ਜ਼ੀਰਾ ਰੈਲੀ ’ਚ ਸ਼ਾਮਿਲ ਹੋਣ ਲਈ ਗੁਰਪ੍ਰੀਤ ਸਿੰਘ ਸੇਖੋਂ ਦੇ ਸਮਰਥਕ ਮੁੱਦਕੀ ਤੋਂ ਵੱਡੀ ਗਿਣਤੀ ’ਚ ਹੋਏ ਰਵਾਨਾ
ਮੁੱਦਕੀ, 6 ਸਤੰਬਰ (ਭਾਰਤ ਭੂਸ਼ਨ ਅਗਰਵਾਲ)- ਉੱਘੇ ਸਮਾਜ ਸੇਵੀ ਤੇ ਮੁੱਦਕੀ ਦੇ ਜੰਮਪਲ ਗੁਰਪ੍ਰੀਤ ਸਿੰਘ ਸੇਖੋਂ ਵਲੋਂ ਜ਼ੀਰਾ ਦੀ ਦਾਣਾ ਮੰਡੀ ’ਚ ਰੱਖੀ ਗਈ ਵਿਸ਼ਾਲ ਰੈਲੀ ’ਚ ਸ਼ਾਮਿਲ ਹੋਣ ਲਈ ਮੁੱਦਕੀ ਤੋਂ ਸੇਖੋਂ ਸਮਰਥਕ ਵੱਡੀ ਗਿਣਤੀ ’ਚ ਰਵਾਨਾ ਹੋਏ। ਇਸ ਦੌਰਾਨ ਸਮਰਥਕਾਂ ਵਲੋਂ ਰੈਲੀ ’ਚ ਭਾਰੀ ਇਕੱਠ ਨੂੰ ਦੇਖਦਿਆਂ ਪੀਣ ਲਈ ਸ਼ੁੱਧ ਪਾਣੀ ਦੀਆਂ ਬੋਤਲਾਂ ਤੇ ਹੋਰ ਪਦਾਰਥ ਭੰਡਾਰ ਕਰਕੇ ਲਿਜਾਏ ਗਏ।
ਅਜੀਤ ਡੈਸਕ
07-09-2026