ਬੰਬੇ ਇੰਸਟੀਚਿਊਟ ਅਬੋਹਰ ਵਿਖੇ ਵਿਸ਼ੇਸ਼ ਕੈਂਪ ਅੱਜ
ਅਬੋਹਰ, 24 ਅਕਤੂਬਰ (ਵਿਵੇਕ ਹੂੜੀਆ)- ਨਸ਼ੇ ਦੀ ਸਮੱਸਿਆ ਤੋਂ ਜੂਝ ਰਹੇ ਲੋਕਾਂ ਨੂੰ ਮੁਫ਼ਤ ਇਲਾਜ ਤੇ ਯੋਗ ਮਾਰਗਦਰਸ਼ਨ ਦੇ ਕੇ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਦੇ ਉਦੇਸ਼ ਨਾਲ ਅੱਜ ਐਤਵਾਰ ਨੂੰ ਬੰਬੇ ਇੰਸਟੀਚਿਊਟ ਅਬੋਹਰ ਵਿਖੇ ਇਕ ਵਿਸ਼ੇਸ਼ ਮੁਫ਼ਤ ਕੈਂਪ ਲਗਾਇਆ ਜਾ ਰਿਹਾ ਹੈ। ਗਗਨ ਚੁੱਘ ਨੇ ਦੱਸਿਆ ਕਿ ਇਹ ਕੈਂਪ ਐਤਵਾਰ ਨੂੰ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਬੰਬੇ ਇੰਸਟੀਚਿਊਟ (ਗਲੀ ਨੰਬਰ 6, ਪਟੇਲ ਪਾਰਕ ਦੇ ਨੇੜੇ) ਵਿਖੇ ਜਾਵੇਗਾ ਜਿਸ ਵਿਚ ਮਰੀਜ਼ਾਂ ਤੋਂ ਕੋਈ ਫ਼ੀਸ ਨਹੀਂ ਲਈ ਜਾਵੇਗੀ।
ਅਜੀਤ ਡੈਸਕ
25-10-2026