ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ 2026 ’ਚ ਸਿਮਰਨਜੀਤ ਸਿੰਘ ਢਿੱਲੋਂ ਨੇ ਫ਼ਾਜ਼ਿਲਕਾ ਦੇ ਅਧਿਆਪਕਾਂ ਤੋਂ ਮੰਗਿਆ ਸਮਰਥਨ
ਫ਼ਾਜ਼ਿਲਕਾ, 5 ਸਤੰਬਰ (ਦਵਿੰਦਰ ਪਾਲ ਸਿੰਘ)- ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ 2026 ਦੇ ਮੱਦੇਨਜ਼ਰ ਗ੍ਰੈਜੂਏਟਸ ਕਾਂਸਟੀਚਿਊਐਂਸੀ ਤੋਂ ਉਮੀਦਵਾਰ ਐਡਵੋਕੇਟ ਸਿਮਰਨਜੀਤ ਸਿੰਘ ਢਿੱਲੋਂ ਨੇ ਫ਼ਾਜ਼ਿਲਕਾ ਵਿਖੇ ਅਧਿਆਪਕਾਂ ਨਾਲ ਵਿਸ਼ੇਸ਼ ਬੈਠਕ ਕਰਕੇ ਸਮਰਥਨ ਦੀ ਅਪੀਲ ਕੀਤੀ। ਇਹ ਬੈਠਕ ਉਨ੍ਹਾਂ ਦੇ ਸਨੇਹੀ ਮਾਣਿਕ ਵਰਮਾ ਤੇ ਰਾਜਪੂਤ ਸਭਾ ਫ਼ਾਜ਼ਿਲਕਾ ਦੇ ਪ੍ਰਧਾਨ ਰਾਜਿੰਦਰ ਵਰਮਾ (ਛਿੰਦਾ) ਦੀ ਰਿਹਾਇਸ਼ ’ਤੇ ਹੋਈ।
ਅਜੀਤ ਡੈਸਕ
06-09-2026