ਅੰਮਿ੍ਤਸਰ, 13 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਪਬਲਿਕ ਸਕੂਲ ਲਾਰੰਸ ਰੋਡ ਅੰਮਿ੍ਤਸਰ ਵਿਖੇ ਸੀ. ਟੂ. ਸੀ. (ਕਲਾਸਰੂਮ ਤੋਂ ਕੰਮਿਊਨਿਟੀ) ਤਹਿਤ ਐਨਰਜੀ ਆਡਿਟ ਅਤੇ ਐਨਰਜੀ ਸੰਭਾਲਣ ਜਾਗਰੂਕਤਾ ਵਰਕਸ਼ਾਪ ਈਕੋ ਕਲੱਬ ਵਲੋਂ ਸਫ਼ਲਤਾਪੂਰਵਕ ਕਰਵਾਈ ਗਈ, ਜਿਸਦਾ ਮੁੱਖ ਉਦੇਸ਼ ਵਿਦਿਆਰਥੀਆਂ 'ਚ ਜ਼ਿੰਮੇਵਾਰੀ ਨਾਲ ਐਨਰਜੀ ਨੂੰ ਵਰਤਣ ਅਤੇ ਟਿਕਾਊ ਅਭਿਆਸਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ ¢ ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਐਨਰਜੀ ਆਡਿਟ ਦੇ ਸੰਕਲਪ ਨਾਲ ਜਾਣੰੂ ਕਰਵਾਉਣਾ ਸੀ ਤਾਂ ਜੋ ਉਹ ਐਨਰਜੀ ਦੀ ਖ਼ਪਤ ਦੇ ਪੈਟਰਨ ਨੂੰ ਸਮਝ ਸਕਣ, ਬਰਬਾਦੀ ਵਾਲੇ ਖੇਤਰਾਂ ਦੀ ਪਛਾਣ ਕਰ ਸਕਣ ਅਤੇ ਇੰਟਰਐਕਟਿਵ ਸੈਸ਼ਨਾਂ, ਪੇਸ਼ਕਾਰੀਆਂ ਅਤੇ ਡੈਮੋਸਟ੍ਰੇਸ਼ਨਾਂ ਰਾਹੀਂ ਪ੍ਰਭਾਵਸ਼ਾਲੀ ਐਨਰਜੀ ਬਚਤ ਉਪਾਅ ਅਪਣਾ ਸਕਣ | ਇਸ ਵਰਕਸ਼ਾਪ 'ਚ ਵਿਦਿਆਰਥੀਆਂ ਨੇ ਸਕੂਲ ਦਾ ਇਕ ਬੁਨਿਆਦੀ ਐਨਰਜੀ ਆਡਿਟ ਕੀਤਾ, ਜਿਸ 'ਚ ਲਾਇੀਟੰਗ ਸਿਸਟਮ, ਬਿਜਲੀ ਉਪਕਰਣਾਂ ਅਤੇ ਵਰਤੋਂ ਦੀਆਂ ਆਦਤਾਂ ਦਾ ਅਧਿਐਨ ਕੀਤਾ ਲਿਆ | ਸਕੂਲ ਦੇ ਪ੍ਰਬੰਧਕ ਡਾ. ਪੁਸ਼ਪਿੰਦਰ ਵਾਲੀਆ ਨੇ ਵਿਦਿਆਰਥੀਆਂ ਦੀ ਸ਼ਾਨਦਾਰ ਪੇਸ਼ਕਾਰੀ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਆਮ ਜ਼ਿੰਦਗੀ 'ਚ ਵਿਗਿਆਨਕ ਦਿ੍ਸ਼ਟੀਕੋਣ ਅਪਨਾਉਣ ਲਈ ਪ੍ਰੇਰਿਤ ਕੀਤਾ | ਪਿੰ੍ਰਸੀਪਲ ਡਾ. ਪੱਲਵੀ ਸੇਠੀ ਨੇ ਈਕੋ ਕਲੱਬ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਐਨਰਜੀ ਬਚਾਉਣਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ |