ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਹੋਈ
ਫ਼ਾਜ਼ਿਲਕਾ, 7 ਅਕਤੂਬਰ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਦੇ ਸੁੰਦਰ ਆਸ਼ਰਮ ਵਿਖੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਆਲਮ ਸ਼ਾਹ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਲਗਭਗ 100 ਤੋਂ 110 ਡਾਕਟਰਾਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਬਲਾਕ ਪ੍ਰਧਾਨ ਨੇ ਸਮੂਹ ਡਾਕਟਰਾਂ ਨੂੰ ਸਾਫ਼-ਸੁਥਰੀ ਪ੍ਰੈਕਟਿਸ ਕਰਨ ਅਤੇ ਭਰੂਣ ਹੱਤਿਆ ਵਰਗੀ ਭੈੜੀ ਕੁਰੀਤੀ ਖ਼ਿਲਾਫ਼ ਜਾਗਰੂਕ ਹੋ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ।
ਅਜੀਤ ਡੈਸਕ
08-10-2026