25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਪਿੰਡ ਜੌੜਕੀ ਅੰਧੇ ਵਾਲੀ ਦੀ ਟੁੱਟੀ ਸੜਕ ਦੇ ਰਹੀ ਹਾਦਸਿਆਂ ਨੂੰ ਸੱਦਾ

ਫ਼ਾਜ਼ਿਲਕਾ, 24 ਅਕਤੂਬਰ (ਦਵਿੰਦਰ ਪਾਲ ਸਿੰਘ)- ਤਹਿਸੀਲ ਫ਼ਾਜ਼ਿਲਕਾ ਅਤੇ ਹਲਕਾ ਜਲਾਲਾਬਾਦ ਦੇ ਪਿੰਡ ਜੌੜਕੀ ਅੰਧੇ ਵਾਲੀ ਵਿਚੋਂ ਲੰਘਦੀ ਪ੍ਰਧਾਨ ਮੰਤਰੀ ਸੜਕ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਖਸਤਾ ਹਾਲਤ ਵਿਚ ਪਈ ਹੈ, ਜੋ ਕਿਸੇ ਵੀ ਵੇਲੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਵਾਟਰ ਵਰਕਸ ਵਿਭਾਗ ਵਲੋਂ ਪਾਣੀ ਦੀ ਪਾਈਪਲਾਈਨ ਪਾਉਣ ਲਈ ਜੇ.

ਅਜੀਤ ਡੈਸਕ 25-10-2026
ਫ਼ਾਜ਼ਿਲਕਾ, 24 ਅਕਤੂਬਰ (ਦਵਿੰਦਰ ਪਾਲ ਸਿੰਘ)- ਤਹਿਸੀਲ ਫ਼ਾਜ਼ਿਲਕਾ ਅਤੇ ਹਲਕਾ ਜਲਾਲਾਬਾਦ ਦੇ ਪਿੰਡ ਜੌੜਕੀ ਅੰਧੇ ਵਾਲੀ ਵਿਚੋਂ ਲੰਘਦੀ ਪ੍ਰਧਾਨ ਮੰਤਰੀ ਸੜਕ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਖਸਤਾ ਹਾਲਤ ਵਿਚ ਪਈ ਹੈ, ਜੋ ਕਿਸੇ ਵੀ ਵੇਲੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਵਾਟਰ ਵਰਕਸ ਵਿਭਾਗ ਵਲੋਂ ਪਾਣੀ ਦੀ ਪਾਈਪਲਾਈਨ ਪਾਉਣ ਲਈ ਜੇ.ਸੀ.ਬੀ.ਨਾਲ ਸੜਕ ਦਾ ਇਕ ਹਿੱਸਾ ਪੁੱਟਿਆ ਗਿਆ ਸੀ, ਪਰ ਕੰਮ ਮੁਕੰਮਲ ਹੋਣ ਤੋਂ ਬਾਅਦ ਵੀ ਸੜਕ ਦੀ ਮੁਰੰਮਤ ਨਹੀਂ ਕੀਤੀ ਗਈ। ਸੜਕ ਕਿਨਾਰੇ ਰਹਿਣ ਵਾਲੇ ਲੋਕਾਂ ਦਾ ਦੋਸ਼ ਹੈ ਕਿ ਠੇਕੇਦਾਰ ਵਲੋਂ ਮਿੱਟੀ ਅਤੇ ਪੱਥਰਾਂ ਦੇ ਢੇਰ ਓਵੇਂ ਹੀ ਛੱਡ ਦਿੱਤੇ ਗਏ ਹਨ, ਜਿਸ ਕਾਰਨ ਲੰਘਣ ਵਾਲੇ ਵਾਹਨਾਂ ਨੂੰ ਸਾਈਡ ਲੈਣੀ ਵੀ ਔਖੀ ਹੋ ਜਾਂਦੀ ਹੈ। ਨਾ ਤਾਂ ਵਾਟਰ ਵਰਕਸ ਵਿਭਾਗ ਨੇ ਇਸ ਨੂੰ ਪੱਧਰਾ ਕਰਨ ਦੀ ਜ਼ਿੰਮੇਵਾਰੀ ਸਮਝੀ ਤੇ ਨਾ ਹੀ ਮੰਡੀ ਬੋਰਡ/ਸੜਕ ਵਿਭਾਗ ਨੇ ਇਸ ਦੀ ਦੁਬਾਰਾ ਮੁਰੰਮਤ ਕਰਵਾਈ। ਪਿੰਡ ਵਾਸੀਆਂ ਮਨਜਿੰਦਰ ਸਿੰਘ ਜੌੜਕੀ, ਜਗਦੀਸ਼ ਲਾਲ, ਕੁਲਵਿੰਦਰ ਸਿੰਘ, ਪਾਲ ਮਸੀਹ ਤੇ ਸੁਖਮੰਦਰ ਸਿੰਘ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇ ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਟੁੱਟੀ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਤਾਂ ਜੋ ਕਿਸੇ ਵੀ ਅਣਹੋਣੀ ਘਟਨਾ ਤੋਂ ਬਚਾਅ ਹੋ ਸਕੇ।
ਪਿਛਲੀ ਖ਼ਬਰ ਲੈਂਡ ਮਾਰਟਗੇਜ ਬੈਂਕ ਦੇ ਚੇਅਰਮੈਨ ਗੁਰਜੀਤ ਗਿੱਲ ਕੋੜਿਆਂਵਾਲੀ ਨੇ ਪੰਜਾਬ ਕਾਂਗਰਸ ਪ੍ਰਧਾਨ ਨਾਲ ਕੀਤੀ ਵਿਚਾਰ-ਚਰਚਾ ਅਗਲੀ ਖ਼ਬਰ ਇੰਪੀਰੀਅਲ ਇੰਟਰਨੈਸ਼ਨਲ ਸਕੂਲ ’ਚ ਸਨਮਾਨ ਸਮਾਰੋਹ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।