25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਚੰਡੀਗੜ੍ਹ ’ਚ ਫ਼ਾਜ਼ਿਲਕਾ ਦੀ ‘ਬਲੱਡ ਡੋਨੇਸ਼ਨ ਵੈੱਲਫੇਅਰ ਸੁਸਾਇਟੀ’ ਦਾ ਰਾਜ ਪੱਧਰੀ ਸਨਮਾਨ

ਫ਼ਾਜ਼ਿਲਕਾ, 24 ਅਗਸਤ (ਦਵਿੰਦਰ ਪਾਲ ਸਿੰਘ)-ਸਮਾਜ ਸੇਵਾ ਅਤੇ ਖ਼ੂਨਦਾਨ ਦੇ ਖੇਤਰ ਵਿਚ ਵਧੀਆ ਕਾਰਗੁਜ਼ਾਰੀ ਲਈ ‘ਬਲੱਡ ਡੋਨੇਸ਼ਨ ਵੈੱਲਫੇਅਰ ਸੁਸਾਇਟੀ ਫ਼ਾਜ਼ਿਲਕਾ’ ਨੂੰ ਚੰਡੀਗੜ੍ਹ ਵਿਖੇ ਕਰਵਾਈ ਗਈ ਰਾਜ ਪੱਧਰੀ ਕਾਨਫ਼ਰੰਸ ਦੌਰਾਨ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਪੰਜਾਬ ਦੇ ਸਿਹਤ ਮੰਤਰੀ ਡਾ.

ਚੰਡੀਗੜ੍ਹ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ‘ਬਲੱਡ ਡੋਨੇਸ਼ਨ ਵੈੱਲਫੇਅਰ ਸੁਸਾਇਟੀ ਫ਼ਾਜ਼ਿਲਕਾ’ ਦੇ ਪ੍ਰਧਾਨ ਕ੍ਰਿਸ਼ਨ ਤਨੇਜਾ ਅਤੇ ਪਵਨ ਰਹੇਜਾ ਨੂੰ ਸਨਮਾਨਿਤ ਕਰਦੇ ਹੋਏ ਸਿਹਤ ਮੰਤਰੀ ਡਾ. ਬਲਬੀਰ ਸਿੰਘ। ਅਜੀਤ ਤਸਵੀਰ 25-08-2026
ਫ਼ਾਜ਼ਿਲਕਾ, 24 ਅਗਸਤ (ਦਵਿੰਦਰ ਪਾਲ ਸਿੰਘ)-ਸਮਾਜ ਸੇਵਾ ਅਤੇ ਖ਼ੂਨਦਾਨ ਦੇ ਖੇਤਰ ਵਿਚ ਵਧੀਆ ਕਾਰਗੁਜ਼ਾਰੀ ਲਈ ‘ਬਲੱਡ ਡੋਨੇਸ਼ਨ ਵੈੱਲਫੇਅਰ ਸੁਸਾਇਟੀ ਫ਼ਾਜ਼ਿਲਕਾ’ ਨੂੰ ਚੰਡੀਗੜ੍ਹ ਵਿਖੇ ਕਰਵਾਈ ਗਈ ਰਾਜ ਪੱਧਰੀ ਕਾਨਫ਼ਰੰਸ ਦੌਰਾਨ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਪੰਜਾਬ ਦੇ ਸਿਹਤ ਮੰਤਰੀ ਡਾ.ਬਲਬੀਰ ਸਿੰਘ ਨੇ ਸੰਸਥਾ ਦੇ ਪ੍ਰਧਾਨ ਕ੍ਰਿਸ਼ਨ ਤਨੇਜਾ ਅਤੇ ਸੀਨੀਅਰ ਮੈਂਬਰ ਪਵਨ ਰਹੇਜਾ ਨੂੰ ਸੌਂਪਿਆ। ਇਸ ਕਾਨਫ਼ਰੰਸ ਵਿਚ ਪੰਜਾਬ ਭਰ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਮਾਹਿਰ ਡਾਕਟਰਾਂ ਨੇ ਸ਼ਮੂਲੀਅਤ ਕੀਤੀ, ਜਿੱਥੇ ਖ਼ੂਨਦਾਨ ਜਾਗਰੂਕਤਾ ਅਤੇ ਨਵੀਂ ਵਿਗਿਆਨਕ ਜਾਣਕਾਰੀ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਸਨਮਾਨ ਪ੍ਰਾਪਤ ਕਰਨ ਉਪਰੰਤ ਸੰਸਥਾ ਦੇ ਨੁਮਾਇੰਦਿਆਂ ਨੇ ਕਿਹਾ ਕਿ ਇਹ ਮਾਣ ਫ਼ਾਜ਼ਿਲਕਾ ਦੇ ਸਮੁੱਚੇ ਖ਼ੂਨਦਾਨੀਆਂ ਦਾ ਹੈ। ਉਨ੍ਹਾਂ ਸੰਕਲਪ ਲਿਆ ਕਿ ਮਨੁੱਖਤਾ ਦੀ ਸੇਵਾ ਅਤੇ ਲੋੜਵੰਦਾਂ ਦੀ ਮਦਦ ਲਈ ਇਹ ਕਾਰਜ ਭਵਿੱਖ ਵਿਚ ਵੀ ਨਿਰੰਤਰ ਜਾਰੀ ਰਹੇਗਾ।
ਪਿਛਲੀ ਖ਼ਬਰ ਆਧਾਰਸ਼ਿਲਾ ਸਕੂਲ ਦੀ ਅੰਡਰ-14 ਲੜਕੀਆਂ ਦੀ ਕ੍ਰਿਕਟ ਟੀਮ ਨੇ ਰਚਿਆ ਇਤਿਹਾਸ, 4 ਖਿਡਾਰਨਾਂ ਪੰਜਾਬ ਸਟੇਟ ਲਈ ਚੁਣੀਆਂ ਅਗਲੀ ਖ਼ਬਰ ਅਜੀਤ, ਜਲੰਧਰ ਹੱਕੀ ਮੰਗਾਂ ਨਾ ਪੂਰੀਆਂ ਹੋਣ ’ਤੇ ਅੰਗਹੀਣਾਂ ਨੇ ਜਲਾਲਾਬਾਦ ’ਚ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਗਟ 12 ਸਤੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।