20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਗਣਪਤੀ ਬੱਪਾ ਦੇ ਭਜਨਾਂ ’ਤੇ ਝੂਮੇ ਸ਼ਰਧਾਲੂ

ਫ਼ਾਜ਼ਿਲਕਾ, 19 ਸਤੰਬਰ (ਦਵਿੰਦਰ ਪਾਲ ਸਿੰਘ)- ਗਾਂਧੀ ਨਗਰ ਪਾਰਕ ਵਾਲੀ ਗਲੀ ਵਿਚ ਸ੍ਰੀ ਗਣੇਸ਼ ਸੇਵਾ ਸੰਘ ਵਲੋਂ 6ਵਾਂ ਈਕੋ-ਫਰੈਂਡਲੀ ਸ੍ਰੀ ਗਣੇਸ਼ ਮਹੋਤਸਵ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਉਤਸਵ ਦੇ ਚੌਥੇ ਦਿਨ ਪੰਡਾਲ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂ ਪਹੁੰਚੇ ਤੇ ਗਣਪਤੀ ਬੱਪਾ ਦੀ ਭਗਤੀ ਵਿਚ ਰੰਗੇ ਨਜ਼ਰ ਆਏ।

6ਵੇਂ ਗਣੇਸ਼ ਮਹੋਤਸਵ ਦੌਰਾਨ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਕਰਦੇ ਹੋਏ ਸੰਘ ਦੇ ਅਹੁਦੇਦਾਰ। ਅਜੀਤ ਤਸਵੀਰ 20-09-2026
ਫ਼ਾਜ਼ਿਲਕਾ, 19 ਸਤੰਬਰ (ਦਵਿੰਦਰ ਪਾਲ ਸਿੰਘ)- ਗਾਂਧੀ ਨਗਰ ਪਾਰਕ ਵਾਲੀ ਗਲੀ ਵਿਚ ਸ੍ਰੀ ਗਣੇਸ਼ ਸੇਵਾ ਸੰਘ ਵਲੋਂ 6ਵਾਂ ਈਕੋ-ਫਰੈਂਡਲੀ ਸ੍ਰੀ ਗਣੇਸ਼ ਮਹੋਤਸਵ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਉਤਸਵ ਦੇ ਚੌਥੇ ਦਿਨ ਪੰਡਾਲ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂ ਪਹੁੰਚੇ ਤੇ ਗਣਪਤੀ ਬੱਪਾ ਦੀ ਭਗਤੀ ਵਿਚ ਰੰਗੇ ਨਜ਼ਰ ਆਏ। ਸੰਘ ਦੇ ਅਹੁਦੇਦਾਰਾਂ ਹਨੀ ਬਹਿਲ ਤੇ ਪਾਰਸ ਬਹਿਲ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗਣੇਸ਼ ਉਤਸਵ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਚੌਥੇ ਦਿਨ ਸ੍ਰੀ ਗਣਪਤੀ ਦੀ ਪੂਜਾ ਸਮਾਜ ਸੇਵੀ ਤੇ ਸਹਿਕਾਰੀ ਬੈਂਕ ਫ਼ਾਜ਼ਿਲਕਾ ਤੋਂ ਸੇਵਾ-ਮੁਕਤ ਤੇ ਸ੍ਰੀ ਮੈੜ੍ਹ ਰਾਜਪੂਤ ਸਭਾ ਦੇ ਪ੍ਰਧਾਨ ਰਾਜਿੰਦਰ ਵਰਮਾ, ਐਡਵੋਕੇਟ ਅਲੋਕ ਕਟਾਰੀਆ ਤੇ ਸ਼ੁਭਮ ਸਹਿਗਲ ਨੇ ਕਰਵਾਈ। ਇਸ ਮੌਕੇ ਫ਼ਾਜ਼ਿਲਕਾ ਨਗਰ ਕੌਂਸਲ ਦੀ ਪ੍ਰਧਾਨ ਸ੍ਰੀਮਤੀ ਅਨੀਤਾ ਜੈਰਥ, ਅਸ਼ੋਕ ਜੈਰਥ, ਮਨਜੀਤ ਗਾਂਧੀ, ਸੋਨੂੰ ਜੈਰਥ, ਪਵਨ ਜੈਰਥ ਤੇ ਚਾਣਕਿਆ ਸਕੂਲ ਦੇ ਪ੍ਰਿੰਸੀਪਲ ਸਮੇਤ ਸਮੂਹ ਸਟਾਫ਼ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਗਣਪਤੀ ਬੱਪਾ ਦੀ ਪੂਜਾ-ਅਰਚਨਾ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ। ਪ੍ਰੋਗਰਾਮ ਦੌਰਾਨ ਫ਼ਾਜ਼ਿਲਕਾ ਦੇ ਪ੍ਰਸਿੱਧ ਭਜਨ ਗਾਇਕ ਸਾਰਥਿਕ, ਸਾਂਚੀ ਗਰੋਵਰ, ਰਾਜੂਜਾਨ, ਪੱਲਵੀ ਅਗਰਵਾਲ, ਪ੍ਰਗਟ ਸ਼ੁੱਭ (ਅਬੋਹਰ) ਤੇ ਮਨਜਿੰਦਰ ਤਨੇਜਾ ਮਿਊਜ਼ੀਕਲ ਗਰੁੱਪ ਨੇ ਭਗਵਾਨ ਗਣੇਸ਼ ਦੇ ਭਜਨਾਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਪੇਸ਼ ਦਿੱਤੀਆਂ। ਭਜਨਾਂ ’ਤੇ ਸ਼ਰਧਾਲੂ ਝੂਮ ਉੱਠੇ ਤੇ ਪੂਰਾ ਪੰਡਾਲ ਜੈਕਾਰਿਆਂ ਨਾਲ ਗੂੰਜ ਉੱਠਿਆ। ਪ੍ਰੋਗਰਾਮ ਦੀ ਸਮਾਪਤੀ ’ਤੇ ਸ੍ਰੀਮਤੀ ਅਨੀਤਾ ਜੈਰਥ, ਅਸ਼ੋਕ ਜੈਰਥ, ਮਨਜੀਤ ਗਾਂਧੀ, ਸੋਨੂੰ ਜੈਰਥ, ਪਵਨ ਜੈਰਥ ਤੇ ਚਾਣਕਿਆ ਸਕੂਲ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸ੍ਰੀ ਗਣੇਸ਼ ਸੇਵਾ ਸੰਘ ਵਲੋਂ ਸ਼ਰਧਾਲੂਆਂ ਲਈ ਅਟੁੱਟ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਸੰਘ ਦੇ ਸੇਵਾਦਾਰ ਰੌਸ਼ਨ ਲਾਲ ਵਰਮਾ, ਨਰੇਸ਼ ਵਰਮਾ, ਵਿਜੇ ਮਦਾਨ, ਸ਼ੁਭਮ ਵਰਮਾ, ਵਿਸ਼ਾਲ ਸੇਤੀਆ, ਰਿਤੇਸ਼ ਸੇਤੀਆ, ਸਾਜਨ ਗਗਨੇਜਾ, ਆਸ਼ੂ ਕੱਕੜ, ਭੀਮਸੈਨ ਕਟਾਰੀਆ, ਅਸ਼ਵਨੀ ਸਹਿਗਲ, ਰਾਕੇਸ਼ ਖਾਮੀਜਾ, ਸੈਮ ਕਟਾਰੀਆ, ਨਵਲ ਮਨਚੰਦਾ, ਜਰਨੈਲ ਸਿੰਘ, ਨਿਤਿਨ ਗਰੋਵਰ, ਰਾਕੇਸ਼ ਵਰਮਾ, ਸ਼ਿਵਮ ਵਰਮਾ, ਰੋਹਤਾਸ਼ ਵਰਮਾ, ਵਿਕਰਮ ਚੌਹਾਨ, ਅਜੇ ਮੱਕੜ, ਅਸੀਮ ਗੁਲਬਧਰ, ਹਨੀ ਬਹਿਲ, ਅਸ਼ਵਨੀ ਵਰਮਾ, ਰਵੀ ਸ਼ਰਮਾ, ਸੰਦੀਪ, ਸੰਜੇ ਵਰਮਾ, ਅਜੇ ਗਰੋਵਰ, ਪੱਪੂ ਵਰਮਾ, ਵਾਸੂ ਸੁਖੀਜਾ, ਵੰਸ਼ ਸੁਖੀਜਾ, ਪਾਰਸ ਬਹਿਲ, ਜਸਕਰਨ ਬਹਿਲ, ਆਸ਼ਾ ਵਰਮਾ, ਮਨੀਸ਼ਾ ਸੁਖੀਜਾ, ਮਨੀਸ਼ ਵਰਮਾ, ਦੀਪਾਲੀ ਬਹਿਲ, ਸੰਤੋਸ਼ ਰਾਣੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਆਰਮੀ ਸਟੇਸ਼ਨ ਵਿਖੇ ਗਰੀਨ ਅਬੋਹਰ ਸੰਸਥਾ ਨੇ ਲਗਾਏ ਬੂਟੇ ਅਗਲੀ ਖ਼ਬਰ ਡੀ.ਏ.ਵੀ ਸਕੂਲ ਹਰੀਪੁਰਾ ਦੀਆਂ ਦੋ ਕਬੱਡੀ ਖਿਡਾਰਨਾਂ ਦੀ ਰਾਸ਼ਟਰੀ ਖੇਡਾਂ ਲਈ ਹੋਈ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।