08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਪ੍ਰੇਮਿਕਾ ਨੂੰ ਕਤਲ ਕਰ ਨਹਿਰ ’ਚ ਸੁੱਟਣ ਦੇ ਮਾਮਲੇ ’ਚ ਪ੍ਰੇਮੀ ਅਤੇ ਸਾਥੀ ਗ੍ਰਿਫ਼ਤਾਰ

ਜਲਾਲਾਬਾਦ, 7 ਸਤੰਬਰ(ਜਤਿੰਦਰ ਪਾਲ ਸਿੰਘ)- ਥਾਣਾ ਸਿਟੀ ਮੁਖੀ ਮੋਹਿਤ ਧਵਨ ਨੇ ਪ੍ਰੇਮੀ ਵਲੋਂ ਆਪਣੀ ਪ੍ਰੇਮਿਕਾ ਨੂੰ ਕਤਲ ਕਰਨ ਅਤੇ ਲਾਸ਼ ਨੂੰ ਮਖੂ ਨੇੜੇ ਰਾਜਸਥਾਨ ਫੀਡਰ ਵਿਖੇ ਸੁੱਟਣ ਦੇ ਮਾਮਲੇ ਵਿਚ ਪ੍ਰੇਮੀ ਅਤੇ ਉਸ ਦੇ ਇਕ ਸਾਥੀ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਮਾਮਲੇ ਵਿਚ ਪੁਲਿਸ ਨੇ ਕੁੱਲ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਕਾਬੂ ਕੀਤੇ ਗਏ ਦੋਸ਼ੀ ਪੁਲਿਸ ਮੁਲਾਜ਼ਮਾਂ ਦੇ ਨਾਲ। ਤਸਵੀਰ-ਜਤਿੰਦਰ ਪਾਲ ਸਿੰਘ 08-09-2026
ਜਲਾਲਾਬਾਦ, 7 ਸਤੰਬਰ(ਜਤਿੰਦਰ ਪਾਲ ਸਿੰਘ)- ਥਾਣਾ ਸਿਟੀ ਮੁਖੀ ਮੋਹਿਤ ਧਵਨ ਨੇ ਪ੍ਰੇਮੀ ਵਲੋਂ ਆਪਣੀ ਪ੍ਰੇਮਿਕਾ ਨੂੰ ਕਤਲ ਕਰਨ ਅਤੇ ਲਾਸ਼ ਨੂੰ ਮਖੂ ਨੇੜੇ ਰਾਜਸਥਾਨ ਫੀਡਰ ਵਿਖੇ ਸੁੱਟਣ ਦੇ ਮਾਮਲੇ ਵਿਚ ਪ੍ਰੇਮੀ ਅਤੇ ਉਸ ਦੇ ਇਕ ਸਾਥੀ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਮਾਮਲੇ ਵਿਚ ਪੁਲਿਸ ਨੇ ਕੁੱਲ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਮੁੱਖ ਮੁਲਜ਼ਮ ਰਮਨ ਮਿੱਢਾ ਅਤੇ ਉਸ ਦੇ ਸਾਥੀ ਸਾਗਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਕਾਰਵਾਈ ਜਾਰੀ ਹੈ। ਥਾਣਾ ਸਿਟੀ ਜਲਾਲਾਬਾਦ ਦੇ ਮੁਖੀ ਮੋਹਿਤ ਧਵਨ ਨੇ ਮ੍ਰਿਤਕਾ ਕਿਰਨ ਜੋ ਕਿ ਤਲਾਕਸ਼ੁਦਾ ਸੀ, ਦੇ ਲਾਪਤਾ ਹੋਣ ਸਬੰਧੀ ਉਸ ਦੀ ਮਾਤਾ ਨੀਲਮ ਰਾਣੀ ਪਤਨੀ ਸਵ. ਧਰਮਪਾਲ ਵਾਸੀ ਗੁਰੂ ਗਰਾਮ ਸੈਕਟਰ ਹਰਿਆਣਾ ਵਲ਼ੋਂ ਬਿਆਨ ਦਿੱਤ ਗਏ ਸਨ। ਬਿਆਨਾਂ ’ਚ ਉਸ ਨੇ ਦੱਸਿਆ ਸੀ ਕਿ ਮੇਰੀ ਲੜਕੀ ਕਿਰਨ (32) ਸਾਲ ਦਾ ਵਿਆਹ 2011 ਹੋਇਆ ਸੀ ਅਤੇ ਕਰੀਬ ਲਗਭਗ ਡੇਢ ਸਾਲ ਪਹਿਲਾ ਦੋਵਾਂ ਪੰਚਾਇਤੀ ਤੌਰ ’ਤੇ ਤਲਾਕ ਹੋ ਗਿਆ ਸੀ ਤੇ ਆਪਣੀ ਲੜਕੀ ਨੂੰ ਮੇਰੇ ਕੋਲ ਛੱਡ ਕੇ ਜਲਾਲਾਬਾਦ ’ਚ ਕਿਰਾਏ ਦੇ ਮਕਾਨ ’ਤੇ ਰਹਿਣ ਰਹੀ ਸੀ। ਥਾਣਾ ਮੁਖੀ ਨੇ ਕਿਹਾ ਕਿ ਲੜਕੀ ਦੀ ਮਾਂ ਨੇ ਕਥਿਤ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮੇਰੀ ਲੜਕੀ ਕਿਰਨ ਨੂੰ ਰਮਨ ਮਿੱਢਾ ਵਾਸੀ ਦਸਮੇਸ਼ ਨਗਰ ਜਲਾਲਾਬਾਦ ਨੇ ਆਪਣੇ ਪ੍ਰੇਮ ਦੇ ਜਾਲ ’ਚ ਫਸਾ ਲਿਆ ਤੇ ਮੇਰੀ ਲੜਕੀ ਅਕਸਰ ਹੀ ਮਿਲਣ ਲਈ ਉਸ ਦੇ ਪਾਸ ਆਉਂਦਾ ਜਾਂਦਾ ਸੀ ਤੇ ਜਿਸ ਤੋਂ ਬਾਅਦ ਉਹ ਗਰਭਵਤੀ ਹੋ ਗਈ ਜੋ ਕਿ ਰਮਨ ਮਿੱਢਾ ਨੇ ਮੇਰੀ ਲੜਕੀ ਨੂੰ ਵਰਗਲ਼ਾ ਫੁਸਲਾ ਦੇ ਵਿਆਹ ਦਾ ਝੂਠਾ ਲਾਰਾ ਲਗਾ ਕੇ ਉਸ ਦਾ ਆਬੋਰਸ਼ਨ ਵੀ ਕਰ ਦਿੱਤਾ। ਥਾਣਾ ਮੁਖੀ ਨੇ ਕਿਹਾ ਕਿ ਲੜਕੀ ਦੀ ਮਾਤਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਮੇਰੀ ਲੜਕੀ ਦਾ ਫ਼ੋਨ ਬੰਦ ਹੋ ਗਿਆ ਹੈ। ਬਿਆਨਾਂ ਦੇ ਆਧਾਰ ’ਤੇ ਥਾਣਾ ਸਿਟੀ ਜਲਾਲਾਬਾਦ ਵਿਖੇ 30 ਅਗਸਤ ਨੂੰ ਮੁਕੱਦਮਾ ਦਰਜ ਕਰਦਿਆਂ ਰਮਨ ਮਿੱਡਾ, ਸੋਨੂੰ ਭਠੇਜਾ, ਸਾਗਰ ਕੰਬੋਜ ਅਤੇ ਕਾਕੂ ਛਾਬੜਾ ਵਾਸੀਆਨ ਜਲਾਲਾਬਾਦ ਖ਼ਿਲਾਫ਼ ਅਗਵਾ ਕਰਨ ਸਬੰਧੀ ਮਾਮਲਾ ਦਰਜ ਕੀਤਾ ਗਿਆ ਸੀ। ਐੱਸ.ਐੱਚ.ਉ. ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਥਾਣਾ ਸਿਟੀ ਜਲਾਲਾਬਾਦ ਪੁਲਿਸ ਨੇ ਜਾਂਚ ਨੂੰ ਅੱਗੇ ਵਧਾਇਆ ਤੇ ਮਾਮਲੇ ਵਿਚ ਨਾਮਜ਼ਦ ਰਮਨ ਮਿੱਢਾ ਅਤੇ ਸਾਗਰ ਕੰਬੋਜ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੋਂ ਪੁਲਿਸ ਨੇ ਉਨ੍ਹਾਂ ਦਾ ਰਿਮਾਂਡ ਹਾਸਲ ਕੀਤਾ। ਥਾਣਾ ਸਿਟੀ ਜਲਾਲਾਬਾਦ ਦੇ ਐੱਸ.ਐੱਚ.ਉ. ਮੋਹਿਤ ਧਵਨ ਕਿਹਾ ਕਿ ਅਦਾਲਤ ਵਲ਼ੋਂ ਪਹਿਲੀ ਵਾਰ ਦੋਵਾਂ ਮੁਲਜ਼ਮਾਂ ਦਾ ਚਾਰ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਸੀ। ਇਸ ਤੋਂ ਬਾਅਦ ਰਿਮਾਂਡ ਦੀ ਮਿਆਦ ਪੂਰੀ ਹੋਣ ’ਤੇ ਦੋਵਾਂ ਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਦੋ ਦਿਨ ਦਾ ਹੋਰ ਪੁਲਿਸ ਰਿਮਾਂਡ ਮਨਜ਼ੂਰ ਕੀਤਾ। ਉਨ੍ਹਾਂ ਆਖਿਆ ਕਿ ਪੁਲਿਸ ਰਿਮਾਂਡ ਦੌਰਾਨ ਕੀਤੀ ਗਈ ਪੁੱਛਗਿੱਛ ਵਿਚ ਮਾਮਲੇ ’ਚ ਸਾਹਮਣੇ ਆਇਆ ਕਿ ਤਲਾਕਸ਼ੁਦਾ ਔਰਤ ਆਪਣੇ ਪ੍ਰੇਮੀ ਨੂੰ ਬਲੈਕਮੇਲ ਕਰਦੀ ਸੀ ਜਿਸ ਦੇ ਚੱਲਦੇ ਕਿਰਨ ਦੇ ਪ੍ਰੇਮੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪਹਿਲਾਂ ਕਿਰਨ ਨੂੰ ਅਗਵਾ ਕੀਤਾ ਅਤੇ ਬਾਅਦ ’ਚ ਉਸ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਮੱਖੂ ਨੇੜੇ ਲੰਘਦੀਆਂ ਵੱਡੀਆਂ ਨਹਿਰਾਂ ਦੇ ਰਾਜਸਥਾਨ ਫੀਡਰ ਵਿਚ ਸੁੱਟ ਦਿੱਤਾ ਗਿਆ। ਕਿਰਨ ਦੀ ਲਾਸ਼ ਲੱਖੋਵਾਲੀ ਹੈੱਡ ਜ਼ਿਲ੍ਹਾ ਹਨੂਮਾਨਗੜ੍ਹ ਰਾਜਸਥਾਨ ਤੋਂ ਬਰਾਮਦ ਕਰ ਲਈ ਗਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਅੱਜ ਦੋਵਾਂ ਗ੍ਰਿਫ਼ਤਾਰ ਮੁਲਜ਼ਮਾਂ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਉਪਰੰਤ ਉਨ੍ਹਾਂ ਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਥਾਣਾ ਮੁਖੀ ਨੇ ਦੱਸਿਆ ਕਿ ਲਾਸ਼ ਮਿਲਣ ਤੋਂ ਬਾਅਦ ਕਤਲ ਦੇ ਜੁਰਮ ’ਚ ਵਾਧਾ ਕਰਕੇ ਬਾਕੀ ਰਹਿੰਦੇ ਦੋਵੇਂ ਦੋਸ਼ੀ ਸੋਨੂੰ ਭਠੇਜਾ ’ਤੇ ਕਾਕੂ ਛਾਬੜਾ ਦੀ ਤਲਾਸ਼ ਵਿਚ ਪੁਲਿਸ ਵਲੋਂ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਕਲਾਨੌਰ ਗਊਸ਼ਾਲਾ ’ਚ ਭੁੱਖ ਨਾਲ ਤੜਫ਼ ਰਹੀਆਂ ਗਾਵਾਂ ਅਗਲੀ ਖ਼ਬਰ ਨਗਰ ਕੌਂਸਲ ਫ਼ਾਜ਼ਿਲਕਾ ਨੇ ਵੱਖ-ਵੱਖ ਇਲਾਕਿਆਂ ’ਚ ਚਲਾਈ ਵਿਸ਼ੇਸ਼ ਸਫ਼ਾਈ ਮੁਹਿੰਮ ਵਿਧਾਇਕ ਸਵਨਾ ਨੇ ਖ਼ੁਦ ਸ਼ਿਰਕਤ ਕਰਕੇ ਸ਼ਹਿਰ ਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।