08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਰਾਜਾ ਵੜਿੰਗ ਨੇ ਨੌਜਵਾਨ ਕਾਂਗਰਸੀ ਆਗੂ ਸਿਧਾਰਥ ਰਿਣਵਾ ਨੂੰ ਦਿੱਤਾ ਥਾਪੜਾ , ਇਕ ਤੀਰ ਨਾਲ ਕਈ ਨਿਸ਼ਾਨੇ ਕਰ ਗਿਆ

ਫ਼ਾਜ਼ਿਲਕਾ ਹਲਕੇ ਅੰਦਰ ਜੋੜ ਤੋੜ ਦੀ ਰਾਜਨੀਤੀ ਸ਼ੁਰੂ ਫ਼ਾਜ਼ਿਲਕਾ, 7 ਅਗਸਤ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਵਿਖੇ ਹੋਏ ਕਾਂਗਰਸ ਪਾਰਟੀ ਦੀ ਹਰ ਬੂਥ ਕਾਂਗਰਸ ਮਜ਼ਬੂਤ ਦੇ ਸੰਮੇਲਨ ਦੌਰਾਨ ਵਾਪਰੀਆਂ ਘਟਨਾਵਾਂ ਦਿਨ ਬਦਿਨ ਨਵੇਂ ਰੂਪ ਵਿਚ ਸਾਹਮਣੇ ਆ ਰਹੀਆਂ ਹਨ। ਇਸ ਸੰਮੇਲਨ ਦੌਰਾਨ ਜ਼ਿਲ੍ਹੇ ਦੀ ਤਕਰੀਬਨ ਸਾਰੀ ਕਾਂਗਰਸ ਪਾਰਟੀ ਸਟੇਜ ’ਤੇ ਨਜ਼ਰ ਆਈ।

ਅਜੀਤ ਡੈਸਕ 08-08-2026
ਫ਼ਾਜ਼ਿਲਕਾ ਹਲਕੇ ਅੰਦਰ ਜੋੜ ਤੋੜ ਦੀ ਰਾਜਨੀਤੀ ਸ਼ੁਰੂ ਫ਼ਾਜ਼ਿਲਕਾ, 7 ਅਗਸਤ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਵਿਖੇ ਹੋਏ ਕਾਂਗਰਸ ਪਾਰਟੀ ਦੀ ਹਰ ਬੂਥ ਕਾਂਗਰਸ ਮਜ਼ਬੂਤ ਦੇ ਸੰਮੇਲਨ ਦੌਰਾਨ ਵਾਪਰੀਆਂ ਘਟਨਾਵਾਂ ਦਿਨ ਬਦਿਨ ਨਵੇਂ ਰੂਪ ਵਿਚ ਸਾਹਮਣੇ ਆ ਰਹੀਆਂ ਹਨ। ਇਸ ਸੰਮੇਲਨ ਦੌਰਾਨ ਜ਼ਿਲ੍ਹੇ ਦੀ ਤਕਰੀਬਨ ਸਾਰੀ ਕਾਂਗਰਸ ਪਾਰਟੀ ਸਟੇਜ ’ਤੇ ਨਜ਼ਰ ਆਈ। ਇਸ ਮੌਕੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਹੀ ਪਾਰਟੀ ਦੇ ਸਿਆਸੀ ਵਿਰੋਧੀਆਂ ਪ੍ਰਤੀ ਅਸਿੱਧੇ ਰੂਪ ਵਿਚ ਤੰਜ ਕੱਸਣ ਤੋਂ ਕੋਈ ਕਸਰ ਨਹੀਂ ਛੱਡੀ। ਸੂਬਾ ਪ੍ਰਧਾਨ ਨੇ ਆਪਣੇ ਭਾਸ਼ਨ ਦੌਰਾਨ ਫ਼ਾਜ਼ਿਲਕਾ ਦੇ ਸਾਬਕਾ ਵਿਧਾਇਕ ਡਾ. ਮਹਿੰਦਰ ਕੁਮਾਰ ਰਿਣਵਾ ਦੇ ਨੌਜਵਾਨ ਬੇਟੇ ਸਿਧਾਰਥ ਰਿਣਵਾ ਨੂੰ ਵਿਸ਼ੇਸ਼ ਰੂਪ ’ਚ ਮੰਚ ’ਤੇ ਬੁਲਾ ਕੇ ਉਸ ਨੂੰ ਥਾਪੜਾ ਦਿੰਦਿਆਂ ਕਿਹਾ ਕਿ ਇਹ ਨੌਜਵਾਨ ਦੋ ਵਾਰ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਰਹਿ ਚੁੱਕਿਆ ਹੈ। ਜਦ ਕਿ ਇਸ ਵਾਰ ਕਾਂਗਰਸ ਪਾਰਟੀ ਦੇ ਹੀ ਆਗੂਆਂ ਨੇ ਇਸ ਨੂੰ ਟਿਕਟ ਨਹੀਂ ਲੈਣ ਦਿੱਤੀ। ਰਾਜਾ ਵੜਿੰਗ ਨੇ ਵਿਅੰਗਮਈ ਤਰਜ਼ ਵਿਚ ਕਿਹਾ ਕਿ ਜਿਨ੍ਹਾਂ ਆਗੂਆਂ ਨੇ ਸਾਰੀਆਂ ਟਿਕਟਾਂ ’ਤੇ ਕਬਜ਼ਾ ਕੀਤਾ ਹੋਇਆ ਸੀ ਉਹ ਇਕ ਵੀ ਸੀਟ ਨਹੀਂ ਜਿਤਾ ਸਕੇ। ਜਦ ਕਿ ਇਸ ਨੌਜਵਾਨ ਨੂੰ ਟਿਕਟ ਤੋਂ ਵਾਂਝਾ ਕਰ ਦਿੱਤਾ ਗਿਆ। ਉਨ੍ਹਾਂ ਸਿਧਾਰਥ ਰਿਣਵਾ ਨੂੰ ਥਾਪੜਾ ਦਿੰਦਿਆਂ ਕਿਹਾ ਕਿ ਹੁਣ ਕਾਂਗਰਸ ਪਾਰਟੀ ਨੇ ਹੀ ਫ਼ੈਸਲਾ ਲਿਆ ਹੈ ਕਿ ਵੱਧ ਤੋਂ ਵੱਧ ਟਿਕਟਾਂ ਨੌਜਵਾਨਾਂ ਨੂੰ ਹੀ ਦਿੱਤੀਆਂ ਜਾਣਗੀਆਂ। ਇਸ ਲਈ ਉਹ ਹੌਸਲੇ ਨਾਲ ਪਾਰਟੀ ਪ੍ਰਤੀ ਕੰਮ ਕਰੇ। ਰਾਜਾ ਵੜਿੰਗ ਦੇ ਇਸ ਬਿਆਨ ਤੋਂ ਬਾਅਦ ਕਾਂਗਰਸ ਪਾਰਟੀ ਅੰਦਰ ਨਵੀਆਂ ਗੱਲਾਂ ਸੁਣਨ ਨੂੰ ਬਾਹਰ ਆ ਰਹੀਆਂ ਹਨ। ਕਈ ਕਾਂਗਰਸੀ ਆਗੂਆਂ ਦਾ ਵਿਚਾਰ ਹੈ ਕਿ ਉਹ ਅਸਿੱਧੇ ਰੂਪ ਵਿਚ ਸਿਧਾਰਥ ਰਿਣਵਾ ਨੂੰ ਚੋਣ ਲਈ ਤਿਆਰ ਰਹਿਣ ਦਾ ਇਸ਼ਾਰਾ ਕਰ ਗਏ ਹਨ। ਜਦ ਕਿ ਕੁੱਝ ਕਾਂਗਰਸੀ ਰਾਜੇ ਵੜਿੰਗ ਦੇ ਬਿਆਨਾਂ ਨੂੰ ਹਾਸੋਹੀਣਾ ਲੈ ਰਹੇ ਹਨ।
ਪਿਛਲੀ ਖ਼ਬਰ ਹੈਰੋਇਨ ਸਮੇਤ ਮੁਲਜ਼ਮ ਕਾਬੂ ਅਗਲੀ ਖ਼ਬਰ ਸੁਤੰਤਰਤਾ ਦਿਵਸ ਮੌਕੇ ਅਬੋਹਰ ਰੇਲਵੇ ਸਟੇਸ਼ਨ ’ਤੇ ਜੀ.ਆਰ.ਪੀ. ਅਤੇ ਆਰ.ਪੀ.ਐਫ਼. ਨੇ ਚਲਾਈ ਵਿਸ਼ੇਸ਼ ਚੈਕਿੰਗ ਮੁਹਿੰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।