02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਡੀ.ਏ.ਵੀ.ਕਾਲਜ ਆਫ਼ ਐਜੂਕੇਸ਼ਨ ਵਿਖੇ ਰਾਸ਼ਟਰੀ ਖੇਡ ਦਿਵਸ ਮਨਾਇਆ

ਅਬੋਹਰ, 1 ਸਤੰਬਰ (ਵਿਵੇਕ ਹੂੜੀਆ)-ਡੀ. ਏ.

ਅਜੀਤ ਡੈਸਕ 02-09-2026
ਅਬੋਹਰ, 1 ਸਤੰਬਰ (ਵਿਵੇਕ ਹੂੜੀਆ)-ਡੀ.ਏ.ਵੀ ਕਾਲਜ ਆਫ਼ ਐਜੂਕੇਸ਼ਨ ਅਬੋਹਰ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਵਿਜੇ ਗਰੋਵਰ ਦੀ ਸਰਪ੍ਰਸਤੀ ਹੇਠ ਸਪੋਰਟਸ ਵਿਭਾਗ ਅਤੇ ਐਨ.ਐੱਸ.ਐੱਸ.ਵਿਭਾਗ ਵਲੋਂ ਰਾਸ਼ਟਰੀ ਖੇਡ ਦਿਵਸ ਮੌਕੇ ਖੇਡ ਮੁਕਾਬਲੇ ਕਰਵਾਏ ਗਏ। ਸਪੋਰਟਸ ਇੰਚਾਰਜ ਡਾ.ਚਰਨ ਸਿੰਘ ਅਤੇ ਐਨ.ਐੱਸ.ਐੱਸ. ਇੰਚਾਰਜ ਅਨਿਲ ਬਿਸ਼ਨੋਈ ਦੀ ਦੇਖ-ਰੇਖ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਵਿਚ ਡੀ.ਐਲ.ਐਡ. ਦੇ ਵਿਦਿਆਰਥੀਆਂ ਲਈ ਖੇਡ ਕੁਇਜ਼, ਬੈਡਮਿੰਟਨ ਅਤੇ ਬਾਸਕਟਬਾਲ ਸ਼ੂਟਿੰਗ ਵਰਗੀਆਂ ਗਤੀਵਿਧੀਆਂ ਸ਼ਾਮਲ ਸਨ। ਵਿਦਿਆਰਥੀਆਂ ਨੇ ਖੇਡ ਭਾਵਨਾ ਨਾਲ ਇਹਨਾਂ ਵਿਚ ਉਤਸ਼ਾਹਪੂਰਵਕ ਭਾਗ ਲਿਆ। ਪ੍ਰਿੰਸੀਪਲ ਡਾ.ਵਿਜੇ ਗਰੋਵਰ ਅਤੇ ਡਾ. ਚਰਨ ਸਿੰਘ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੇਡਾਂ ਸਰੀਰਕ ਤੇ ਮਾਨਸਿਕ ਵਿਕਾਸ ਦੇ ਨਾਲ-ਨਾਲ ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਟੀਮ ਭਾਵਨਾ ਪੈਦਾ ਕਰਦੀਆਂ ਹਨ। ਪ੍ਰੋਗਰਾਮ ਦੇ ਅੰਤ ਵਿਚ ਅਨਿਲ ਬਿਸ਼ਨੋਈ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਤੀਰਥ ਯਾਤਰਾ ਯੋਜਨਾ ਨਾਲ ਹਰ ਵਰਗ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਦਾ ਮਿਲਿਆ ਮੌਕਾ- ਡਾ.ਸੁਹਾਨੀ ਡੋਡਾ ਅਗਲੀ ਖ਼ਬਰ ਸ੍ਰੀ ਰਾਮ ਸ਼ਰਣਮ ਮੰਦਰ ਵਿਖੇ ਮੁਫ਼ਤ ਆਯੁਰਵੇਦ- ਨੈਚੁਰੋਪੈਥੀ ਚਿਕਿਤਸਾ ਅਤੇ ਸਲਾਹ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।