21 ਅਕਤੂਬਰ ਤੋਂ ਲਾਪਤਾ 5ਵੀਂ ਜਮਾਤ ਦੇ ਵਿਦਿਆਰਥੀ ਅਰਮਾਨ ਦਾ ਤਿੰਨ ਦਿਨ ਬੀਤਣ ਬਾਅਦ ਵੀ ਨਹੀਂ ਲੱਗਿਆ ਕੋਈ ਸੁਰਾਗ
ਅਬੋਹਰ, 24 ਅਕਤੂਬਰ(ਵਿਵੇਕ ਹੂੜੀਆ)-ਸਥਾਨਕ ਮੁਹੱਲਾ ਰਾਮ ਨਗਰ ਦੀ ਗਲੀ ਨੰਬਰ-2 ਤੋਂ 21 ਅਕਤੂਬਰ ਤੋਂ ਲਾਪਤਾ ਹੋਏ 5ਵੀਂ ਜਮਾਤ ਦੇ 13 ਸਾਲਾ ਵਿਦਿਆਰਥੀ ਅਰਮਾਨ ਦਾ ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ। ਬੱਚੇ ਦੇ ਅਚਾਨਕ ਲਾਪਤਾ ਹੋਣ ਕਾਰਨ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਤੇ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਬੱਚੇ ਦੀ ਭਾਲ ਲਈ ਮਦਦ ਦੀ ਗੁਹਾਰ ਲਗਾਈ ਹੈ।
ਅਜੀਤ ਡੈਸਕ
25-10-2026