07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਘਰ ਦਾ ਕੁੰਡਾ ਤੋੜ ਕੇ ਹਥਿਆਰਾਂ ਨਾਲ ਦਾਖਲ ਹੋਏ ਹਮਲਾਵਰ, 3 ਔਰਤਾਂ ਦੀ ਕੁੱਟਮਾਰ

ਫ਼ਿਰੋਜ਼ਪੁਰ, 6 ਸਤੰਬਰ (ਸੁਖਵਿੰਦਰ ਸਿੰਘ)-ਸਿਟੀ ਥਾਣਾ ਫਿਰੋਜ਼ਪੁਰ ਵਿਚ ਘਰ ਅੰਦਰ ਦਾਖਲ ਹੋ ਕੇ ਔਰਤ ਅਤੇ ਉਸ ਦੀਆਂ ਭੈਣਾਂ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਚਾਰ ਵਿਅਕਤੀਆਂ ਅਤੇ ਦੋ ਔਰਤਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਸ਼ਬਨਮ ਪਤਨੀ ਕਰਨ ਉਰਫ਼ ਧਾਨੀ, ਵਾਸੀ ਪਾਣੀ ਵਾਲੀ ਟੈਂਕੀ ਨੇੜੇ ਬਸਤੀ ਆਵਾ ਫਿਰੋਜ਼ਪੁਰ ਸ਼ਹਿਰ ਨੇ ਦੱਸਿਆ ਕਿ 3 ਸਤੰਬਰ ਦੀ ਰਾਤ ਨੂੰ ਦੋਸ਼ੀ ਹਥਿਆਰਾਂ ਨਾਲ ਲੈਸ ਹੋ ਕੇ ਉਸ ਦੇ ਘਰ ਦੇ ਬਾਹਰ ਆਏ ਅਤੇ ਲਲਕਾਰਾ ਮਾਰਦਿਆਂ ਕਿਹਾ ਕਿ ਅੱਜ ਸਾਰਿਆਂ ਨੂੰ ਮਕਾਨ ਵਿਚੋਂ ਬਾਹਰ ਕੱਢ ਕੇ ਹੀ ਜਾਣਗੇ।

ਅਜੀਤ ਡੈਸਕ 07-09-2026
ਫ਼ਿਰੋਜ਼ਪੁਰ, 6 ਸਤੰਬਰ (ਸੁਖਵਿੰਦਰ ਸਿੰਘ)-ਸਿਟੀ ਥਾਣਾ ਫਿਰੋਜ਼ਪੁਰ ਵਿਚ ਘਰ ਅੰਦਰ ਦਾਖਲ ਹੋ ਕੇ ਔਰਤ ਅਤੇ ਉਸ ਦੀਆਂ ਭੈਣਾਂ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਚਾਰ ਵਿਅਕਤੀਆਂ ਅਤੇ ਦੋ ਔਰਤਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਸ਼ਬਨਮ ਪਤਨੀ ਕਰਨ ਉਰਫ਼ ਧਾਨੀ, ਵਾਸੀ ਪਾਣੀ ਵਾਲੀ ਟੈਂਕੀ ਨੇੜੇ ਬਸਤੀ ਆਵਾ ਫਿਰੋਜ਼ਪੁਰ ਸ਼ਹਿਰ ਨੇ ਦੱਸਿਆ ਕਿ 3 ਸਤੰਬਰ ਦੀ ਰਾਤ ਨੂੰ ਦੋਸ਼ੀ ਹਥਿਆਰਾਂ ਨਾਲ ਲੈਸ ਹੋ ਕੇ ਉਸ ਦੇ ਘਰ ਦੇ ਬਾਹਰ ਆਏ ਅਤੇ ਲਲਕਾਰਾ ਮਾਰਦਿਆਂ ਕਿਹਾ ਕਿ ਅੱਜ ਸਾਰਿਆਂ ਨੂੰ ਮਕਾਨ ਵਿਚੋਂ ਬਾਹਰ ਕੱਢ ਕੇ ਹੀ ਜਾਣਗੇ। ਬਿਆਨ ਅਨੁਸਾਰ ਦੋਸ਼ੀਆਂ ਨੇ ਘਰ ਦਾ ਕੁੰਡਾ ਤੋੜ ਕੇ ਅੰਦਰ ਦਾਖਲ ਹੋ ਕੇ ਸ਼ਬਨਮ ਅਤੇ ਉਸ ਦੀਆਂ ਭੈਣਾਂ ਸੋਨੀਆ ਤੇ ਸਿਮਰਨ ਨਾਲ ਕਥਿਤ ਤੌਰ ’ਤੇ ਕੁੱਟਮਾਰ ਕੀਤੀ। ਦੱਸਿਆ ਗਿਆ ਹੈ ਕਿ ਦੋਵੇਂ ਭੈਣਾਂ ਬਠਿੰਡਾ ਤੋਂ ਸ਼ਬਨਮ ਨੂੰ ਮਿਲਣ ਲਈ ਆਈਆਂ ਹੋਈਆਂ ਸਨ। ਸ਼ਬਨਮ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਕਰਨ ਉਰਫ਼ ਧਾਨੀ ਪੁੱਤਰ ਪੰਮਾ, ਪੰਮਾ ਪੁੱਤਰ ਗੁੱਜਰ, ਸੀਮਾ ਪਤਨੀ ਪੰਮਾ, ਜਿੰਦੂ ਪੁੱਤਰ ਗੁੱਜਰ, ਸੋਨੂ ਪੁੱਤਰ ਗੁੱਜਰ ਅਤੇ ਨਿਸ਼ਾ ਪਤਨੀ ਸੋਨੂ ਵਾਸੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਮੁੱਖ ਮੰਤਰੀ ਦੀ ਲੋਕ ਮਿਲਣੀ ਦੌਰਾਨ ਕਾਲੇ ਝੰਡੇ ਨਾਲ ਵਿਰੋਧ ਕਰ ਰਹੇ ਨੌਜਵਾਨ ਦੀ ਪੁਲਿਸ ਵਲੋਂ ਕਥਿਤ ਕੁੱਟਮਾਰ ਨਿੰਦਣਯੋਗ... ਅਗਲੀ ਖ਼ਬਰ ਅਧਿਆਪਕ ਨਰਿੰਦਰ ਕੁਮਾਰ ਦਾ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਨੌਵੀਂ ਢਿੱਲਵਾਂ ਵਿਖੇ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।