ਸਰਕਾਰੀ ਪ੍ਰਾਇਮਰੀ ਸਕੂਲ ਦਾ ਰਸਤਾ ਬਣਿਆ ਛੱਪੜ, ਖ਼ਸਤਾ- ਹਾਲ ਮਾਰਗ ਦੇ ਸੁਧਾਰ ਲਈ ਪ੍ਰਸ਼ਾਸਨ ਅਤੇ ਪੰਚਾਇਤ ਤੋਂ ਗੁਹਾਰ
ਅਬੋਹਰ, 18 ਸਤੰਬਰ (ਵਿਵੇਕ ਹੂੜੀਆ)- ਵਿਧਾਨ ਸਭਾ ਹਲਕਾ ਬੱਲੂਆਣਾ ਦੇ ਪਿੰਡ ਵਰਿਆਮ ਖੇੜਾ ਤੋਂ ਢੀਂਗਾ ਵਾਲੀ ਨੂੰ ਜੋੜਨ ਵਾਲਾ ਮੁੱਖ ਸੜਕੀ ਮਾਰਗ ਮੁਰੰਮਤ ਅਤੇ ਨਿਕਾਸੀ ਦੇ ਪੁਖ਼ਤਾ ਪ੍ਰਬੰਧਾਂ ਦੀ ਵਾਟ ਵੇਖ ਰਿਹਾ ਹੈ। ਸੜਕ ’ਚ ਪਏ ਡੂੰਘੇ ਖੱਡਿਆਂ ਅਤੇ ਨਾਲੀਆਂ ਦੇ ਖ਼ਰਾਬ ਹੋਣ ਕਾਰਨ ਗੰਦਾ ਪਾਣੀ ਲਗਾਤਾਰ ਸੜਕ ’ਤੇ ਵਹਿ ਰਿਹਾ ਹੈ।
ਢੀਂਗਾ ਵਾਲੀ ਨੂੰ ਜੋੜਨ ਵਾਲੇ ਮੁੱਖ ਮਾਰਗ ’ਤੇ ਖੜ੍ਹੇ ਗੰਦੇ ਪਾਣੀ ਤੇ ਚਿੱਕੜ ਵਿਚੋਂ ਲੰਘਣ ਲਈ ਮਜਬੂਰ ਸਕੂਲੀ ਬੱਚੇ ਤੇ ਪਿੰਡ ਵਾਸੀ। ਅਜੀਤ ਤਸਵੀਰ
19-09-2026