ਆਧਾਰਸ਼ਿਲਾ ਸਕੂਲ ਦੀ ਅੰਡਰ-14 ਲੜਕੀਆਂ ਦੀ ਕ੍ਰਿਕਟ ਟੀਮ ਨੇ ਰਚਿਆ ਇਤਿਹਾਸ, 4 ਖਿਡਾਰਨਾਂ ਪੰਜਾਬ ਸਟੇਟ ਲਈ ਚੁਣੀਆਂ
ਅਬੋਹਰ, 24 ਅਗਸਤ (ਵਿਵੇਕ ਹੂੁੜੀਆ)-ਆਧਾਰਸ਼ਿਲਾ ਸਕੂਲ ਦੀ ਅੰਡਰ-14 ਲੜਕੀਆਂ ਦੀ ਕ੍ਰਿਕਟ ਟੀਮ ਨੇ ਝੁਰੜ ਖੇੜਾ ਜ਼ੋਨ ਵਿਖੇ ਕਰਵਾਈ ਗਈ ਜ਼ਿਲ੍ਹਾ ਪੱਧਰੀ ਪ੍ਰਤੀਯੋਗਤਾ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ’ਤੇ ਸਕੂਲ ਦੀਆਂ 4 ਹੋਣਹਾਰ ਖਿਡਾਰਨਾਂ ਦੀ ਚੋਣ ਪੰਜਾਬ ਰਾਜ ਪੱਧਰੀ ਚੈਂਪੀਅਨਸ਼ਿਪ ਲਈ ਹੋਈ ਹੈ।
ਅਜੀਤ ਡੈਸਕ
25-08-2026