ਸੜਕ ਸੁਰੱਖਿਆ ਨੂੰ ਪਹਿਲ ਦੇਣ ਕੰਬਾਈਨ ਮਾਲਕ ਤੇ ਡਰਾਈਵਰ- ਡਾ. ਸਤਵੀਰ ਸਿੰਘ
ਮੁੱਦਕੀ, 24 ਅਕਤੂਬਰ (ਭਾਰਤ ਭੂਸ਼ਨ ਅਗਰਵਾਲ)- ਬੀਤੀ ਦਿਨ ਪਿੰਡ ਟਹਿਣਾ ਵਿਖੇ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ 2 ਨੌਜਵਾਨਾਂ ਦੀ ਮੌਤ ਤੇ ਇਕ ਹੋਰ ਨੌਜਵਾਨ ਦੇ ਜ਼ਖ਼ਮੀ ਹੋਣ ਦੀ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਡਾ. ਸਤਵੀਰ ਸਿੰਘ ਮਿਰਜ਼ੇ ਕੇ ਨੇ ਸਮੂਹ ਕੰਬਾਈਨ ਮਾਲਕਾਂ, ਡਰਾਈਵਰਾਂ ਤੇ ਕਿਸਾਨਾਂ ਨੂੰ ਸੜਕ ਸੁਰੱਖਿਆ ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।
ਅਜੀਤ ਡੈਸਕ
25-10-2026