ਡੇਰਾ ਬਾਬਾ ਸੇਵਾ ਸਿੰਘ ਕਾਦਰਾਬਾਦ ਵਾਲੇ ਵਿਖੇ ਬਾਬਾ ਟਿੱਕਾ ਸਿੰਘ ਦੀ ਬਰਸੀ ਮਨਾਈ
ਜਲਾਲਾਬਾਦ, 18 ਸਤੰਬਰ (ਜਤਿੰਦਰ ਪਾਲ ਸਿੰਘ)- ਸਥਾਨਕ ਜਲਾਲਾਬਾਦ ਦੇ ਨਾਲ ਲੱਗਦੇ ਪਿੰਡ ਹਿਸਾਨ ਵਾਲਾ ਵਿਖੇ ਸਥਿਤ ਡੇਰਾ ਬਾਬਾ ਸੇਵਾ ਸਿੰਘ ਕਾਦਰਾਬਾਦ ਵਾਲੇ ਵਿਖੇ ਬਾਬਾ ਟਿੱਕਾ ਸਿੰਘ ਦੀ ਬਰਸੀ ਦਾ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਮਿਹਰਬਾਨ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ।
ਅਜੀਤ ਡੈਸਕ
19-09-2026