14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਸਰਵਹਿਤਕਾਰੀ ਵਿੱਦਿਆ ਮੰਦਰ ’ਚ ਹਰਿਆਲੀ ਤੀਜ ਮਨਾਈ

ਫ਼ਾਜ਼ਿਲਕਾ, 13 ਅਗਸਤ (ਦਵਿੰਦਰ ਪਾਲ ਸਿੰਘ)-ਲਾਲਾ ਸਰਨ ਦਾਸ ਬੂਟਾ ਰਾਮ ਅਗਰਵਾਲ ਸਰਵਹਿਤਕਾਰੀ ਵਿੱਦਿਆ ਮੰਦਰ ਵਿਚ ਸ਼ਿਸ਼ੂ ਵਾਟਿਕਾ ਤੋਂ ਪਹਿਲੀ ਜਮਾਤ ਤੱਕ ਹਰਿਆਲੀ ਤੀਜ ਦਾ ਤਿਉਹਾਰ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ। ਹਰਿਆਲੀ ਤੀਜ ਵਰਖਾ ਰੁੱਤ ਦਾ ਪਵਿੱਤਰ ਤਿਉਹਾਰ ਹੈ।

ਅਜੀਤ ਡੈਸਕ 14-08-2026
ਫ਼ਾਜ਼ਿਲਕਾ, 13 ਅਗਸਤ (ਦਵਿੰਦਰ ਪਾਲ ਸਿੰਘ)-ਲਾਲਾ ਸਰਨ ਦਾਸ ਬੂਟਾ ਰਾਮ ਅਗਰਵਾਲ ਸਰਵਹਿਤਕਾਰੀ ਵਿੱਦਿਆ ਮੰਦਰ ਵਿਚ ਸ਼ਿਸ਼ੂ ਵਾਟਿਕਾ ਤੋਂ ਪਹਿਲੀ ਜਮਾਤ ਤੱਕ ਹਰਿਆਲੀ ਤੀਜ ਦਾ ਤਿਉਹਾਰ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ। ਹਰਿਆਲੀ ਤੀਜ ਵਰਖਾ ਰੁੱਤ ਦਾ ਪਵਿੱਤਰ ਤਿਉਹਾਰ ਹੈ। ਇਸ ਨੂੰ ਸਾਵਣ ਤੀਜ ਵੀ ਕਿਹਾ ਜਾਂਦਾ ਹੈ । ਹਰਾ ਰੰਗ ਖੁਸ਼ਹਾਲੀ ਦਾ ਪ੍ਰਤੀਕ ਹੈ ਅਤੇ ਇਹ ਸਾਡੀ ਕੁਦਰਤ ਦੀ ਹਰਿਆਲੀ ਨੂੰ ਦਰਸਾਉਂਦਾ ਹੈ।ਇਸ ਪ੍ਰੋਗਰਾਮ ਦੌਰਾਨ ਸਕੂਲ ਅਹਾਤੇ ਨੂੰ ਹਰੇ ਪੱਤਿਆਂ, ਫੁੱਲਾਂ ਅਤੇ ਝੂਲਿਆਂ ਨਾਲ ਸਜਾਇਆ ਗਿਆ। ਬੱਚੇ ਰੰਗ-ਬਿਰੰਗੇ ਰਵਾਇਤੀ ਪਹਿਰਾਵੇ ਪਹਿਨ ਕੇ ਸਕੂਲ ਪਹੁੰਚੇ। ਬੱਚਿਆਂ ਨੇ ਤੀਜ ਦੇ ਗੀਤ ਗਾਏ ਅਤੇ ਨਾਚ ਪੇਸ਼ ਕੀਤਾ। ਲੜਕੀਆਂ ਨੇ ਇਕ-ਦੂਜੇ ਦੇ ਹੱਥਾਂ ’ਤੇ ਮਹਿੰਦੀ ਲਗਾਈ ਅਤੇ ਚੂੜੀਆਂ ਪਹਿਨੀਆਂ। ਜਾਗੋ ਕੱਢੀ ਗਈ ਅਤੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਬਾਰੇ ਜਾਣਕਾਰੀ ਦਿੱਤੀ ਗਈ। ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਮਧੁ ਸ਼ਰਮਾ ਜੀ ਅਤੇ ਸ਼ਿਸ਼ੂ ਵਾਟਿਕਾ ਮੁਖੀ ਸ਼੍ਰੀਮਤੀ ਵਨੀਤਾ ਭੁਸਰੀ ਨੇ ਹਰਿਆਲੀ ਤੀਜ ਦੀ ਪਰੰਪਰਾ ਅਤੇ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਸਾਰਾ ਸਕੂਲ ਖੁਸ਼ੀ ਅਤੇ ਹਰਿਆਲੀ ਨਾਲ ਭਰ ਗਿਆ। ਹਰਿਆਲੀ ਤੀਜ ਦਾ ਇਹ ਪ੍ਰੋਗਰਾਮ ਸਾਰਿਆਂ ਲਈ ਬਹੁਤ ਖੁਸ਼ੀ ਭਰਿਆ ਅਤੇ ਯਾਦਗਾਰ ਰਿਹਾ।
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਸਕੇਟਿੰਗ ਮੁਕਾਬਲਿਆਂ ’ਚ ਆਤਮ ਵੱਲਭ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ ਅਗਲੀ ਖ਼ਬਰ ਚੰਡੀਗੜ੍ਹ ਵਿਖੇ ਰੋਸ ਪ੍ਰਦਰਸ਼ਨ ਨੂੰ ਲੈ ਕੇ ਭਾਕਿਯੂ ਕਾਦੀਆਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।