22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਜਾਨ ਦਾ ਖੌਅ ਬਣ ਰਹੇ ਸੜਕਾਂ ਵਿਚਾਲੇ ਉੱਚੇ-ਨੀਵੇਂ ਸੀਵਰੇਜ ਦੇ ਢੱਕਣ <br/>

ਅਜੀਤ ਡੈਸਕ 18-02-2026
• ਪ੍ਰਸ਼ਾਸਨ ਦੀ ਅਣਗਹਿਲੀ, ਵਾਹਨਾਂ ਦੀ ਟੁੱਟ-ਭੱਜ ਅਤੇ ਹਾਦਸਿਆਂ ਦਾ ਬਣ ਰਹੇ ਕਾਰਨ • ਰੀੜ ਦੀ ਹੱਡੀ ਦੇ ਪੀੜਤਾਂ, ਗਰਭਵਤੀ ਔਰਤਾਂ ਅਤੇ ਬਜ਼ੁਰਗਾਂ ਲਈ ਹੋ ਰਹੇ ਘਾਤਕ ਸਿੱਧ


ਅੰਮਿ੍ਤਸਰ, 17 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਭਾਵੇਂ ਕਿ ਵਿਸ਼ਵ ਪ੍ਰਸਿੱਧ ਵਿਰਾਸਤੀ ਸ਼ਹਿਰ ਅੰਮਿ੍ਤਸਰ 'ਚ ਰੋਜ਼ਾਨਾ ਹੀ ਲੱਖਾਂ ਦੀ ਤਾਦਾਦ 'ਚ ਸੈਲਾਨੀ ਅਤੇ ਸ਼ਰਧਾਲੂਆਂ ਦੀ ਆਮਦ ਹੁੰਦੀ ਹੈ ਪਰ ਇਹ ਸ਼ਹਿਰ ਪ੍ਰਸ਼ਾਸਨ ਅਤੇ ਸਰਕਾਰ ਦੀਆਂ ਨਾਕਾਮੀਆਂ ਕਾਰਨ ਬੁਨਿਆਦੀ ਸਹੂਲਤਾਂ ਦੀ ਵੱਡੀ ਘਾਟ ਨਾਲ ਜੂਝ ਰਿਹਾ ਹੈ | ਚਾਹੇ ਸਾਫ ਸਫਾਈ ਦੀ ਗੱਲ ਹੋਵੇ ਜਾਂ ਨਾਜਾਇਜ਼ ਕਬਜਿਆਂ ਜਾਂ ਫਿਰ ਆਵਾਜਾਈ ਦੀ, ਹਰ ਪਾਸੇ ਸਮੱਸਿਆਵਾਂ ਹੀ ਸਮੱਸਿਆਵਾਂ ਹਨ, ਇਨ੍ਹਾਂ 'ਚੋਂ ਇਕ ਵੱਡੀ ਸਮੱਸਿਆ ਸੀਵਰੇਜ ਦੇ ਢੱਕਣਾ ਦੀ ਬਣੀ ਹੋਈ ਹੈ, ਜੋ ਰਾਹਗੀਰਾਂ ਲਈ ਜਾਨ ਦਾ ਖੌਅ ਤਾਂ ਹੈ, ਨਾਲ ਹੀ ਵਾਹਨਾਂ ਦੀ ਟੁੱਟ ਭੱਜ ਅਤੇ ਹਾਦਸਿਆ ਦਾ ਕਾਰਨ ਵੀ ਹੈ | ਅੰਮਿ੍ਤਸਰ ਸ਼ਹਿਰ ਦੇ ਲਗਭਗ ਹਰ ਵੱਡੇ ਬਾਜ਼ਾਰ 'ਚ ਸੜਕਾਂ ਤਾਂ ਭਾਵੇਂ ਸਮਾਂ ਪਾ ਕੇ ਬਣ ਜਾਂਦੀਆਂ ਹਨ ਪਰ ਇਸ ਦੌਰਾਨ ਇਨ੍ਹਾਂ ਸੜਕਾਂ ਵਿਚਾਲੇ ਸੀਵਰੇਜ਼ ਦੇ ਢੱਕਣਾਂ ਵੱਲ ਕੋਈ ਬਹੁਤਾ ਧਿਆਨ ਨਹੀਂ ਦਿੰਦਾ ਹੈ | ਸੰਬੰਧਤ ਵਿਭਾਗ ਸੜਕਾਂ 'ਤੇ ਲੁੱਕ ਪਾ ਕੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਸੁਰਖਰੂ ਹੋ ਜਾਂਦੇ ਹਨ ਜਦਕਿ ਸੀਵਰੇਜ਼ ਦੇ ਇਨ੍ਹਾਂ ਢੱਕਣਾਂ ਦੀ ਕੋਈ ਬਾਤ ਨਹੀਂ ਪੁੱਛਦਾ ਹੈ | ਲੁੱਕ ਪਾਉਣ ਤੋਂ ਬਾਅਦ ਸੜਕ ਤਾਂ ਉੱਚੀ ਹੋ ਜਾਂਦੀ ਹੈ ਪਰ ਸੀਵਰੇਜ਼ ਦੇ ਢੱਕਣ ਨੀਵੇਂ ਹੀ ਰਹਿ ਜਾਂਦੇ ਹਨ ਜਦ ਵੀ ਕੋਈ ਖਾਸ ਕਰਕੇ 2 ਪਹੀਆ ਜਾਂ 4 ਪਹੀਆ ਵਾਹਨ ਇਥੋਂ ਲੰਘਦਾ ਹੈ ਤਾਂ ਇਕ ਦਮ 'ਖੜੱਚ' ਕਰਕੇ ਹੇਠਾਂ ਵੱਜਦਾ ਹੈ, ਇਸ ਦੇ ਨਾਲ ਰੀੜ ਦੀ ਹੱਡੀ ਦੇ ਪੀੜਤਾ, ਗਰਭਵਤੀ ਔਰਤਾਂ ਅਤੇ ਬਜ਼ੁਰਗਾਂ ਨੂੰ ਭਾਰੀ ਪ੍ਰੇਸ਼ਾਨੀ ਹੁੰਦੀ ਹੈ | ਕਈ ਵਾਰ ਤਾਂ ਇਨ੍ਹਾਂ ਖੱਡਿਆਂ ਤੋਂ ਬਚਣ ਦੇ ਚੱਕਰ 'ਚ ਵਾਹਨ ਆਪਣਾ ਸੰਤੁਲਨ ਗੁਆ ਕੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ | ਕਈ ਠੇੇਕੇਦਾਰ ਤਾਂ ਸੜਕ ਬਣਾਉਣ ਵਾਲੇ ਇਨ੍ਹਾਂ ਸੀਵਰੇਜ਼ ਦੇ ਢੱਕਣਾਂ ਨੂੰ ਲੁੱਕ ਹੇਠਾਂ ਦਬਾ ਦਿੰਦੇ ਹਨ, ਜਿਸ ਕਰਕੇ ਸੀਵਰੇਜ਼ ਦੀ ਸਫਾਈ ਕਰਨੀ ਔਖੀ ਹੋ ਜਾਂਦੀ ਹੈ |
ਇਥੇ ਹੀ ਬੱਸ ਨਹੀਂ ਜੇਕਰ ਕਈ ਸਾਲਾਂ ਬਾਅਦ ਸੰਬੰਧਤ ਵਿਭਾਗ ਦੇ ਚਿਤ ਚੇਤੇ 'ਚ ਇਨ੍ਹਾਂ ਸੀਵਰੇਜ਼ ਦੇ ਢੱਕਣਾਂ ਨੂੰ ਦਰੁੁਸਤ ਕਰਨ ਬਾਰੇ ਕੋਈ ਖਿਆਲ ਆ ਜਾਵੇ, ਤਾਂ ਇਨ੍ਹਾਂ ਨੀਵੇਂ ਢੱਕਣਾਂ ਨੂੰ ਸੜਕ ਦੇ ਬਰਾਬਰ ਕਰਨ ਦੀ ਬਜਾਏ ਸੜਕ ਤੋਂ ਕਈ ਕਈ ਇੰਚ ਉੱਚੇ ਕਰ ਦਿੱਤਾ ਜਾਂਦਾ ਹੈ ਜੋ ਹੋਰ ਵੀ ਖ਼ਤਰਨਾਕ ਸਾਬਤ ਹੁੰਦੇ ਹਨ | ਇਨ੍ਹਾਂ ਉੱਚੇ-ਨੀਵੇਂ ਅਤੇ ਵਿੰਗੇ-ਟੇਡੇ ਸੀਵਰੇਜ ਦੇ ਢੱਕਣਾ ਕਾਰਨ ਨੂੰ ਸੜਕ ਅਨੁਸਾਰ ਬਣਾਉਣ ਲਈ ਕੋਈ ਸੰਜੀਦਗੀ ਨਜ਼ਰ ਨਹੀਂ ਆਉਂਦੀ ਹੈ | ਕਈ ਥਾਵਾਂ 'ਤੇ ਸੀਵਰੇਜ ਦੇ ਟੁੱਟੇ ਹੋਏ ਢੱਕਣਾ ਨੂੰ ਠੀਕ ਕਰਨ ਦੀ ਬਜਾਏ ਮਲਬੇ ਨਾਲ ਭਰ ਕੇ ਬੁੱਤਾ ਸਾਰਿਆ ਜਾ ਰਿਹਾ ਹੈ | ਇਸ ਸੰਬੰਧੀ ਸ਼ਹਿਰ ਦੇ ਵੱਖ-ਵੱਖ ਇਲਾਕਿਆ ਦੇ ਦੌਰੇ ਦੌਰਾਨ ਇਲਾਕਾ ਵਾਸੀਆ ਅਤੇ ਚਿੰਤਕਾਂ ਨੇ ਕਿਹਾ ਕਿ ਚਾਹੇ ਪ੍ਰਸ਼ਾਸਨ ਲਈ ਸੀਵਰੇਜ਼ ਦੇ ਢੱਕਣਾਂ ਦਾ ਮੁੱਦਾ ਛੋਟਾ ਹੈ ਪਰ ਇਸ ਦੇ ਨਤੀਜੇ ਬੇਹੱਦ ਗੰਭੀਰ ਹਨ | ਉਨ੍ਹਾਂ ਮੰਗ ਕੀਤੀ ਕਿ ਰਾਹਗੀਰਾਂ ਲਈ ਘਾਤਕ ਸਾਬਤ ਹੋ ਰਹੇ ਇਨ੍ਹਾਂ ਸੀਵਰੇਜ਼ ਦੇ ਢੱਕਣਾਂ ਨੂੰ ਦੁਰਸਤ ਕੀਤਾ ਜਾਵੇ ਤਾਂ ਜੋ ਹਾਦਸਿਆਂ ਤੋਂ ਬਚਣ ਦੇ ਨਾਲ ਨਾਲ ਵਾਹਨਾਂ ਦੀ ਟੁੱਟ ਭੱਜ ਵੀ ਬਚਾਈ ਜਾ ਸਕੇ |


ਪਿਛਲੀ ਖ਼ਬਰ ਭਾਈ ਗੁਰਦਾਸ ਜੀ ਨਗਰ ਨਿਊ ਅੰਮਿ੍ਤਸਰ ਵਿਖੇ ਕੰਡਮ ਹੋ ਚੁੱਕੇ ਸਟਰੀਟ ਲਾਈਟਾਂ ਦੇ ਖੰਭੇ ਦੇ ਰਹੇ ਕਿਸੇ ਵੱਢੇ ਹਾਦਸੇ ਨੂੰ... ਅਗਲੀ ਖ਼ਬਰ ਸ਼ਹਿਰ 'ਚੋਂ ਜਲਦ ਕੱਢੀਆਂ ਜਾਣਗੀਆਂ ਸਾਰੀਆਂ ਡੇਅਰੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।