11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਗੁਰਦੁਆਰਾ ਨਾਨਕਸਰ ਟੋਭਾ ਵਿਖੇ ਹੋਵੇਗਾ ਸਮਾਗਮ, ਸੰਗਤਾਂ ਨੂੰ ਸ਼ਮੂਲੀਅਤ ਦੀ ਅਪੀਲ

ਅਬੋਹਰ, 10 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ)- ਸ੍ਰੀ ਗੁਰੂ ਤੇਗ਼ ਬਹਾਦਰ ਸੇਵਾ ਸੁਸਾਇਟੀ ਅਬੋਹਰ ਵਲੋਂ ਨਾਮਵਰ ਪੰਥਕ ਪ੍ਰਚਾਰਕ ਪ੍ਰੋ. ਸਰਬਜੀਤ ਸਿੰਘ ਧੁੰਦਾ ਦੇ ਗੁਰਮਤਿ ਵਿਚਾਰ ਸਮਾਗਮ ਸੰਬੰਧੀ ਤਿਆਰੀਆਂ ਨੂੰ ਲੈ ਕੇ ਸੁੰਦਰ ਨਗਰੀ ਸਥਿਤ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਵਿਖੇ ਸੰਸਥਾ ਦੇ ਮੈਂਬਰਾਂ ਦੀ ਮੀਟਿੰਗ ਕੀਤੀ ਗਈ।

ਅਬੋਹਰ ਵਿਖੇ ਹੋਣ ਵਾਲੇ ਗੁਰਮਤਿ ਵਿਚਾਰ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਖ਼ਜ਼ਾਨਚੀ ਪਰਵਿੰਦਰ ਪਾਲ ਸਿੰਘ ਰਾਜਾ, ਕਰਨਲ ਗਾਬਾ, ਜਗਜੀਤ ਸਿੰਘ ਜੱਗਾ ਤੇ ਹੋਰ। ਤਸਵੀਰ-ਤੇਜਿੰਦਰ ਸਿੰਘ ਖ਼ਾਲਸਾ 11-10-2026
ਅਬੋਹਰ, 10 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ)- ਸ੍ਰੀ ਗੁਰੂ ਤੇਗ਼ ਬਹਾਦਰ ਸੇਵਾ ਸੁਸਾਇਟੀ ਅਬੋਹਰ ਵਲੋਂ ਨਾਮਵਰ ਪੰਥਕ ਪ੍ਰਚਾਰਕ ਪ੍ਰੋ.ਸਰਬਜੀਤ ਸਿੰਘ ਧੁੰਦਾ ਦੇ ਗੁਰਮਤਿ ਵਿਚਾਰ ਸਮਾਗਮ ਸੰਬੰਧੀ ਤਿਆਰੀਆਂ ਨੂੰ ਲੈ ਕੇ ਸੁੰਦਰ ਨਗਰੀ ਸਥਿਤ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਵਿਖੇ ਸੰਸਥਾ ਦੇ ਮੈਂਬਰਾਂ ਦੀ ਮੀਟਿੰਗ ਕੀਤੀ ਗਈ। ਇਸ ਦੌਰਾਨ ਸਮਾਗਮ ਦੇ ਪ੍ਰਬੰਧਾਂ ਤੇ ਪ੍ਰਚਾਰ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਵੱਖ-ਵੱਖ ਮੈਂਬਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਸੁਸਾਇਟੀ ਦੇ ਖ਼ਜ਼ਾਨਚੀ ਪਰਵਿੰਦਰ ਪਾਲ ਸਿੰਘ ਰਾਜਾ ਅਤੇ ਜਗਜੀਤ ਸਿੰਘ ਜੱਗਾ ਨੇ ਦੱਸਿਆ ਕਿ ਸੰਸਥਾ ਵਲੋਂ ਲੰਬੇ ਸਮੇਂ ਤੋਂ ਗੁਰਮਤਿ ਵਿਚਾਰ ਸਮਾਗਮਾਂ ਦੀ ਲੜੀ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਤੇ ਮੌਜੂਦਾ ਪੰਥਕ ਤੇ ਸਮਾਜਿਕ ਹਾਲਾਤ ਸਬੰਧੀ ਗੁਰਮਤਿ ਦੀ ਰੌਸ਼ਨੀ ਵਿਚ ਵਿਚਾਰ ਸਾਂਝੇ ਕਰਨ ਦੇ ਉਦੇਸ਼ ਨਾਲ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰੋ.ਸਰਬਜੀਤ ਸਿੰਘ ਧੁੰਦਾ ਨੂੰ ਵਿਸ਼ੇਸ਼ ਤੌਰ ’ਤੇ ਅਬੋਹਰ ਵਿਖੇ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਸਮਾਗਮ 23 ਅਕਤੂਬਰ ਨੂੰ ਸ਼ਾਮ 7 ਵਜੇ ਤੋਂ ਰਾਤ 9:30 ਵਜੇ ਤੱਕ ਗੁਰਦੁਆਰਾ ਨਾਨਕਸਰ ਟੋਭਾ ਵਿਖੇ ਹੋਵੇਗਾ। ਇਸ ਮੌਕੇ ਪ੍ਰਧਾਨ ਐਡਵੋਕੇਟ ਤੇਜਿੰਦਰ ਸਿੰਘ ਖ਼ਾਲਸਾ, ਖ਼ਜ਼ਾਨਚੀ ਪਰਵਿੰਦਰ ਪਾਲ ਸਿੰਘ ਰਾਜਾ, ਕਰਨਲ ਐੱਸ.ਪੀ.ਆਰ. ਗਾਬਾ, ਮਾਨ ਸਿੰਘ ਪਰੂਥੀ, ਗੁਰਵਿੰਦਰ ਸਿੰਘ ਵਿਪਨ, ਜਗਜੀਤ ਸਿੰਘ ਜੱਗਾ, ਜੋਗਾ ਸਿੰਘ ਭੁੱਲਰ, ਕੁਲਬੀਰ ਸਿੰਘ ਅਜੀਮਗੜ੍ਹ, ਤਰਸੇਮ ਸਿੰਘ ਧਰਾਂਗਵਾਲਾ, ਤੇਜਿੰਦਰ ਸਿੰਘ ਰਾਜਾ, ਪਰਮਿੰਦਰ ਸਿੰਘ ਹੈਪੀ ਅਜੀਮਗੜ੍ਹ, ਮਨਜੀਤ ਸਿੰਘ, ਸੁਰਿੰਦਰ ਸਿੰਘ, ਐਡਵੋਕੇਟ ਸੁਖਜੀਤ ਸਿੰਘ ਦਾਨੇਵਾਲੀਆ, ਐਡਵੋਕੇਟ ਇੰਦਰਪ੍ਰੀਤ ਸਿੰਘ ਸਿੱਧੂ, ਮਿਸਤਰੀ ਮਹਿੰਦਰ ਸਿੰਘ, ਗੁਰਮੀਤ ਸਿੰਘ ਪ੍ਰਜਾਪਤੀ, ਜਸਵਿੰਦਰ ਸਿੰਘ ਕਥੂਰੀਆ, ਚੰਨਪ੍ਰੀਤ ਸਿੰਘ ਖ਼ਾਲਸਾ, ਜਸ਼ਨਦੀਪ ਸਿੰਘ, ਅਰਸ਼ਦੀਪ ਸਿੰਘ, ਗੁੁਰਨੂਰ ਸਿੰਘ ਸਾਹਿਲ, ਅਵਤਾਰ ਸਿੰਘ ਡੰਗਰ ਖੇੜਾ, ਵਿਨੇ ਪ੍ਰਤਾਪ ਸਿੰਘ ਖ਼ਾਲਸਾ, ਬਲਜੀਤ ਸਿੰਘ, ਸਰਬਜੀਤ ਸਿੰਘ ਬੁਰਜ ਮੁਹਾਰ ਸਮੇਤ ਹੋਰ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਤਿੰਨ ਦਿਨਾ ਤੀਰਥ ਯਾਤਰਾ ਤੋਂ ਪਰਤੇ ਹਿੰਮਤਪੁਰਾ ਦੇ ਲੋਕ ਹੋਏ ਬਾਗੋ ਬਾਗ਼ ਅਗਲੀ ਖ਼ਬਰ ਗੋਪੀ ਚੰਦ ਕਾਲਜ ਦੀਆਂ ਵਿਦਿਆਰਥਣਾਂ ਨੇ ਵਿੱਦਿਅਕ ਦੌਰਾ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।