03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਰਿਟਾਇਰਡ ਆਫ਼ੀਸਰਜ਼ ਐਸੋਸੀਏਸ਼ਨ ਵਲੋਂ ਵੰਡਿਆ ਮਹੀਨਾਵਾਰ ਰਾਸ਼ਨ

ਫ਼ਾਜ਼ਿਲਕਾ, 2 ਨਵੰਬਰ(ਦਵਿੰਦਰ ਪਾਲ ਸਿੰਘ)-ਲੋੜਵੰਦ ਪਰਿਵਾਰਾਂ ਦੀ ਸਹਾਇਤਾ ਲਈ ਰਿਟਾਇਰਡ ਆਫ਼ੀਸਰਜ਼ ਐਸੋਸੀਏਸ਼ਨ ਵਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਨੂੰ ਅੱਗੇ ਵਧਾਉਂਦਿਆਂ ਸ੍ਰੀ ਸਨਾਤਨ ਧਰਮ ਅਰੋੜਵੰਸ਼ ਗੀਤਾ ਭਵਨ ਮੰਦਰ ਵਿਖੇ ਰਾਸ਼ਨ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਐਸੋਸੀਏਸ਼ਨ ਦੇ ਚੇਅਰਮੈਨ ਹੰਸਰਾਜ ਸ਼ਰਮਾ ਦੇ ਪਰਿਵਾਰ ਦੇ ਸਹਿਯੋਗ ਨਾਲ ਇਹ ਸੇਵਾ ਕਾਰਜ ਸੰਪੂਰਨ ਹੋਇਆ, ਜਿਸ ਦੌਰਾਨ 131 ਲੋੜਵੰਦ, ਬੇਸਹਾਰਾ ਅਤੇ ਵਿਧਵਾ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ।

ਅਜੀਤ ਡੈਸਕ 03-11-2026
ਫ਼ਾਜ਼ਿਲਕਾ, 2 ਨਵੰਬਰ(ਦਵਿੰਦਰ ਪਾਲ ਸਿੰਘ)-ਲੋੜਵੰਦ ਪਰਿਵਾਰਾਂ ਦੀ ਸਹਾਇਤਾ ਲਈ ਰਿਟਾਇਰਡ ਆਫ਼ੀਸਰਜ਼ ਐਸੋਸੀਏਸ਼ਨ ਵਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਨੂੰ ਅੱਗੇ ਵਧਾਉਂਦਿਆਂ ਸ੍ਰੀ ਸਨਾਤਨ ਧਰਮ ਅਰੋੜਵੰਸ਼ ਗੀਤਾ ਭਵਨ ਮੰਦਰ ਵਿਖੇ ਰਾਸ਼ਨ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਐਸੋਸੀਏਸ਼ਨ ਦੇ ਚੇਅਰਮੈਨ ਹੰਸਰਾਜ ਸ਼ਰਮਾ ਦੇ ਪਰਿਵਾਰ ਦੇ ਸਹਿਯੋਗ ਨਾਲ ਇਹ ਸੇਵਾ ਕਾਰਜ ਸੰਪੂਰਨ ਹੋਇਆ, ਜਿਸ ਦੌਰਾਨ 131 ਲੋੜਵੰਦ, ਬੇਸਹਾਰਾ ਅਤੇ ਵਿਧਵਾ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਹ ਰਾਸ਼ਨ ਵੰਡ ਸਮਾਰੋਹ ਚੇਅਰਮੈਨ ਹੰਸਰਾਜ ਸ਼ਰਮਾ ਦੀ ਸਵਰਗੀ ਪਤਨੀ ਪ੍ਰਿੰਸੀਪਲ ਸਰਿਤਾ ਸ਼ਰਮਾ ਦੀ ਯਾਦ ਵਿਚ ਆਯੋਜਿਤ ਕੀਤਾ ਗਿਆ, ਜਿਸ ਵਿਚ ਉਨ੍ਹਾਂ ਦੇ ਸਪੁੱਤਰ ਸੰਜੇ ਪਾਂਡੇ ਸ਼ੈਂਕ ਉਚੇਚੇ ਤੌਰ ’ਤੇ ਸ਼ਾਮਲ ਹੋਏ। ਮੰਦਰ ਕਮੇਟੀ ਵਲੋਂ ਸੰਜੇ ਪਾਂਡੇ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਇਸ ਨੇਕ ਕਾਰਜ ਲਈ ਧੰਨਵਾਦ ਪ੍ਰਗਟਾਇਆ ਗਿਆ। ਗੀਤਾ ਭਵਨ ਮੰਦਰ ਦੇ ਮੀਤ ਪ੍ਰਧਾਨ ਅਸ਼ਵਨੀ ਕੁਮਾਰ ਕੁੱਕੜ ਅਤੇ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਜੁਨੇਜਾ ਨੇ ਦੱਸਿਆ ਕਿ ਪ੍ਰਧਾਨ ਸੁਰਿੰਦਰ ਅਹੂਜਾ ਦੀ ਪ੍ਰੇਰਨਾ ਨਾਲ ਮੰਦਰ ਵਲੋਂ ਪਿਛਲੇ ਕਈ ਸਾਲਾਂ ਤੋਂ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਵੰਡਿਆ ਜਾ ਰਿਹਾ ਹੈ। ਸ੍ਰੀ ਜੁਨੇਜਾ ਨੇ ਚੇਅਰਮੈਨ ਸ੍ਰੀ ਸ਼ਰਮਾ ਦੇ ਪਰਿਵਾਰ ਦਾ ਧੰਨਵਾਦ ਕੀਤਾ। ਰਾਸ਼ਨ ਵੰਡਣ ਤੋਂ ਪਹਿਲਾਂ ਮੰਦਰ ਦੇ ਪੁਜਾਰੀ ਪੰਡਿਤ ਜਗਦੀਸ਼ ਸ਼ਾਸਤਰੀ ਨੇ ਪੂਜਾ ਅਤੇ ਆਰਤੀ ਕਰਵਾਈ। ਇਸ ਮੌਕੇ ਐਸੋਸੀਏਸ਼ਨ ਵਲੋਂ ਅਸ਼ਵਨੀ ਅਹੂਜਾ, ਮਹਿੰਦਰ ਤ੍ਰਿਪਾਠੀ, ਓ.ਪੀ.ਸਚਦੇਵਾ, ਇੰਜੀ. ਸੁਸ਼ੀਲ ਸ਼ਰਮਾ, ਜੈ ਲਾਲ, ਇੰਜੀ. ਬਾਬੂ ਲਾਲ ਅਰੋੜਾ, ਭਾਰਤ ਭੂਸ਼ਨ ਗਰਗ, ਡਾ.ਅਨਿਲ ਪਾਠਕ, ਸੁਭਾਸ਼ ਅਰੋੜਾ, ਆਤਮਾ ਸਿੰਘ ਸੇਖੋਂ, ਪਰਮਜੀਤ ਸਿੰਘ, ਰਮੇਸ਼ ਸ਼ਰਮਾ, ਐਨ.ਕੇ.ਖੰਨਾ, ਅਸ਼ਵਨੀ ਗਰੋਵਰ ਅਤੇ ਮੰਦਰ ਕਮੇਟੀ ਤੋਂ ਅਸ਼ੋਕ ਸੁਖੀਜਾ, ਪ੍ਰਵੇਸ਼ ਵਧੇਰਾ, ਹਰੀਕ੍ਰਿਸ਼ਨ ਭਾਟੀਆ, ਸੰਦੀਪ ਕਟਾਰੀਆ, ਵਿਜੇ ਵਢੇਰਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗੋਲਡੀ ਕੰਬੋਜ ਇਕ ਵਾਰ ਫਿਰ ਜਲਾਲਾਬਾਦ ਤੋਂ ਜਿੱਤ ਕੇ ਇਤਿਹਾਸ ਰਚਣਗੇ- ਪ੍ਰਦੀਪ ਚੁੱਘ, ਅੰਕੁਸ਼ ਮੁਟਨੇਜਾ ਅਗਲੀ ਖ਼ਬਰ ਪੰਜਾਬ ਰਾਜ ਨੋ ਟੋਬੈਕੋ ਦਿਵਸ ਸੰਬੰਧੀ ਜ਼ਿਲ੍ਹਾ ਪੱਧਰੀ ਬੈਠਕ ਆਯੋਜਿਤ ਕੋਟਪਾ ਐਕਟ ਨੂੰ ਜ਼ਿਲ੍ਹੇ ’ਚ ਪ੍ਰਭਾਵਸ਼ਾਲੀ ਢੰਗ ਨਾਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।