06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਛੇਵੀਂ ਫ਼ਿਰੋਜ਼ਪੁਰ ਬੈਡਮਿੰਟਨ ਲੀਗ ਵਿਚ ਫ਼ੀਨਿਕਸ ਸਕੂਐਡ, ਬਲੇਜ਼ ਫਾਲਕਨਜ਼ ਅਤੇ ਪਾਵਰ ਬਲਾਸਟਰਜ਼ ਨੇ ਮਾਰੀ ਬਾਜ਼ੀ

ਫ਼ਿਰੋਜ਼ਪੁਰ, 5 ਨਵੰਬਰ (ਗੁਰਿੰਦਰ ਸਿੰਘ)-ਬੈਡਮਿੰਟਨ ਲਵਰਜ਼ ਕਲੱਬ ਵਲੋਂ ਛੇਵਾਂ ਜੂਨੀਅਰ ਅਤੇ ਸਬ ਜੂਨੀਅਰ ਫ਼ਿਰੋਜ਼ਪੁਰ ਬੈਡਮਿੰਟਨ ਲੀਗ ਟੂਰਨਾਮੈਂਟ ਸਥਾਨਕ ਫ਼ਿਰੋਜ਼ਪੁਰ ਬੈਡਮਿੰਟਨ ਅਕੈਡਮੀ, ਕੇ. ਵੀ.

ਫਿਰੋਜ਼ਪੁਰ ਬੈਡਮਿੰਟਨ ਲੀਗ ਵਿਚ ਜੇਤੂ ਟੀਮਾਂ ਦੇ ਖਿਡਾਰੀ ਖੁਸ਼ੀ ਪ੍ਰਗਟ ਕਰਦੇ ਹੋਏ। ਤਸਵੀਰ-ਗੁਰਿੰਦਰ ਸਿੰਘ 06-11-2026
ਫ਼ਿਰੋਜ਼ਪੁਰ, 5 ਨਵੰਬਰ (ਗੁਰਿੰਦਰ ਸਿੰਘ)-ਬੈਡਮਿੰਟਨ ਲਵਰਜ਼ ਕਲੱਬ ਵਲੋਂ ਛੇਵਾਂ ਜੂਨੀਅਰ ਅਤੇ ਸਬ ਜੂਨੀਅਰ ਫ਼ਿਰੋਜ਼ਪੁਰ ਬੈਡਮਿੰਟਨ ਲੀਗ ਟੂਰਨਾਮੈਂਟ ਸਥਾਨਕ ਫ਼ਿਰੋਜ਼ਪੁਰ ਬੈਡਮਿੰਟਨ ਅਕੈਡਮੀ, ਕੇ.ਵੀ.ਐਮ. ਅਸਟੇਟ-1, ਕੱਚਾ ਜ਼ੀਰਾ ਰੋਡ ਵਿਖੇ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਟੂਰਨਾਮੈਂਟ ਵਿਚ ਸਬ ਜੂਨੀਅਰ ਵਰਗ ਵਿਚ ਫ਼ੀਨਿਕਸ ਸਕੂਐਡ, ਜੂਨੀਅਰ ਮੁੰਡਿਆਂ ਵਿਚ ਬਲੇਜ਼ ਫਾਲਕਨਜ਼ ਅਤੇ ਜੂਨੀਅਰ ਕੁੜੀਆਂ ਵਿਚ ਪਾਵਰ ਬਲਾਸਟਰਜ਼ ਦੀਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖ਼ਿਤਾਬ ਆਪਣੇ ਨਾਂ ਕੀਤੇ। ਟੂਰਨਾਮੈਂਟ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਅਹੁਦੇਦਾਰ ਤਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਾਲ ਪਹਿਲੀ ਵਾਰ ਲੀਗ ਦੇ ਮੁਕਾਬਲੇ ਇਨਡੋਰ ਹਾਲ ਵਿਚ ਕਰਵਾਏ ਗਏ, ਜਿਸ ਲਈ ਉਹ ਜਸਵਿੰਦਰ ਸਿੰਘ ਅਤੇ ਮਨਮੀਤ ਕੌਰ ਦੇ ਵਿਸ਼ੇਸ਼ ਧੰਨਵਾਦੀ ਹਨ। ਕੈਨੇਡਾ ਨਿਵਾਸੀ ਸਰਵਪ੍ਰੀਤ ਕੌਰ ਨੈਸ਼ਨਲ ਗੋਲਡ ਮੈਡਲਿਸਟ ਅਤੇ ਨਿਊਜ਼ੀਲੈਂਡ ਨਿਵਾਸੀ ਅਸ਼ਵਿੰਦਰ ਸਿੰਘ ਨੈਸ਼ਨਲ ਖਿਡਾਰੀ ਦੇ ਸਹਿਯੋਗ ਨਾਲ ਕਰਵਾਏ ਗਏ ਟੂਰਨਾਮੈਂਟ ਵਿਚ ਸਬ ਜੂਨੀਅਰ ਵਰਗ ਦੀਆਂ ਅੱਠ ਅਤੇ ਜੂਨੀਅਰ ਮੁੰਡਿਆਂ ਅਤੇ ਕੁੜੀਆਂ ਦੀਆਂ ਛੇ-ਛੇ ਟੀਮਾਂ ਨੇ ਭਾਗ ਲਿਆ। ਸਬ ਜੂਨੀਅਰ ਵਰਗ ਦੇ ਫਾਈਨਲ ਵਿਚ ਕਪਤਾਨ ਭਵਿਤ ਜੈਨ ਦੀ ਅਗਵਾਈ ਵਾਲੀ ਫ਼ੀਨਿਕਸ ਸਕੂਐਡ ਨੇ ਫਾਲਕਨ ਫੋਰਸ ਨੂੰ ਹਰਾ ਕੇ ਜਿੱਤ ਦਰਜ ਕੀਤੀ। ਜੂਨੀਅਰ ਮੁੰਡਿਆਂ ਦੇ ਫਾਈਨਲ ਵਿਚ ਕਪਤਾਨ ਅਰਮਨਪ੍ਰੀਤ ਦੀ ਟੀਮ ਬਲੇਜ਼ ਫਾਲਕਨਜ਼ ਨੇ ਥੰਡਰ ਹਾਕਸ ਨੂੰ ਅਤੇ ਜੂਨੀਅਰ ਕੁੜੀਆਂ ਦੇ ਫਾਈਨਲ ਵਿਚ ਯਸ਼ਿਕਾ ਦੀ ਟੀਮ ਪਾਵਰ ਬਲਾਸਟਰਜ਼ ਨੇ ਸ਼ਟਲ ਸਟਾਰਜ਼ ਨੂੰ ਮਾਤ ਦੇ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਵਿਅਕਤੀਗਤ ਪ੍ਰਦਰਸ਼ਨ ਵਿਚ ਸਬ ਜੂਨੀਅਰ ਵਰਗ ਦਾ ਸਿੰਗਲਜ਼ ਪਲੇਅਰ ਆਫ਼ ਦਾ ਟੂਰਨਾਮੈਂਟ ਗੌਰਵ ਢੀਂਗਰਾ, ਜੂਨੀਅਰ ਮੁੰਡਿਆਂ ਵਿਚ ਅਰਮਾਨਪ੍ਰੀਤ ਸਿੰਘ ਅਤੇ ਕੁੜੀਆਂ ਵਿਚ ਹਰਕੀਰਤ ਕੌਰ ਨੂੰ ਚੁਣਿਆ ਗਿਆ। ਡਬਲਜ਼ ਵਰਗ ਵਿਚ ਮਾਨਵ ਅਤੇ ਅਨੁਰਾਗ ਰਾਏ, ਹਾਰਦਿਕ ਤੋਰਾ ਅਤੇ ਕਿਆਨ ਥਾਪਾ ਅਤੇ ਅਕਸ਼ਿਤਾ ਡੇਮਰਾ ਅਤੇ ਅਦਵਿਤਾ ਨੇ ਇਹ ਸਨਮਾਨ ਹਾਸਲ ਕੀਤਾ। ਸਮਾਪਤੀ ਸਮਾਰੋਹ ਦੌਰਾਨ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਾਰੇ ਖਿਡਾਰੀਆਂ ਨੂੰ ਟੀ-ਸ਼ਰਟਾਂ ਵੀ ਦਿੱਤੀਆਂ ਗਈਆਂ। ਨਾਰੀ ਬਾਏ ਸਾਨੀਆ ਫ਼ਿਰੋਜ਼ਪੁਰ ਛਾਉਣੀ ਵਲੋਂ ਸਾਰੀਆਂ ਟੀਮਾਂ ਨੂੰ ਮੈਡਲ ਦਿੱਤੇ ਗਏ। ਇਸ ਮੌਕੇ ਰਣਜੀਤ ਸਿੰਘ ਖਾਲਸਾ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਖੇਡਾਂ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਬੇਹੱਦ ਜ਼ਰੂਰੀ ਹਨ। ਉਨ੍ਹਾਂ ਬੱਚਿਆਂ ਨੂੰ ਮੋਬਾਈਲ ਦੀ ਵਰਤੋਂ ਘਟਾ ਕੇ ਖੇਡਾਂ ਨਾਲ ਜੁੜਨ ਦੀ ਅਪੀਲ ਕੀਤੀ। ਇਸ ਮੌਕੇ ਕੋਚ ਅਸ਼ੀਸ਼, ਆਰਮੀ ਕੋਚ ਕੁਸੁਮ ਅਤੇ ਕੋਚ ਸਾਗਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਟੂਰਨਾਮੈਂਟ ਵਿਚ ਰੈਫਰੀ ਵਜੋਂ ਸੁਨੀਲ ਕੰਬੋਜ, ਸ਼ਮਸ਼ੇਰ ਸਿੰਘ, ਵਰਿੰਦਰ ਬਰਾੜ, ਮਨਦੀਪ ਸਿੰਘ, ਜਸਪ੍ਰੀਤ ਸੈਣੀ ਅਤੇ ਸਰਵਜੋਤ ਸਿੰਘ ਮੁੱਤੀ ਨੇ ਸੇਵਾਵਾਂ ਨਿਭਾਈਆਂ। ਸਮਾਗਮ ਵਿਚ ਜਸਵੰਤ ਸਿੰਘ, ਬਲਜੀਤ ਸਿੰਘ, ਸੀ.ਐਚ.ਟੀ. ਨਵਦੀਪ ਕੁਮਾਰ, ਹਰੀਸ਼ ਬਾਂਸਲ, ਰਾਜੇਸ਼ ਚਾਨਣਾ, ਰੋਹਿਤ ਪੁਰੀ, ਡਾਕਟਰ ਗਰੋਵਰ, ਸੁਰਜੀਤ ਸਿੰਘ, ਕੁਲਵੰਤ ਸਿੰਘ ਸੰਧੂ, ਗੁਰਜਿੰਦਰ ਸਿੰਘ ਗਗਨ, ਮੁਨੀਸ਼ ਕੁਮਾਰ, ਹਰਦੀਪ ਕੌਰ, ਨਿਰਮਲਜੀਤ ਕੌਰ, ਕਰਮਜੀਤ ਕੌਰ, ਮਨਦੀਪ ਕੌਰ, ਅਜਮੇਰ ਸਿੰਘ, ਜਸਕਰਮ ਵਿਰਕ ਅਤੇ ਸੰਤਰਾ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਪੁਲਿਸ ਵਲੋਂ ਜ਼ਿਲ੍ਹੇ ਦੇ ਸਮੂਹ ਬੱਸ ਸਟੈਂਡਾਂ ’ਤੇ ਵਿਸ਼ੇਸ਼ ਸੁਰੱਖਿਆ ਚੈਕਿੰਗ ਅਤੇ ਸਰਚ ਆਪ੍ਰੇਸ਼ਨ ਅਗਲੀ ਖ਼ਬਰ ਪ੍ਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਸਾਲਾਨਾ ਗੁਰਮਤਿ ਸਮਾਗਮ 13 ਤੋਂ 15 ਤੱਕ ਹੋਵੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।