18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਪ੍ਰਵਾਸੀ ਮਜ਼ਦੂਰ ਯੂਨੀਅਨ ਦਾ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲਿਆ

ਅਬੋਹਰ, 17 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਪ੍ਰਵਾਸੀ ਮਜ਼ਦੂਰ ਯੂਨੀਅਨ ਦਾ ਇਕ ਵਫ਼ਦ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਇੰਦਰਪਾਲ ਡੰਗਰ ਖੇੜਾ ਅਤੇ ਸਲਾਹਕਾਰ ਕਾਮਰੇਡ ਅਵਤਾਰ ਸਿੰਘ ਅਬੋਹਰ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਨੂੰ ਮਿਲਿਆ। ਇਸ ਦੌਰਾਨ ਵਫ਼ਦ ਨੇ ਲਿਖਤੀ ਮੰਗ ਕੀਤੀ ਕਿ ਅਬੋਹਰ ਨੇੜੇ ਇੱਟ ਭੱਠਿਆਂ ਤੇ ਕੰਮ ਕਰਦੇ ਲੇਬਰ ਵਰਕਰਾਂ ਅਤੇ ਮਾਲਕਾਂ ਦੇ ਆਪਸੀ ਸੰਬੰਧ ਸਹਿਯੋਗ ਪੂਰਨ ਹਨ ਪਰ ਕੁੱਝ ਦੂਸਰੇ ਜ਼ਿਲ੍ਹਿਆਂ ਤੋਂ ਆ ਕੇ ਅਖੌਤੀ ਲੀਡਰ ਇਲਾਕੇ ਅੰਦਰ ਝੂਠੀ ਸ਼ਿਕਾਇਤਾਂ ਬੰਧਕ ਮਜ਼ਦੂਰੀ ਦੀਆਂ ਕਰਕੇ ਛਾਪੇ ਮਰਵਾ ਰਹੇ ਹਨ ਜੋ ਕਿ ਬਲੈਕ ਮੇਲਿੰਗ ਕਰ ਰਹੇ ਹਨ।

ਕਾਮਰੇਡ ਅਵਤਾਰ ਸਿੰਘ 18-11-2026
ਅਬੋਹਰ, 17 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਪ੍ਰਵਾਸੀ ਮਜ਼ਦੂਰ ਯੂਨੀਅਨ ਦਾ ਇਕ ਵਫ਼ਦ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਇੰਦਰਪਾਲ ਡੰਗਰ ਖੇੜਾ ਅਤੇ ਸਲਾਹਕਾਰ ਕਾਮਰੇਡ ਅਵਤਾਰ ਸਿੰਘ ਅਬੋਹਰ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਨੂੰ ਮਿਲਿਆ। ਇਸ ਦੌਰਾਨ ਵਫ਼ਦ ਨੇ ਲਿਖਤੀ ਮੰਗ ਕੀਤੀ ਕਿ ਅਬੋਹਰ ਨੇੜੇ ਇੱਟ ਭੱਠਿਆਂ ਤੇ ਕੰਮ ਕਰਦੇ ਲੇਬਰ ਵਰਕਰਾਂ ਅਤੇ ਮਾਲਕਾਂ ਦੇ ਆਪਸੀ ਸੰਬੰਧ ਸਹਿਯੋਗ ਪੂਰਨ ਹਨ ਪਰ ਕੁੱਝ ਦੂਸਰੇ ਜ਼ਿਲ੍ਹਿਆਂ ਤੋਂ ਆ ਕੇ ਅਖੌਤੀ ਲੀਡਰ ਇਲਾਕੇ ਅੰਦਰ ਝੂਠੀ ਸ਼ਿਕਾਇਤਾਂ ਬੰਧਕ ਮਜ਼ਦੂਰੀ ਦੀਆਂ ਕਰਕੇ ਛਾਪੇ ਮਰਵਾ ਰਹੇ ਹਨ ਜੋ ਕਿ ਬਲੈਕ ਮੇਲਿੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇੱਟ ਭੱਠਿਆਂ ’ਤੇ ਸਰਕਾਰੀ ਰੇਟਾਂ ਸਣੇ ਕੁੱਝ ਹੋਰ ਮੁਸ਼ਕਲਾਂ ਹਨ ਜਿਸ ਲਈ ਪੱਕਾ ਲੇਬਰ ਇੰਸਪੈਕਟਰ ਲਗਾਇਆ ਜਾਵੇ। ਉਨ੍ਹਾਂ ਦੱਸਿਆ ਕਿ ਜਲਦ ਹੀ ਮੁਹਿੰਮ ਸ਼ੁਰੂ ਕਰਕੇ ਬੰਧਕ ਮਜ਼ਦੂਰੀ ਦੀ ਅਵਸਥਾ ਅਤੇ ਹੋਰ ਮੁਸ਼ਕਲਾਂ ਸੰਬੰਧੀ ਜਾਗਰੂਕ ਕੀਤਾ ਜਾਵੇਗਾ।
ਪਿਛਲੀ ਖ਼ਬਰ ਅਧਿਆਪਕਾਂ ਨੂੰ ਨਵੀਂ ਸਿੱਖਿਆ ਨੀਤੀ ਅਨੁਸਾਰ ਹੁਨਰ-ਅਧਾਰਿਤ ਅਤੇ ਵਿਦਿਆਰਥੀ-ਕੇਂਦਰਿਤ ਸਿੱਖਿਆ ਪ੍ਰਣਾਲੀ ਬਾਰੇ ਦਿੱਤੀ ਸਿਖਲ... ਅਗਲੀ ਖ਼ਬਰ ਝੋਨੇ ਦਾ ਦਾਣਾ-ਦਾਣਾ ਖ਼ਰੀਦਣ ਅਤੇ ਫ਼ਸਲੀ ਕਰਜ਼ੇ ਦੀਆਂ ਨਵੀਆਂ ਸ਼ਰਤਾਂ ਰੱਦ ਕਰਨ ਦੀ ਮੰਗ ਭਾਕਿਯੂ ਏਕਤਾ ਸਿੱਧੂਪੁਰ ਵਲੋਂ ਡਿਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।