ਅੰਮਿ੍ਤਸਰ, 14 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ ਆਫ਼ ਐਜੂਕੇਸ਼ਨ ਫਾਰ ਵੂਮੈਨ ਬੇਰੀ ਗੇਟ ਅੰਮਿ੍ਤਸਰ ਵਿਖੇ ਪਿ੍ੰ. ਡਾ. ਅੰਜੂ ਮਹਿਤਾ ਦੇ ਮਾਰਗ ਦਰਸ਼ਨ 'ਚ ਰਿਸ਼ੀ ਬੋਧ ਉਤਸਵ ਮਨਾਇਆ ਗਿਆ | ਪੋ੍ਰਗਰਾਮ ਦੀ ਸ਼ੁਰੂਆਤ ਹਵਨ ਯੱਗ ਨਾਲ ਕੀਤੀ, ਜਿਸ 'ਚ ਸਾਰਿਆਂ ਨੇ ਆਹੂਤੀਆਂ ਦਿੰਦੇ ਹੋਏ ਵਿਸ਼ਵ ਕਲਿਆਣ ਦੀ ਕਾਮਨਾ ਕੀਤੀ | ਪਿ੍ੰ. ਡਾ. ਅੰਜੂ ਮਹਿਤਾ ਨੇ ਕਿਹਾ ਕਿ ਸਵਾਮੀ ਦਯਾਨੰਦ ਸਰਸਵਤੀ ਦੇ ਜੀਵਨ 'ਤੇ ਚਾਨਣਾ ਪਾਇਆ ਅਤੇ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਜੀਵਨ ਤੋਂ ਸੇਧ ਲੈਣ ਲਈ ਪੇ੍ਰਰਿਤ ਕੀਤਾ | ਉਨ੍ਹਾਂ ਕਿਹਾ ਕਿ ਚੰਗੇ ਵਿਚਾਰ ਸਾਡੇ ਚਰਿੱਤਰ ਅਤੇ ਮਨ ਦੀ ਪਵਿੱਤਰਤਾ ਦਾ ਵਿਕਾਸ ਕਰਦੇ ਹਨ | ਇਸ ਮੌਕੇ ਬੀ. ਐੱਡ., ਐੱਮ. ਐੱਡ. ਡੀ. ਐਲ. ਐੱਡ. ਅਤੇ ਪੀ. ਜੀ. ਡੀ. ਸੀ. ਦੀਆਂ ਵਿਦਿਆਰਥਣਾਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ |