29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਬਿਜ਼ਨਸ ਬਲਾਸਟਰ ਪ੍ਰੋਜੈਕਟ ਤਹਿਤ ਬਿਜ਼ਨਸ ਦੀਆਂ ਸਟਾਲਾਂ ਲਗਾਈਆਂ

ਬੱਲੂਆਣਾ, 28 ਅਕਤੂਬਰ (ਜਸਮੇਲ ਸਿੰਘ ਢਿੱਲੋਂ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੇਰਾ ਖੇੜਾ ਵਿਖੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਪ੍ਰਿੰਸੀਪਲ ਮੈਡਮ ਦੀਪਿਕਾ ਠਾਕੁਰ ਦੀ ਯੋਗ ਅਗਵਾਈ ਹੇਠ ਬੱਸ ਅੱਡੇ ’ਤੇ ਬਿਜ਼ਨਸ ਬਲਾਸਟਰ ਪ੍ਰੋਜੈਕਟ ਤਹਿਤ ਬਿਜ਼ਨਸ ਦੀਆਂ ਸਟਾਲਾਂ ਲਗਾਈਆਂ ਗਈਆਂ। ਸਰਕਾਰ ਵਲੋਂ ਚਲਾਏ ਗਏ ਇਸ ਪ੍ਰੋਜੈਕਟ ਅਧੀਨ ਬੱਚਿਆਂ ਵਲੋਂ ਸਭ ਤੋਂ ਪਹਿਲਾਂ ਮਾਰਕੀਟ ਦਾ ਸਰਵੇ ਕੀਤਾ ਗਿਆ ਤੇ ਫਿਰ ਮਾਰਕੀਟ ਵਿਚ ਪ੍ਰੋਡਕਟਸ ਬਣਾਉਣ ਤੇ ਵੇਚਣ ਸਬੰਧੀ ਜਾਣਕਾਰੀ ਇਕੱਠੀ ਕੀਤੀ ਗਈ।

ਅਜੀਤ ਡੈਸਕ 29-10-2026
ਬੱਲੂਆਣਾ, 28 ਅਕਤੂਬਰ (ਜਸਮੇਲ ਸਿੰਘ ਢਿੱਲੋਂ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੇਰਾ ਖੇੜਾ ਵਿਖੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਪ੍ਰਿੰਸੀਪਲ ਮੈਡਮ ਦੀਪਿਕਾ ਠਾਕੁਰ ਦੀ ਯੋਗ ਅਗਵਾਈ ਹੇਠ ਬੱਸ ਅੱਡੇ ’ਤੇ ਬਿਜ਼ਨਸ ਬਲਾਸਟਰ ਪ੍ਰੋਜੈਕਟ ਤਹਿਤ ਬਿਜ਼ਨਸ ਦੀਆਂ ਸਟਾਲਾਂ ਲਗਾਈਆਂ ਗਈਆਂ। ਸਰਕਾਰ ਵਲੋਂ ਚਲਾਏ ਗਏ ਇਸ ਪ੍ਰੋਜੈਕਟ ਅਧੀਨ ਬੱਚਿਆਂ ਵਲੋਂ ਸਭ ਤੋਂ ਪਹਿਲਾਂ ਮਾਰਕੀਟ ਦਾ ਸਰਵੇ ਕੀਤਾ ਗਿਆ ਤੇ ਫਿਰ ਮਾਰਕੀਟ ਵਿਚ ਪ੍ਰੋਡਕਟਸ ਬਣਾਉਣ ਤੇ ਵੇਚਣ ਸਬੰਧੀ ਜਾਣਕਾਰੀ ਇਕੱਠੀ ਕੀਤੀ ਗਈ। ਫਿਰ ਬੱਚਿਆਂ ਵਲੋਂ ਤਰੀਕਾ ਸਬਮਿਟ ਕੀਤਾ ਗਿਆ, ਫਿਰ ਸੈਂਪਲ ਤਿਆਰ ਕੀਤੇ ਗਏ ਤੇ ਇਨ੍ਹਾਂ ਸੈਂਪਲਾਂ ਦੀ ਸਟਾਲ ਕੇਰਾ ਖੇੜਾ ਬੱਸ ਅੱਡੇ ’ਤੇ ਲਗਾਈ ਗਈ। ਪਿੰਡ ਵਾਸੀਆਂ ਨੇ ਇਨ੍ਹਾਂ ਬਿਜ਼ਨਸ ਸਟਾਲਾਂ ਨੂੰ ਭਰਵਾਂ ਹੁੰਗਾਰਾ ਦਿੱਤਾ। ਪਿੰਡ ਦੇ ਸਰਪੰਚ ਬ੍ਰਿਜ ਮੋਹਨ ਤੇ ਐੱਸ.ਐਮ.ਸੀ.ਕਮੇਟੀ ਮੈਂਬਰਾਂ ਨੇ ਇਨ੍ਹਾਂ ਸਟਾਲਾਂ ਵਿਚ ਸ਼ਿਰਕਤ ਕੀਤੀ ਅਤੇ ਇਨ੍ਹਾਂ ਸਟਾਲਾਂ ਤੋਂ ਸਮਾਨ ਖ਼ਰੀਦ ਕੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ। ਜਮਾਤ ਇੰਚਾਰਜ ਪਾਇਲ ਰਾਣੀ ਵਲੋਂ ਬੱਚਿਆਂ ਦਾ ਮਾਰਗਦਰਸ਼ਨ ਕੀਤਾ ਗਿਆ।
ਪਿਛਲੀ ਖ਼ਬਰ ਕੌਮੀ ਮੰਚ ’ਤੇ ਚਮਕਿਆ ਆਧਾਰਸ਼ਿਲਾ ਸਕੂਲ ਦਾ ਨਾਂਅ, ਤਿੰਨ ਅਧਿਆਪਕਾਵਾਂ ਦਾ ‘ਐਜੂਕੇਸ਼ਨਲ ਲੀਡਰਸ਼ਿਪ ਐਵਾਰਡ’ ਨਾਲ ਸਨਮਾਨ ਅਗਲੀ ਖ਼ਬਰ ਈ.ਟੀ.ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਵਲੋਂ ਡੀ.ਸੀ. ਦਫ਼ਤਰ ਦਾ ਘਿਰਾਓ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।