ਵਿਸ਼ਵਕਰਮਾ ਭਵਨ ਜਲਾਲਾਬਾਦ ਵਿਖੇ ਨਿਰਮਾਣ ਕਾਮਿਆਂ ਨੂੰ ਜਾਗਰੂਕ ਕਰਨ ਲਈ ਕੈਂਪ ਲਗਾਇਆ
ਜਲਾਲਾਬਾਦ, 10 ਅਕਤੂਬਰ (ਕਰਨ ਚੁਚਰਾ)-ਕੰਸਟਰੱਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਏਟਕ ਵਲ ਸਥਾਨਕ ਵਿਸ਼ਵਕਰਮਾ ਭਵਨ ਵਿਖੇ ਨਿਰਮਾਣ ਕਾਮਿਆਂ ਨੂੰ ਜਾਗਰੂਕ ਕਰਨ ਲਈ ਇਕ ਕੈਂਪ ਮਿਸਤਰੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਸਿੰਘ ਟਿਵਾਣਾ ਦੀ ਅਗਵਾਈ ’ਚ ਲਗਾਇਆ ਗਿਆ। ਕੈਂਪ ਦਾ ਉਦਘਾਟਨ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਫ਼ਾਜ਼ਿਲਕਾ ਦੇ ਪ੍ਰਧਾਨ ਨਰਿੰਦਰ ਢਾਬਾਂ ਵਲੋਂ ਕੀਤਾ ਗਿਆ।
ਜਲਾਲਾਬਾਦ, 10 ਅਕਤੂਬਰ (ਕਰਨ ਚੁਚਰਾ)-ਕੰਸਟਰੱਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਏਟਕ ਵਲ ਸਥਾਨਕ ਵਿਸ਼ਵਕਰਮਾ ਭਵਨ ਵਿਖੇ ਨਿਰਮਾਣ ਕਾਮਿਆਂ ਨੂੰ ਜਾਗਰੂਕ ਕਰਨ ਲਈ ਇਕ ਕੈਂਪ ਮਿਸਤਰੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਸਿੰਘ ਟਿਵਾਣਾ ਦੀ ਅਗਵਾਈ ’ਚ ਲਗਾਇਆ ਗਿਆ। ਕੈਂਪ ਦਾ ਉਦਘਾਟਨ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਫ਼ਾਜ਼ਿਲਕਾ ਦੇ ਪ੍ਰਧਾਨ ਨਰਿੰਦਰ ਢਾਬਾਂ ਵਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਕੈਂਪ ਉਸਾਰੀ ਕਿਰਤੀਆਂ ਦੇ ਜੀਵਨ ਨਿਰਬਾਹ ਵਿਚ ਇੱਕ ਵੱਡੀ ਆਰਥਿਕ ਮਦਦ ਕਰਨ ਵਿਚ ਸਹਾਇਤਾ ਕਰੇਗਾ। ਸਾਥੀ ਨਰਿੰਦਰ ਢਾਬਾਂ ਤੇ ਰਾਜ ਮਿਸਤਰੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਸਿੰਘ ਟਿਵਾਣਾ ਨੇ ਕਿਹਾ ਕਿ ਯੂਨੀਅਨ ਰਾਹੀਂ ਜਥੇਬੰਦ ਹੋਣ ਨਾਲ ਖੱਜਲ ਖ਼ੁਆਰੀ ਤੇ ਆਰਥਿਕ ਲੁੱਟ ਤੋਂ ਰਾਹਤ ਮਿਲਦੀ ਹੈ। ਬੀ.ਓ.ਸੀ. ਡਬਲਯੂ ਵੈੱਲਫੇਅਰ ਬੋਰਡ ਵੱਲੋਂ ਮਿਲਦੇ ਫ਼ਾਇਦਿਆਂ/ ਲਾਭਾਂ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਯੂਨੀਅਨ ਦੇ ਡਿਪਟੀ ਜਨਰਲ ਸੈਕਟਰੀ ਐਡਵੋਕੇਟ ਪਰਮਜੀਤ ਢਾਬਾਂ ਤੇ ਜ਼ਿਲ੍ਹਾ ਸਕੱਤਰ ਸੋਨਾ ਧੁੰਨਕੀਆਂ ਵਲੋਂ ਦਿੱਤੀ ਗਈ। ਐਡਵੋਕੇਟ ਢਾਬਾਂ ਤੇ ਸੋਨਾ ਧੁੰਨਕੀਆਂ ਨੇ ਕੈਂਪ ’ਚ ਹਾਜ਼ਰ ਰਾਜ ਮਿਸਤਰੀ, ਇਲੈਕਟਰੀਸ਼ਨ, ਪਲੰਬਰ, ਕਾਰ ਪੇਂਟਰ, ਪੱਥਰ, ਟਾਈਲਾਂ ਲਾਉਣ ਤੇ ਪੇਂਟ ਕਰਨ ਵਾਲੇ ਤੇ ਹੋਰ ਹਾਜ਼ਰ ਕਿਰਤੀਆਂ ਨੂੰ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ। ਕੈਂਪ ਦੌਰਾਨ ਹੋਰਨਾਂ ਤੋਂ ਇਲਾਵਾ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਸੋਨਾ ਧੁੰਨਕੀਆਂ, ਬਲਾਕ ਜਲਾਲਾਬਾਦ ਦੇ ਪ੍ਰਧਾਨ ਹਰਚਰਨ ਪਾਲੀ ਵਾਲਾ, ਕਰਨੈਲ ਬੱਗੇ ਕੇ, ਸਰਬ ਭਾਰਤ ਨੌਜਵਾਨ ਸਭਾ ਦੇ ਬਲਾਕ ਮੀਤ ਸਕੱਤਰ ਧਰਮਿੰਦਰ ਮੁਰਕ ਵਾਲਾ, ਸੰਦੀਪ ਜੋਧਾ, ਬਲਵਿੰਦਰ ਘੁਰੀ, ਅਰਸ਼ਦੀਪ ਸਰਾਰੀ, ਗੁਲਜ਼ਾਰ ਗਹਿਲੇਵਾਲਾ, ਸੋਹਨ ਬਸਤੀ ਸੁਕੜ ਚੱਕ ਤੇ ਏ.ਆਈ.ਐਸ.ਐਫ. ਦੇ ਆਗੂ ਗੁਰਪਿੰਦਰ ਠਠੇਰਾਂ ਤੇ ਰਾਜ ਟਾਹਲੀ ਵਾਲਾ ਨੇ ਵੀ ਸੰਬੋਧਨ ਕੀਤਾ।