26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਜ਼ਿਲ੍ਹਾ ਲੈਵਲ ਮਾਸਟਰ ਟਰੇਨਰ ਸੰਦੀਪ ਅਨੇਜਾ ਸਨਮਾਨਿਤ

ਫ਼ਾਜ਼ਿਲਕਾ, 25 ਅਗਸਤ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਚੋਣ ਦਫ਼ਤਰ ’ਚ ਪਿਛਲੇ 12-13 ਸਾਲਾਂ ਤੋਂ ਬਤੌਰ ਜ਼ਿਲ੍ਹਾ ਲੈਵਲ ਮਾਸਟਰ ਟਰੇਨਰ ਸੇਵਾਵਾਂ ਨਿਭਾਅ ਰਹੇ ਸਕੂਲ ਆਫ਼ ਐਮੀਨੈਂਸ ਫ਼ਾਜ਼ਿਲਕਾ ਦੇ ਕਾਮਰਸ ਲੈਕਚਰਾਰ ਸੰਦੀਪ ਅਨੇਜਾ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਅਤੇ ਏ.

ਅਜੀਤ ਡੈਸਕ 26-08-2026
ਫ਼ਾਜ਼ਿਲਕਾ, 25 ਅਗਸਤ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਚੋਣ ਦਫ਼ਤਰ ’ਚ ਪਿਛਲੇ 12-13 ਸਾਲਾਂ ਤੋਂ ਬਤੌਰ ਜ਼ਿਲ੍ਹਾ ਲੈਵਲ ਮਾਸਟਰ ਟਰੇਨਰ ਸੇਵਾਵਾਂ ਨਿਭਾਅ ਰਹੇ ਸਕੂਲ ਆਫ਼ ਐਮੀਨੈਂਸ ਫ਼ਾਜ਼ਿਲਕਾ ਦੇ ਕਾਮਰਸ ਲੈਕਚਰਾਰ ਸੰਦੀਪ ਅਨੇਜਾ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਅਤੇ ਏ.ਡੀ.ਸੀ. ਡਾ. ਮਨਦੀਪ ਕੌਰ ਨੇ ਆਪਣੇ ਦਫ਼ਤਰ ਵਿਚ ਸੰਦੀਪ ਅਨੇਜਾ ਨੂੰ ਇਹ ਸਨਮਾਨ ਚਿੰਨ੍ਹ ਸੌਂਪਿਆ। ਜ਼ਿਕਰਯੋਗ ਹੈ ਕਿ ਉਨ੍ਹਾਂ ਨੂੰ ਇਹ ਸਨਮਾਨ ਆਜ਼ਾਦੀ ਦਿਵਸ ਸਮਾਗਮ ਮੌਕੇ ਮਿਲਣਾ ਸੀ, ਪਰ ਕਿਸੇ ਕਾਰਨ ਉਹ ਉਸ ਦਿਨ ਪ੍ਰਾਪਤ ਨਹੀਂ ਕਰ ਸਕੇ ਸਨ। ਇਸ ਮੌਕੇ ਚੋਣ ਤਹਿਸੀਲਦਾਰ ਵਿਭੂ ਜੈਨ ਅਤੇ ਚੋਣ ਕਾਨੂੰਗੋ ਨਵਜੋਤ ਸਿੰਘ ਵੀ ਮੌਜੂਦ ਸਨ। ਸੰਦੀਪ ਅਨੇਜਾ ਨੂੰ ਇਹ ਸਨਮਾਨ ਮਿਲਣ ’ਤੇ ਸਕੂਲ ਪ੍ਰਿੰਸੀਪਲ ਹਰੀ ਚੰਦ ਕੰਬੋਜ, ਸਮੂਹ ਸਟਾਫ਼ ਮੈਂਬਰਾਂ, ਸਨੇਹੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਧਾਈ ਦਿੱਤੀ।
ਪਿਛਲੀ ਖ਼ਬਰ ਐਨ.ਐੱਚ.ਐਮ. ਯੂਨੀਅਨ ਵਲੋਂ ਕੱਲ੍ਹ ਦੇ ਪੰਜਾਬ ਬੰਦ ਦਾ ਸਮਰਥਨ ਅਗਲੀ ਖ਼ਬਰ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਵਲੋਂ ਕੱਲ੍ਹ ਸਮੂਹਿਕ ਛੁੱਟੀ ਲੈ ਕੇ ਹੜਤਾਲ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।