13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ 5ਜੀ ਯੂਜ਼ ਕੇਸ ਪ੍ਰਯੋਗਸ਼ਾਲਾ 'ਚ ਵਰਕਸ਼ਾਪ ਕਰਵਾਈ

ਅਜੀਤ ਡੈਸਕ 21-02-2026
ਅੰਮਿ੍ਤਸਰ, 20 ਫ਼ਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰਾਨਿਕਸ ਤਕਨਾਲੋਜੀ ਵਿਭਾਗ ਵਲੋਂ ਖੇਤੀਬਾੜੀ ਵਿਚ ਆਧੁਨਿਕ ਤਕਨਾਲੋਜੀ ਦੇ ਪ੍ਰਯੋਗ ਨੂੰ ਉਤਸ਼ਾਹਿਤ ਕਰਨ ਲਈ ਤਿੰਨ ਦਿਨਾਂ ਵਰਕਸ਼ਾਪ ਕਰਵਾਈ ਗਈ | ਇਹ ਵਰਕਸ਼ਾਪ ਸੈਂਟਰ ਫ਼ਾਰ ਐਗਰੀਕਲਚਰਲ ਰਿਸਰਚ ਐਂਡ ਇਨੋਵੇਸ਼ਨ ਦੇ ਸਹਿਯੋਗ ਨਾਲ ਰੂਸਾ 2.0 ਦੇ ਅਧੀਨ ਕਰਵਾਈ ਗਈ | ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਦੀ ਦੂਰਦਰਸ਼ੀ ਅਗਵਾਈ ਅਤੇ ਡੀਨ ਅਕਾਦਮਿਕ ਮਾਮਲੇ ਡਾ. ਹਰਵਿੰਦਰ ਸਿੰਘ ਸੈਣੀ ਦੀ ਰਹਿਨੁਮਾਈ ਹੇਠ ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਵਿੱਦਿਅਕ ਗਿਆਨ ਨੂੰ ਖੇਤੀ ਖੇਤਰ 'ਚ ਵਰਤੋਂ ਯੋਗ ਤਕਨਾਲੋਜੀ ਨਾਲ ਜੋੜਨਾ ਸੀ, ਤਾਂ ਜੋ ਕਿਸਾਨੀ ਨੂੰ ਹੋਰ ਸੁਚੱਜਾ, ਸਟੀਕ ਅਤੇ ਆਧੁਨਿਕ ਬਣਾਇਆ ਜਾ ਸਕੇ | ਉਦਘਾਟਨੀ ਸੈਸ਼ਨ 'ਚ ਇੰਜੀਨੀਅਰਿੰਗ ਫੈਕਲਟੀ ਦੀ ਡੀਨ (ਡਾ.) ਸ਼ਾਲਿਨੀ ਬਹਿਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਵਿਭਾਗ ਮੁਖੀ ਡਾ. ਹਰਦੀਪ ਕੌਰ ਨੇ ਵਿਦਵਾਨਾਂ, ਅਧਿਆਪਕਾਂ ਅਤੇ ਭਾਗੀਦਾਰਾਂ ਦਾ ਸਵਾਗਤ ਕੀਤਾ | ਇਸ ਮੌਕੇ ਪ੍ਰੋ. (ਡਾ.) ਮਨਿੰਦਰ ਲਾਲ ਸਿੰਘ, ਪ੍ਰੋ. (ਡਾ.) ਰਵਿੰਦਰ ਕੁਮਾਰ ਸਮੇਤ ਹੋਰ ਅਧਿਆਪਕ ਵੀ ਹਾਜ਼ਰ ਸਨ | ਵਰਕਸ਼ਾਪ ਦੇ ਸਹਿ-ਸੰਯੋਜਕ ਡਾ. ਜੈਪ੍ਰੀਤ ਕੌਰ ਅਤੇ ਡਾ. ਰਾਜਦੀਪ ਸਿੰਘ ਸੋਹਲ ਨੇ ਵਿਸ਼ੇ ਦੀ ਜਾਣ-ਪਹਿਚਾਣ ਕਰਵਾਈ ਅਤੇ ਧੰਨਵਾਦ ਪ੍ਰਗਟਾਇਆ |
ਪਿਛਲੀ ਖ਼ਬਰ ਭਗਤਾਂ ਵਾਲਾ ਡੰਪ 'ਤੇ ਬਾਇਓ-ਰੀਮੀਡੀਏਸ਼ਨ ਕੰਮ ਦੀ ਸੰਯੁਕਤ ਕਮਿਸ਼ਨਰ ਨੇ ਕੀਤਾ ਨਿਰੀਖਣ ਅਗਲੀ ਖ਼ਬਰ ਖ਼ਾਲਸਾ ਯੂਨੀਵਰਸਿਟੀ ਵਲੋਂ ਸਾਹਿਰ ਲੁਧਿਆਣਵੀ ਅਤੇ ਅੰਮਿ੍ਤਾ ਪ੍ਰੀਤਮ ਦੇ ਅਣਕਹੇ ਪ੍ਰੇਮ ਅਫ਼ਸਾਨੇ 'ਤੇ ਆਧਾਰਿਤ ਨਾਟਕ 'ਵੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।