21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਰਿਟਾਇਰਡ ਆਫ਼ੀਸਰਜ਼ ਐਸੋਸੀਏਸ਼ਨ ਨੇ ਬੂਟੇ ਲਗਾ ਕੇ ਮਨਾਇਆ ਸਾਥੀਆਂ ਦਾ ਜਨਮ ਦਿਨ

ਫ਼ਾਜ਼ਿਲਕਾ, 20 ਅਗਸਤ (ਦਵਿੰਦਰ ਪਾਲ ਸਿੰਘ)-ਸਮਾਜ ਸੇਵਾ ਅਤੇ ਪੁਖ਼ਤਾ ਤਜਰਬੇ ਦੀ ਮਿਸਾਲ ਪੇਸ਼ ਕਰਦਿਆਂ ਰਿਟਾਇਰਡ ਆਫ਼ੀਸਰਜ਼ ਐਸੋਸੀਏਸ਼ਨ ਫ਼ਾਜ਼ਿਲਕਾ ਵਲੋਂ ਆਪਣੇ ਮੈਂਬਰਾਂ ਸੇਵਾ ਮੁਕਤ ਪ੍ਰਿੰਸੀਪਲ ਨਰੇਸ਼ ਠੱਕਰ ਅਤੇ ਸੇਵਾਮੁਕਤ ਬੈਂਕ ਅਧਿਕਾਰੀ ਸਤਪਾਲ ਸੇਤੀਆ ਦਾ ਜਨਮ ਦਿਨ ਬੂਟੇ ਲਗਾ ਕੇ ਵਾਤਾਵਰਨ ਸੰਭਾਲ ਸੰਦੇਸ਼ ਨਾਲ ਮਨਾਇਆ ਗਿਆ। ਪ੍ਰਧਾਨ ਇੰਜੀ.

ਅਜੀਤ ਡੈਸਕ 21-08-2026
ਫ਼ਾਜ਼ਿਲਕਾ, 20 ਅਗਸਤ (ਦਵਿੰਦਰ ਪਾਲ ਸਿੰਘ)-ਸਮਾਜ ਸੇਵਾ ਅਤੇ ਪੁਖ਼ਤਾ ਤਜਰਬੇ ਦੀ ਮਿਸਾਲ ਪੇਸ਼ ਕਰਦਿਆਂ ਰਿਟਾਇਰਡ ਆਫ਼ੀਸਰਜ਼ ਐਸੋਸੀਏਸ਼ਨ ਫ਼ਾਜ਼ਿਲਕਾ ਵਲੋਂ ਆਪਣੇ ਮੈਂਬਰਾਂ ਸੇਵਾ ਮੁਕਤ ਪ੍ਰਿੰਸੀਪਲ ਨਰੇਸ਼ ਠੱਕਰ ਅਤੇ ਸੇਵਾਮੁਕਤ ਬੈਂਕ ਅਧਿਕਾਰੀ ਸਤਪਾਲ ਸੇਤੀਆ ਦਾ ਜਨਮ ਦਿਨ ਬੂਟੇ ਲਗਾ ਕੇ ਵਾਤਾਵਰਨ ਸੰਭਾਲ ਸੰਦੇਸ਼ ਨਾਲ ਮਨਾਇਆ ਗਿਆ। ਪ੍ਰਧਾਨ ਇੰਜੀ. ਨਰੇਸ਼ ਜੁਨੇਜਾ ਦੀ ਅਗਵਾਈ ਹੇਠ ਮਾਨਸੂਨ ਸੀਜ਼ਨ ਦੌਰਾਨ ਚਲਾਈ ਜਾ ਰਹੀ ਮੁਹਿੰਮ ਦੇ ਦੂਜੇ ਚਰਨ ਤਹਿਤ ਰਾਇਲ ਸਿਟੀ ਕਾਲੋਨੀ ਦੇ ਪਾਰਕ ਵਿਚ 40 ਬੂਟੇ ਲਗਾਏ ਗਏ। ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਜੁਨੇਜਾ ਨੇ ਦੱਸਿਆ ਕਿ ਲਗਾਏ ਗਏ ਪੌਦਿਆਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਸੰਸਥਾ ਅਤੇ ਸਥਾਨਕ ਮੈਂਬਰਾਂ ਵੱਲੋਂ ਚੁੱਕੀ ਗਈ ਹੈ। ਉਨ੍ਹਾਂ ਕਿਹਾ ਕਿ ਸੇਵਾਮੁਕਤੀ ਤੋਂ ਬਾਅਦ ਸਾਰੇ ਅਧਿਕਾਰੀਆਂ ਦਾ ਮਕਸਦ ਆਪਣੇ ਤਜਰਬੇ ਨਾਲ ਸਮਾਜ ਦੀ ਸੇਵਾ ਕਰਨਾ ਹੈ। ਜਨਮਦਿਨ ਦੀ ਖ਼ੁਸ਼ੀ ਵਿਚ ਪੌਦੇ ਲਗਾਉਣ ਤੋਂ ਬਾਅਦ ਕੇਕ ਵੀ ਕੱਟਿਆ ਗਿਆ। ਇਸ ਮੌਕੇ ਰਿਟਾਇਰਡ ਪ੍ਰਿੰਸੀਪਲ ਨਰੇਸ਼ ਠੱਕਰ ਅਤੇ ਸਤਪਾਲ ਸੇਤੀਆ ਨੇ ਐਸੋਸੀਏਸ਼ਨ ਦੇ ਇਸ ਉਪਰਾਲੇ ਲਈ ਧੰਨਵਾਦ ਪ੍ਰਗਟਾਇਆ। ਇਸ ਮੌਕੇ ਇੰਜੀ. ਬਾਗੂ ਲਾਲ ਅਰੋੜਾ, ਜਨਰਲ ਸਕੱਤਰ ਰਮੇਸ਼ ਗੁੰਬਰ, ਓਮ ਪ੍ਰਕਾਸ਼ ਸਚਦੇਵਾ, ਸੁਭਾਸ਼ ਅਰੋੜਾ, ਭਾਰਤ ਭੂਸ਼ਨ ਗਰਗ, ਪਰਮਜੀਤ ਸਿੰਘ, ਡਾ.ਪ੍ਰਦੀਪ ਸੇਠੀ, ਅਸ਼ਵਨੀ ਗਰੋਵਰ, ਡਾ. ਅਨਿਲ ਪਾਠਕ, ਰਿਟਾਇਰਡ ਤਹਿਸੀਲਦਾਰ ਮਹਿੰਦਰ ਤ੍ਰਿਪਾਠੀ, ਅਸ਼ੋਕ ਛਾਬੜਾ ਅਤੇ ਇੰਜੀ. ਜੈ ਲਾਲ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸ਼ਹੀਦ ਊਧਮ ਸਿੰਘ ਵੈੱਲਫੇਅਰ ਸੁਸਾਇਟੀ ਅਤੇ ਹਲਕਾ ਵਿਧਾਇਕ ਨੇ ਸਿੰਚਾਈ ਮੰਤਰੀ ਨੂੰ ਕੀਤਾ ਸਨਮਾਨਿਤ ਲੇਖਕ ਜੱਜ ਸਿੰਘ ਸੰਧੂ... ਅਗਲੀ ਖ਼ਬਰ ਡੀ.ਏ.ਵੀ ਸਕੂਲ ਹਰੀਪੁਰਾ ਦੀ ਅੰਡਰ-14 ਕ੍ਰਿਕਟ ਟੀਮ ਜ਼ਿਲ੍ਹਾ ਚੈਂਪੀਅਨ ਬਣੀ, ਰਾਜ ਪੱਧਰੀ ਮੁਕਾਬਲੇ ਲਈ ਚੁਣੀ ਗਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।