12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਅਰੋੜਾ ਵਿਕਾਸ ਮੰਚ ਦੇ ਸਹਿਯੋਗ ਨਾਲ ਗਾਂਧੀ ਪਰਿਵਾਰ ਨੇ ਸਰਕਾਰੀ ਹਸਪਤਾਲ ਨੂੰ ਭੇਟ ਕੀਤਾ ਡਬਲ ਬਾਡੀ ਫਰੀਜ਼ਰ

ਅਬੋਹਰ, 11 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਅਰੋੜਾ ਵਿਕਾਸ ਮੰਚ ਦੇ ਸਹਿਯੋਗ ਦੇ ਨਾਲ ਸਮਾਜ ਸੇਵੀ ਪ੍ਰਿੰਸ ਗਾਂਧੀ ਅਤੇ ਰਾਜੀਵ ਗਾਂਧੀ ਵਲੋਂ ਆਪਣੇ ਮਾਤਾ-ਪਿਤਾ ਮਦਨ ਲਾਲ ਗਾਂਧੀ ਅਤੇ ਮਧੂ ਗਾਂਧੀ ਦੀ ਯਾਦ ਵਿਚ ਸਰਕਾਰੀ ਹਸਪਤਾਲ ਅਬੋਹਰ ਨੂੰ ਕਰੀਬ 1 ਲੱਖ 40 ਹਜ਼ਾਰ ਰੁਪਏ ਦੀ ਕੀਮਤ ਵਾਲਾ ਆਧੁਨਿਕ ਡਬਲ ਬਾਡੀ ਫਰੀਜ਼ਰ ਭੇਟ ਕੀਤਾ ਗਿਆ। ਗਾਂਧੀ ਪਰਿਵਾਰ ਦੇ ਇਸ ਉਪਰਾਲੇ ਨਾਲ ਹੁਣ ਸਰਕਾਰੀ ਹਸਪਤਾਲ ਵਿਚ ਇਕੋ ਸਮੇਂ 2 ਮ੍ਰਿਤਕ ਦੇਹਾਂ ਨੂੰ ਸੁਰੱਖਿਅਤ ਰੱਖਣ ਦੀ ਸਹੂਲਤ ਉਪਲਬਧ ਹੋ ਸਕੇਗੀ।

ਅਜੀਤ ਡੈਸਕ 12-11-2026
ਅਬੋਹਰ, 11 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਅਰੋੜਾ ਵਿਕਾਸ ਮੰਚ ਦੇ ਸਹਿਯੋਗ ਦੇ ਨਾਲ ਸਮਾਜ ਸੇਵੀ ਪ੍ਰਿੰਸ ਗਾਂਧੀ ਅਤੇ ਰਾਜੀਵ ਗਾਂਧੀ ਵਲੋਂ ਆਪਣੇ ਮਾਤਾ-ਪਿਤਾ ਮਦਨ ਲਾਲ ਗਾਂਧੀ ਅਤੇ ਮਧੂ ਗਾਂਧੀ ਦੀ ਯਾਦ ਵਿਚ ਸਰਕਾਰੀ ਹਸਪਤਾਲ ਅਬੋਹਰ ਨੂੰ ਕਰੀਬ 1 ਲੱਖ 40 ਹਜ਼ਾਰ ਰੁਪਏ ਦੀ ਕੀਮਤ ਵਾਲਾ ਆਧੁਨਿਕ ਡਬਲ ਬਾਡੀ ਫਰੀਜ਼ਰ ਭੇਟ ਕੀਤਾ ਗਿਆ। ਗਾਂਧੀ ਪਰਿਵਾਰ ਦੇ ਇਸ ਉਪਰਾਲੇ ਨਾਲ ਹੁਣ ਸਰਕਾਰੀ ਹਸਪਤਾਲ ਵਿਚ ਇਕੋ ਸਮੇਂ 2 ਮ੍ਰਿਤਕ ਦੇਹਾਂ ਨੂੰ ਸੁਰੱਖਿਅਤ ਰੱਖਣ ਦੀ ਸਹੂਲਤ ਉਪਲਬਧ ਹੋ ਸਕੇਗੀ। ਇਸ ਮੌਕੇ ਅਰੋੜਾ ਵਿਕਾਸ ਮੰਚ ਦੇ ਪ੍ਰਧਾਨ ਗਗਨ ਚੁੱਘ ਨੇ ਗਾਂਧੀ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਉਪਰਾਲਾ ਮਨੁੱਖਤਾ ਅਤੇ ਸਮਾਜ ਸੇਵਾ ਦੀ ਭਾਵਨਾ ਦੀ ਉੱਤਮ ਮਿਸਾਲ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਕਈ ਵਾਰ ਸਰਕਾਰੀ ਹਸਪਤਾਲ ਵਿਚ ਮ੍ਰਿਤਕ ਦੇਹਾਂ ਨੂੰ ਸੁਰੱਖਿਅਤ ਰੱਖਣ ਲਈ ਫਰੀਜ਼ਰਾਂ ਦੀ ਘਾਟ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਕਈ ਵਾਰ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਦੇਹਾਂ ਸੁਰੱਖਿਅਤ ਰੱਖਣ ਲਈ ਦੂਜੇ ਸ਼ਹਿਰਾਂ ਵਿਚ ਲਿਜਾਣਾ ਪੈਂਦਾ ਸੀ। ਇਸ ਮੌਕੇ ਪ੍ਰਿੰਸ ਗਾਂਧੀ, ਰਾਜੀਵ ਗਾਂਧੀ, ਪ੍ਰਦੀਪ ਡਾਵਰ, ਅਭੈ ਡਾਵਰ, ਡਾ.ਸੁਰੇਸ਼ ਕੰਬੋਜ, ਡਾ.ਗਗਨ ਸਿੰਘ, ਫਾਰਮਾਸਿਸਟ ਚੰਦਰਭਾਨ, ਇਸ਼ਾਂਤ ਕਟਾਰੀਆ, ਸੁਰਿੰਦਰ ਪਾਲ ਚੁੱਘ, ਕੋਚ ਸੁਭਾਸ਼ ਬਾਵਾ, ਵਿਸ਼ਾਲ, ਗੌਤਮ, ਕਪਿਲ, ਉਦੈ, ਵਿਵੇਕ, ਅੰਕਿਤ, ਆਸ਼ੀਸ਼ ਅਤੇ ਸਨੀ ਮਨਚੰਦਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਨਰਿੰਦਰ ਵਾਟਸ ਦੇ ਯਤਨਾਂ ਨਾਲ ਕਲੱਬ ਨੂੰ ਮਿਲੀ ਵੱਡੀ ਸਹੂਲਤ ਅਗਲੀ ਖ਼ਬਰ ਸਵਰਗੀ ਜਥੇਦਾਰ ਸੂਬਾ ਸਿੰਘ ਮੈਂਬਰ ਐੱਸ.ਜੀ.ਪੀ.ਸੀ. ਦੀ ਪਤਨੀ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।