11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਵੋਟਰ ਜਾਗਰੂਕਤਾ ਪੋਸਟਰ ਮੁਕਾਬਲਾ ਕਰਵਾਇਆ

ਅਬੋਹਰ, 9 ਸਤੰਬਰ (ਵਿਵੇਕ ਹੂੜੀਆ)- ਸਰਕਾਰੀ ਕੰਨਿਆ ਕਾਲਜ ਸਾਦੁਲਸ਼ਹਿਰ ਵਿਖੇ ਈ. ਐਲ.

ਅਜੀਤ ਡੈਸਕ 10-09-2026
ਅਬੋਹਰ, 9 ਸਤੰਬਰ (ਵਿਵੇਕ ਹੂੜੀਆ)- ਸਰਕਾਰੀ ਕੰਨਿਆ ਕਾਲਜ ਸਾਦੁਲਸ਼ਹਿਰ ਵਿਖੇ ਈ.ਐਲ.ਸੀ.,ਐਨ.ਐੱਸ.ਐੱਸ. ਤੇ ‘ਪੈੜਾਂ’ ਪੰਜਾਬੀ ਸਾਹਿੱਤਿਕ ਰਸਾਲੇ ਦੇ ਸਾਂਝੇ ਉਪਰਾਲੇ ਨਾਲ ਵੋਟਰ ਜਾਗਰੂਕਤਾ ਪੋਸਟਰ ਮੁਕਾਬਲਾ ਕਰਵਾਇਆ ਗਿਆ ਤੇ ‘ਪੈੜਾਂ’ ਸੋਵੀਨਾਰ ਲੋਕ ਅਰਪਣ ਕੀਤਾ ਗਿਆ। ਪੋਸਟਰ ਮੁਕਾਬਲੇ ਵਿਚ ਵਿਦਿਆਰਥਣਾਂ ਨੇ ਵੋਟ ਦੀ ਮਹੱਤਤਾ ਅਤੇ ਲੋਕਤੰਤਰ ਬਾਰੇ ਜਾਗਰੂਕਤਾ ਫੈਲਾਈ ਜਿਸ ਵਿਚ ਸਾਨੀਆ ਨੇ ਪਹਿਲਾ, ਜਾਹਨਵੀ ਨੇ ਦੂਜਾ ਤੇ ਸੁਮਨ ਕੁਮਾਰੀ ਨੇ ਤੀਜਾ ਸਥਾਨ ਹਾਸਲ ਕੀਤਾ। ‘ਪੈੜਾਂ’ ਦੇ ਸਹਿ-ਸੰਪਾਦਕ ਡਾ.ਕੁਲਦੀਪ ਸਿੰਘ ਨੇ ਦੱਸਿਆ ਕਿ ਰਾਜਸਥਾਨ ਦੇ ਇਸ ਇਕਲੌਤੇ ਪੰਜਾਬੀ ਰਸਾਲੇ (ਸੰਪਾਦਕ ਰਾਜਿੰਦਰ ਸਿੰਘ ਸਹੂ) ਦੀਆਂ ਸਾਲ 2023 ਤੋਂ 2026 ਤੱਕ ਦੀਆਂ ਗਤੀਵਿਧੀਆਂ ’ਤੇ ਆਧਾਰਿਤ ਸੋਵੀਨਾਰ ਆਨਲਾਈਨ ਰਿਲੀਜ਼ ਕੀਤਾ ਗਿਆ। ਸਮਾਗਮ ਦੌਰਾਨ ਪ੍ਰੋ. ਨਵਨੀਤ ਵਰਮਾ, ਡਾ. ਮਧੂ ਵਰਮਾ, ਡਾ. ਸੁਰਿੰਦਰ ਸ਼ਰਮਾ ਅਤੇ ਕਾਲਜ ਦਾ ਸਟਾਫ਼ ਵਿਸ਼ੇਸ਼ ਤੌਰ ’ਤੇ ਮੌਜੂਦ ਰਿਹਾ।
ਪਿਛਲੀ ਖ਼ਬਰ ਪਿੰਡ ਪੱਕਾ ਚਿਸ਼ਤੀ ਦੀ ਹੋਣਹਾਰ ਬੇਟੀ ਪ੍ਰਵੀਨ ਰਾਣੀ ਨੇ ਨੀਟ ਪ੍ਰੀਖਿਆ ਕੀਤੀ ਪਾਸ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ’ਚ... ਅਗਲੀ ਖ਼ਬਰ ਵਿਕਾਸ ਦੇ ਮਾਮਲੇ ’ਚ ਅਬੋਹਰ ਨਾਲ ਲਗਾਤਾਰ ਹੋ ਰਿਹਾ ਹੈ ਵਿਤਕਰਾ- ਸੰਦੀਪ ਜਾਖੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।