26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਸਕੂਲ ਦੇ ਬਾਹਰ ਬੇਕਾਬੂ ਟੈਂਪੂ ਦੀ ਟੱਕਰ ਨਾਲ ਵਿਦਿਆਰਥਣ ਜ਼ਖਮੀ

ਅਬੋਹਰ, 25 ਅਗਸਤ (ਵਿਵੇਕ ਹੂੜੀਆ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੂਈਆਂ ਸਰਵਰ ਦੇ ਬਾਹਰ ਬੀਤੀ ਸਵੇਰ ਇਕ ਬੇਕਾਬੂ ਟੈਂਪੂ ਦੀ ਟੱਕਰ ਨਾਲ ਸਕੂਲ ਦੀ ਇਕ ਵਿਦਿਆਰਥਣ ਜ਼ਖਮੀ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪਿੰਡ ਦੀ ਮਹਿਲਾ ਸਰਪੰਚ ਦਰਸ਼ਨਾਂ ਰਾਣੀ ਦੇ ਪਤੀ ਸੁਸ਼ੀਲ ਸਵਾਮੀ ਮੌਕੇ ’ਤੇ ਪਹੁੰਚੇ ਅਤੇ ਬੱਚੀ ਦਾ ਇਕ ਨਿੱਜੀ ਡਾਕਟਰ ਤੋਂ ਇਲਾਜ ਕਰਵਾਇਆ।

ਅਜੀਤ ਡੈਸਕ 26-08-2026
ਅਬੋਹਰ, 25 ਅਗਸਤ (ਵਿਵੇਕ ਹੂੜੀਆ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੂਈਆਂ ਸਰਵਰ ਦੇ ਬਾਹਰ ਬੀਤੀ ਸਵੇਰ ਇਕ ਬੇਕਾਬੂ ਟੈਂਪੂ ਦੀ ਟੱਕਰ ਨਾਲ ਸਕੂਲ ਦੀ ਇਕ ਵਿਦਿਆਰਥਣ ਜ਼ਖਮੀ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪਿੰਡ ਦੀ ਮਹਿਲਾ ਸਰਪੰਚ ਦਰਸ਼ਨਾਂ ਰਾਣੀ ਦੇ ਪਤੀ ਸੁਸ਼ੀਲ ਸਵਾਮੀ ਮੌਕੇ ’ਤੇ ਪਹੁੰਚੇ ਅਤੇ ਬੱਚੀ ਦਾ ਇਕ ਨਿੱਜੀ ਡਾਕਟਰ ਤੋਂ ਇਲਾਜ ਕਰਵਾਇਆ। ਇਹ ਸਾਰੀ ਘਟਨਾ ਸਕੂਲ ਦੇ ਬਾਹਰ ਲੱਗੇ ਸੀ.ਸੀ.ਟੀ.ਵੀ ਕੈਮਰੇ ’ਚ ਕੈਦ ਹੋ ਗਈ ਹੈ, ਜਿਸ ਦੀ ਫੁਟੇਜ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਫੁਟੇਜ ਅਨੁਸਾਰ ਸਵੇਰੇ ਸਕੂਲ ਲੱਗਣ ਸਮੇਂ ਵਿਦਿਆਰਥੀ ਅੰਦਰ ਆ ਰਹੇ ਸਨ। ਇਸੇ ਦੌਰਾਨ ਸਕੂਲ ਦਾ ਇਕ ਅਧਿਆਪਕ ਆਪਣੀ ਕਾਲੇ ਰੰਗ ਦੀ ਕਾਰ ਸਕੂਲ ਵੱਲ ਮੋੜਨ ਲੱਗਾ ਤਾਂ ਪਿੱਛੋਂ ਆ ਰਿਹਾ ਇਕ ਟੈਂਪੂ ਬੇਕਾਬੂ ਹੋ ਕੇ ਸਕੂਲ ਦੇ ਮੁੱਖ ਗੇਟ ਦੇ ਥੜ੍ਹੇ ਨਾਲ ਜਾ ਟਕਰਾਇਆ। ਇਸ ਹਾਦਸੇ ਵਿਚ ਬਾਹਰ ਨਿਕਲ ਰਹੀ ਵਿਦਿਆਰਥਣ ਜ਼ਖਮੀ ਹੋ ਗਈ। ਜਾਣਕਾਰੀ ਅਨੁਸਾਰ ਟੈਂਪੂ ਸੰਦੀਪ ਨਾਮਕ ਨੌਜਵਾਨ ਚਲਾ ਰਿਹਾ ਸੀ। ਸਥਾਨਕ ਲੋਕਾਂ ਅਨੁਸਾਰ ਇਹ ਹਾਦਸਾ ਅਧਿਆਪਕ ਵਲੋਂ ਬਿਨਾਂ ਇੰਡੀਕੇਟਰ ਦਿੱਤੇ ਕਾਰ ਮੋੜਨ ਕਾਰਨ ਵਾਪਰਿਆ। ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਸਕੂਲ ਦੇ ਬਾਹਰੋਂ ਲੰਘਦੇ ਵਾਹਨਾਂ ਦੀ ਗਤੀ ਧੀਮੀ ਕਰਨ ਲਈ ਮੁੱਖ ਸੜਕ ਦੇ ਦੋਵੇਂ ਪਾਸੇ ਸਪੀਡ ਬ੍ਰੇਕਰ ਬਣਾਏ ਜਾਣ।
ਪਿਛਲੀ ਖ਼ਬਰ ਚੰਡੀਗੜ੍ਹ ਮੋਰਚੇ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਤਿਆਰੀਆਂ ਜਾਰੀ ਜਗਜੀਤ ਸਿੰਘ ਕਾਦਾ ਬੋੜਾ ਨੂੰ ਬਣਾਇਆ ਜ਼ਿਲ੍ਹਾ... ਅਗਲੀ ਖ਼ਬਰ ਫ਼ਾਜ਼ਿਲਕਾ ਅਪਰਾਧਨਾਮਾ -ਫ਼ਾਜ਼ਿਲਕਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ’ਚ 4 ਮੁਕੱਦਮੇ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।