22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਬਲਦੇਵ ਸਿੰਘ ਬਾਵਾ ਨੂੰ ਸਦਮਾ, ਨੂੰਹ ਦਾ ਦਿਹਾਂਤ

ਜ਼ੀਰਾ, 21 ਅਗਸਤ(ਪ੍ਰਤਾਪ ਸਿੰਘ ਹੀਰਾ)- ਪ੍ਰਕਿਰਤੀ ਕਲੱਬ ਜ਼ੀਰਾ ਦੇ ਸੀਨੀਅਰ ਮੈਂਬਰ ਮਾਸਟਰ ਬਲਦੇਵ ਸਿੰਘ ਬਾਵਾ ਨੂੰ ਉਸ ਸਮੇਂ ਵੱਡਾ ਸਦਮਾ ਲੱਗਾ, ਜਦੋਂ ਉਨ੍ਹਾਂ ਦੀ ਨੂੰਹ ਬੀਬਾ ਮਨਪ੍ਰੀਤ ਕੌਰ ਦੀ ਕੈਨੇਡਾ ਵਿਚ ਕੁਝ ਸਮਾਂ ਬੀਮਾਰ ਰਹਿਣ ’ਤੇ ਮੌਤ ਹੋ ਗਈ। ਇਸ ਸਬੰਧੀ ਪ੍ਰਕਿਰਤੀ ਕਲੱਬ ਵਲੋਂ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ ਅਤੇ ਸਮੂਹ ਮੈਂਬਰਾਂ ਵਲੋਂ ਬੀਬਾ ਮਨਪ੍ਰੀਤ ਕੌਰ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਲੱਬ ਪ੍ਰਧਾਨ ਜਰਨੈਲ ਸਿੰਘ ਭੁੱਲਰ ਅਤੇ ਗੁਰਤੇਜ ਸਿੰਘ ਗਿੱਲ ਪ੍ਰਧਾਨ ਸਹਾਰਾ ਕਲੱਬ ਨੇ ਕਿਹਾ ਕਿ ਇਸ ਮੌਤ ਨਾਲ ਬਾਵਾ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਅਜੀਤ ਡੈਸਕ 22-08-2026
ਜ਼ੀਰਾ, 21 ਅਗਸਤ(ਪ੍ਰਤਾਪ ਸਿੰਘ ਹੀਰਾ)- ਪ੍ਰਕਿਰਤੀ ਕਲੱਬ ਜ਼ੀਰਾ ਦੇ ਸੀਨੀਅਰ ਮੈਂਬਰ ਮਾਸਟਰ ਬਲਦੇਵ ਸਿੰਘ ਬਾਵਾ ਨੂੰ ਉਸ ਸਮੇਂ ਵੱਡਾ ਸਦਮਾ ਲੱਗਾ, ਜਦੋਂ ਉਨ੍ਹਾਂ ਦੀ ਨੂੰਹ ਬੀਬਾ ਮਨਪ੍ਰੀਤ ਕੌਰ ਦੀ ਕੈਨੇਡਾ ਵਿਚ ਕੁਝ ਸਮਾਂ ਬੀਮਾਰ ਰਹਿਣ ’ਤੇ ਮੌਤ ਹੋ ਗਈ। ਇਸ ਸਬੰਧੀ ਪ੍ਰਕਿਰਤੀ ਕਲੱਬ ਵਲੋਂ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ ਅਤੇ ਸਮੂਹ ਮੈਂਬਰਾਂ ਵਲੋਂ ਬੀਬਾ ਮਨਪ੍ਰੀਤ ਕੌਰ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਲੱਬ ਪ੍ਰਧਾਨ ਜਰਨੈਲ ਸਿੰਘ ਭੁੱਲਰ ਅਤੇ ਗੁਰਤੇਜ ਸਿੰਘ ਗਿੱਲ ਪ੍ਰਧਾਨ ਸਹਾਰਾ ਕਲੱਬ ਨੇ ਕਿਹਾ ਕਿ ਇਸ ਮੌਤ ਨਾਲ ਬਾਵਾ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਅਵਤਾਰ ਸਿੰਘ ਕਾਨੂੰਗੋ, ਅੰਗਰੇਜ਼ ਸਿੰਘ ਅਟਵਾਲ , ਜਸਵੰਤ ਸਿੰਘ ਨਾਮਦੇਵ , ਸੁਰਜੀਤ ਕੁਮਾਰ ਚੌਧਰੀ, ਜਗਜੀਤ ਸਿੰਘ ਪਟਵਾਰੀ , ਗੁਰਦੀਪ ਸਿੰਘ ਧਾਲੀਵਾਲ , ਜੁਗਿੰਦਰ ਸਿੰਘ ਝਤਰਾ , ਗੁਰਦੀਪ ਸਿੰਘ ਕਾਨੂੰਗੋ , ਚਰਨਪ੍ਰੀਤ ਸਿੰਘ ਸੋਨੂੰ, ਪ੍ਰਤਾਪ ਸਿੰਘ , ਸੁਖਪਾਲ ਸਿੰਘ ਪੰਡੋਰੀ , ਰਵੀ ਕੁਮਾਰ ਕਾਨੂੰਗੋ, ਸੁਰੇਸ਼, ਹਰਜਿੰਦਰ ਸਿੰਘ ਨਾਰੰਗ, ਸਤਨਾਮ ਸਿੰਘ ਬਾਠ , ਤਰਸੇਮ ਸਿੰਘ ਰੂਪ , ਜਗਬੀਰ ਸਿੰਘ ਮਰਖਾਈ, ਕੁਮਾਰ ਕਾਲਾ, ਜੁਗਰਾਜ ਸਿੰਘ ਭੂਈ , ਗੁਰਭੇਜ ਸਿੰਘ ਸਿੱਧੂ ਅਤੇ ਬਾਜ ਸਿੰਘ ਆਦਿ ਉਧਰ ਨੇ ਬਾਵਾ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਪਿਛਲੀ ਖ਼ਬਰ ਐੱਨ. ਐੱਚ. ਐੱਮ. ਅਤੇ ਆਸ਼ਾ ਵਰਕਰ ਯੂਨੀਅਨ ਦਾ ਰੋਸ ਪ੍ਰਦਰਸ਼ਨ ਜਾਰੀ, ਸਰਕਾਰ ਖ਼ਿਲਾਫ਼ ਕੀਤੀ ਜ਼ੋਰਦਾਰ ਨਾਅਰੇਬਾਜ਼ੀ ਅਗਲੀ ਖ਼ਬਰ ਸੜਕ ਹਾਦਸੇ ’ਚ ਪਤੀ-ਪਤਨੀ ਅਤੇ 6 ਸਾਲਾ ਧੀ ਦੀ ਮੌਤ ਲੁਧਿਆਣਾ ਦੇ ਪਿੰਡ ਭਾਮੀਆਂ ਨਾਲ ਸੰਬੰਧਿਤ ਹੈ ਪਰਿਵਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।