨਾ ਵਿਸ਼ੇਸ਼ ਕੈਂਪ ਵਿਚ ਭਾਗ ਲੈ ਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਰਾਜ ਪੱਧਰੀ ਕੈਂਪ ਦੌਰਾਨ ਵਿਦਿਆਰਥਣਾਂ ਨੇ ਹਾਈਕਿੰਗ, ਟਰੈਕਿੰਗ, ਖੇਡਾਂ ਅਤੇ ਵੱਖ-ਵੱਖ ਸਭਿਆਚਾਰਕ ਗਤੀਵਿਧੀਆਂ ਵਿਚ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਆਪਣੀ ਸਰੀਰਕ ਸਮਰੱਥਾ, ਟੀਮ ਵਰਕ ਅਤੇ ਲੀਡਰਸ਼ਿਪ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ। ਵੱਖ-ਵੱਖ ਰਾਜਾਂ ਅਤੇ ਕਾਲਜਾਂ ਤੋਂ ਆਏ ਵਿਦਿਆਰਥੀਆਂ ਨਾਲ ਹੋਏ ਇਸ ਸਮਾਗਮ ਨੇ ਅਬੋਹਰ ਦੇ ਵਿਦਿਆਰਥਣਾਂ ਦੇ ਆਤਮ-ਵਿਸ਼ਵਾਸ ਅਤੇ ਅਨੁਸ਼ਾਸਨ ਨੂੰ ਹੋਰ ਮਜ਼ਬੂਤ ਕੀਤਾ। ਵਿਦਿਆਰਥੀਆਂ ਲਈ ਇਹ ਯਾਤਰਾ ਪ੍ਰਕ੍ਰਿਤੀ ਦੇ ਨੇੜੇ ਜਾਣ ਅਤੇ ਜੀਵਨ ਵਿਚ ਨਵੀਆਂ ਚੁਨੌਤੀਆਂ ਦਾ ਸਾਹਮਣਾ ਕਰਨ ਦਾ ਇੱਕ ਅਨਮੋਲ ਤਜਰਬਾ ਰਹੀ।
ਪਿਛਲੀ ਖ਼ਬਰ ਸ਼ਹੀਦ ਊਧਮ ਸਿੰਘ ਕਲੱਬ ਵਲੋਂ ਬੂਟੇ ਲਗਾ ਕੇ ਦਿੱਤਾ ਵਾਤਾਵਰਨ ਸੰਭਾਲ ਦਾ ਸੰਦੇਸ਼ ਅਗਲੀ ਖ਼ਬਰ ਸਿਮੀਗੋ ਸਕੂਲ ਦੇ ਲੜਕੇ-ਲੜਕੀਆਂ ਨੇ ਟੇਬਲ ਟੈਨਿਸ ਮੁਕਾਬਲੇ ਜਿੱਤੇ ਹਾਈਕੋਰਟ ਨੇ ਡੀ.ਏ ਮਾਮਲੇ ’ਚ ਪੰਜਾਬ ਸਰਕਾਰ ਦੀਆਂ ਦਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।