25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਪਿੰਡ ਬਜੀਦਪੁਰ ਭੋਮਾ ਵਿਖੇ ਖੇਤੀ ਵਿਗਿਆਨ ਪ੍ਰੋਗਰਾਮ ਕਰਵਾਇਆ

ਬੱਲੂਆਣਾ, 24 ਅਗਸਤ (ਜਸਮੇਲ ਸਿੰਘ ਢਿੱਲੋਂ)-ਹਲਕੇ ਦੇ ਪਿੰਡ ਬਜੀਦਪੁਰ ਭੋਮਾ ਵਿਖੇ ਅੰਬੂਜਾ ਫਾਊਂਡੇਸ਼ਨ ਵਲੋਂ ਬੈਟਰ ਕਾਟਨ ਪ੍ਰੋਜੈਕਟ ਅਧੀਨ ‘ਖੇਤੀ ਵਿਗਿਆਨ ਪ੍ਰੋਗਰਾਮ’ ਸਫਲਤਾਪੂਰਵਕ ਨੇਪਰੇ ਚੜ੍ਹਿਆ। ਇਸ ਪ੍ਰੋਗਰਾਮ ਵਿਚ ਵੱਖ-ਵੱਖ ਬੁਲਾਰਿਆਂ ਨੇ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਜਾਗਰੂਕ ਕੀਤਾ ।

ਅਜੀਤ ਡੈਸਕ 25-08-2026
ਬੱਲੂਆਣਾ, 24 ਅਗਸਤ (ਜਸਮੇਲ ਸਿੰਘ ਢਿੱਲੋਂ)-ਹਲਕੇ ਦੇ ਪਿੰਡ ਬਜੀਦਪੁਰ ਭੋਮਾ ਵਿਖੇ ਅੰਬੂਜਾ ਫਾਊਂਡੇਸ਼ਨ ਵਲੋਂ ਬੈਟਰ ਕਾਟਨ ਪ੍ਰੋਜੈਕਟ ਅਧੀਨ ‘ਖੇਤੀ ਵਿਗਿਆਨ ਪ੍ਰੋਗਰਾਮ’ ਸਫਲਤਾਪੂਰਵਕ ਨੇਪਰੇ ਚੜ੍ਹਿਆ। ਇਸ ਪ੍ਰੋਗਰਾਮ ਵਿਚ ਵੱਖ-ਵੱਖ ਬੁਲਾਰਿਆਂ ਨੇ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਜਾਗਰੂਕ ਕੀਤਾ । ਇਸ ਪ੍ਰੋਗਰਾਮ ਦਾ ਮੁੱਖ ਮਕਸਦ ਵਾਤਾਵਰਨ ਦਾ ਨੁਕਸਾਨ ਕੀਤੇ ਬਿਨਾਂ ਨਰਮੇ ਦੀ ਫ਼ਸਲ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਉਣਾ ਹੈ। ਡਾ.ਮਨਪ੍ਰੀਤ ਸਿੰਘ ਵਲੋਂ ਨਰਮੇ ਦੀ ਫ਼ਸਲ ਨੂੰ ਖਾਦ ਖ਼ੁਰਾਕ ਅਤੇ ਪਾਣੀ ਪ੍ਰਬੰਧਨ ਆਦਿ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ। ਡਾ.ਜਗਦੀਸ਼ ਅਰੋੜਾ ਵਲੋਂ ਮਿੱਟੀ ਦੀ ਸਿਹਤ ਨੂੰ ਬਰਕਰਾਰ ਰੱਖਣ, ਨਰਮੇ ਦੀ ਫ਼ਸਲ ਨਾਲ ਹੋਰ ਫ਼ਸਲਾਂ ਲਗਾਉਣ ਬਾਰੇ ਅਤੇ ਗੁਲਾਬੀ ਸੁੰਡੀ ਨੂੰ ਰੋਕਣ ਲਈ ਸਮੇਂ ਸਿਰ ਹੋਣ ਵਾਲੇ ਉਚੇਚੇ ਪ੍ਰਬੰਧਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ। ਫੋਰਮੈਨ ਟ੍ਰੈਪ ਨੂੰ ਨਰਮੇ ਦੀ ਫ਼ਸਲ ਵਿਚ ਸਮੇਂ ਸਿਰ ਅਤੇ ਸੁਚੱਜੇ ਢੰਗ ਨਾਲ ਲਗਾਉਣ ਸਬੰਧੀ ਜਾਣਕਾਰੀ ਦਿੱਤੀ। ਅੰਬੂਜਾ ਫਾਊਂਡੇਸ਼ਨ ਵਲੋਂ ਪੀ.ਯੂ.ਮੈਨੇਜਰ ਅਮਨਪ੍ਰੀਤ ਸਿੰਘ ਬਰਾੜ, ਗੁਰਇਕਬਾਲ ਸਿੰਘ ਪ੍ਰੋਜੈਕਟ ਅਫ਼ਸਰ, ਧਰਮਪਾਲ ਅਤੇ ਮਨਵੀਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਅਜੀਤ, ਜਲੰਧਰ ਹੱਕੀ ਮੰਗਾਂ ਨਾ ਪੂਰੀਆਂ ਹੋਣ ’ਤੇ ਅੰਗਹੀਣਾਂ ਨੇ ਜਲਾਲਾਬਾਦ ’ਚ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਗਟ 12 ਸਤੰ... ਅਗਲੀ ਖ਼ਬਰ ਡੀ.ਏ.ਵੀ ਕਾਲਜ ਅਬੋਹਰ ਵਿਖੇ ‘ਖੇਲੋ ਇੰਡੀਆ ਯੁਵਾ ਕਨੈੱਕਟ’ ਤਹਿਤ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।